ਮਨ ਕਾਹੇ ਭੂਲੇ ਮੂੜ ਮਨਾ ॥
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥

Sahib Singh
ਮੂੜ = ਮੂਰਖ ।
ਕਾਹੇ ਭੂਲੇ = ਕਿਉਂ ਅਸਲੀ ਜੀਵਨ-ਰਾਹ ਤੋਂ ਲਾਂਭੇ ਜਾ ਰਿਹਾ ਹੈਂ ?
ਬੀਰਾ = ਹੇ ਵੀਰ !
ਤਉ = ਤਦੋਂ ।
ਪੜਿਆ = ਵਿਦਵਾਨ ।
    
Sahib Singh
ਹੇ (ਮੇਰੇ) ਮਨ! ਹੇ ਮੂਰਖ ਮਨ! ਅਸਲ ਜੀਵਨ-ਰਾਹ ਤੋਂ ਕਿਉਂ, ਲਾਂਭੇ ਜਾ ਰਿਹਾ ਹੈਂ ?
ਹੇ ਵੀਰ! ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ (ਤੇ ਹਿਸਾਬ ਵਿਚ ਸੁਰਖ਼ਰੂ ਮੰਨਿਆ ਜਾਵੇਂਗਾ) ਤਦੋਂ ਹੀ ਤੂੰ ਪੜਿ੍ਹਆ ਹੋਇਆ (ਵਿਦਵਾਨ) ਸਮਝਿਆ ਜਾ ਸਕੇਂਗਾ ।੧।ਰਹਾਉ ।

ਨੋਟ: ਲਫ਼ਜ਼ ‘ਰਹਾਉ’ ਦਾ ਅਰਥ ਹੈ ‘ਠਹਰ ਜਾਉ’ ।
ਇਸ ਸਾਰੀ ਬਾਣੀ ਦਾ ਕੇਂਦਰੀ-ਭਾਵ ਇਹਨਾਂ ਦੋ ਤੁਕਾਂ ਵਿਚ ਹੈ ।
ਭਾਵ, ਪੜ੍ਹ ਕੇ ਵਿਦਵਾਨ ਹੋ ਜਾਣਾ ਜ਼ਿੰਦਗੀ ਦਾ ਅਸਲੀ ਮਨੋਰਥ ਨਹੀਂ ਹੈ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਕਿਹਾ ਜਾ ਸਕਦਾ ਹੈ ਜਿਸ ਦੇ ਅਮਲ ਚੰਗੇ ਹਨ ।
Follow us on Twitter Facebook Tumblr Reddit Instagram Youtube