ਆਸਾ ਮਹਲਾ ੩ ਅਸਟਪਦੀਆ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥
ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥੧॥
ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥੧॥ ਰਹਾਉ ॥
ਤੇਤੀਸ ਕਰੋੜੀ ਦਾਸ ਤੁਮ੍ਹਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥
ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥
ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥
ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥
ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥
ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥
ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥
ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥
ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥
ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥
Sahib Singh
ਸਰੁ = ਸਰੋਵਰ ।
ਸੁਰਸਰੀ = ਗੰਗਾ ।
ਸਮਾਣੀ = ਲੀਨਤਾ ।
ਸਾਖਾ ਤੀਨਿ = ਤਿੰਨ ਟਾਹਣੀਆਂ ਵਾਲੀ, ਤਿੰਨ ਗੁਣਾਂ ਵਾਲੀ ਮਾਇਆ ।
ਮੂਲੁ = ਮੁੱਢ ।
ਸਾਖਾ ਤੀਨਿ ਮੂਲੁ = ਤਿ੍ਰਗੁਣੀ ਮਾਇਆ ਦਾ ਕਰਤਾ ।
ਰਾਵੈ = ਮਾਣਦੀ ਹੈ, ਸਿਮਰਦੀ ਹੈ ।
ਵਿਡਾਣੀ = ਅਸਚਰਜ ।੧ ।
ਤਾ ਕੇ = ਉਸ (ਪਰਮਾਤਮਾ) ਦੇ ।
ਜਨੁ = ਦਾਸ ।
ਅੰਮਿ੍ਰਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ ।੧।ਰਹਾਉ ।
ਅਧਾਰੀ = ਆਸਰਾ ।
ਵੀਚਾਰੀ = ਮੈਂ ਵਿਚਾਰ ਕਰਾਂ ।੨ ।
ਜੁਗ ਅੰਤਰਿ = ਜਗਤ ਵਿਚ ।
ਖਾਣੀ = ਉਤਪੱਤੀ ਦਾ ਵਸੀਲਾ (ਅੰਡਜ, ਜੇਰਜ, ਸੇਤਜ, ਉਤਭੁਜ) ।
ਕਰਮੁ = ਬਖ਼ਸ਼ਸ਼ ।
ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ ।
ਕਥੇ = ਆਖਦਾ ਹੈ ।
ਅਕਥ = ਜਿਸ ਦਾ ਸਰੂਪ ਬਿਆਨ ਨਾ ਕੀਤਾ ਜਾ ਸਕੇ ।੩ ।
ਕੋ ਪਰਾਣੀ = ਕੋਈ ਜੀਵ ।
ਜਾ ਕਉ = ਜਿਸ ਉਤੇ ।
ਸਾਈ = ਉਹੀ ਜੀਵ = ਇਸਤ੍ਰੀ ।
ਸਚਿ = ਸਦਾ = ਥਿਰ ਨਾਮ ਵਿਚ ।੪ ।
ਜੇਤੀ = ਜਿਤਨੀ ਭੀ ।
ਆਵਣ ਜਾਣ = ਜਨਮ ਮਰਨ ਵਿਚ ਪਈ ਹੋਈ ਲੁਕਾਈ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲੀ ਸਿ੍ਰਸ਼ਟੀ ।
ਇਆਣੀ = ਮੂਰਖ ।੫ ।
ਤਾ ਕਾ = ਉਸ (ਪਰਮਾਤਮਾ) ਦਾ ।
ਬਪੁੜਾ = ਵਿਚਾਰਾ ।
ਨਰਕਿ = ਨਰਕ ਵਿਚ ।
ਸੁਰਗਿ = ਸੁਰਗ ਵਿਚ ।
ਅਵਤਾਰੀ = ਟਿਕਿਆ ਰਿਹਾ ।੬ ।
ਜੁਗਹ ਜੁਗਹ = ਅਨੇਕਾਂ ਜੁਗਾਂ ਦੇ ।
ਕੀਏ = ਬਣਾਏ, ਪੈਦਾ ਕੀਤੇ ।
ਗਾਵਹਿ = (ਲੋਕ ਉਹਨਾਂ ਨੂੰ) ਸਲਾਹੁੰਦੇ ਹਨ ।
ਕਰਿ = ਮੰਨ ਕੇ ।੭ ।
ਸਚਾ = ਸਦਾ ਕਾਇਮ ਰਹਿਣ ਵਾਲਾ ।
ਸਾਚਾ = ਸਦਾ = ਥਿਰ ਪ੍ਰਭੂ ਦਾ ਰੂਪ ।
ਸਾਚੁ = ਸਦਾ = ਥਿਰ ਨਾਮ ।
ਸਹਜੇ = ਸਹਿਜ ਹੀ, ਆਤਮਕ ਅਡੋਲਤਾ ਵਿਚ ।
ਨਾਮਿ = ਨਾਮ ਵਿਚ ।੮ ।

ਹੇ ਪ੍ਰਭੂ! ਤੇਰਾ ਨਾਮ-ਸਰੋਵਰ (ਮੇਰੇ ਵਾਸਤੇ) ਸ਼ਾਸਤ੍ਰ ਵੇਦ ਸਿੰਮਿ੍ਰਤੀਆਂ (ਦੀ ਵਿਚਾਰ) ਹੈ, ਤੇਰੇ ਚਰਨਾਂ ਵਿਚ ਲੀਨਤਾ (ਮੇਰੇ ਵਾਸਤੇ) ਗੰਗਾ (ਆਦਿਕ ਤੀਰਥ ਦਾ ਇਸ਼ਨਾਨ) ਹੈ ।
ਹੇ ਪ੍ਰਭੂ! ਤੂੰ ਇਸ ਸਾਰੇ ਅਸਚਰਜ ਜਗਤ ਦਾ ਮਾਲਕ ਹੈਂ, ਤੂੰ ਤਿ੍ਰਗੁਣੀ ਮਾਇਆ ਦਾ ਕਰਤਾ ਹੈਂ ।
ਮੇਰੀ ਬੁੱਧੀ (ਤੇਰੀ ਯਾਦ ਦੇ ਅਨੰਦ ਨੂੰ ਹੀ) ਮਾਣਦੀ ਰਹਿੰਦੀ ਹੈ ।੧ ।
(ਹੇ ਭਾਈ! ਪ੍ਰਭੂ ਦਾ) ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ, ਆਤਮਕ ਜੀਵਨ ਦੇਣ ਵਾਲੀ ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਉਚਾਰਦਾ ਰਹਿੰਦਾ ਹੈ ।੧।ਰਹਾਉ ।
(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਤੇਤੀ ਕ੍ਰੋੜ ਦੇਵਤੇ ਤੇਰੇ ਹੀ ਦਾਸ ਹਨ (ਜਿਨ੍ਹਾਂ ਰਿੱਧੀਆਂ ਸਿੱਧੀਆਂ ਤੇ ਪ੍ਰਾਣਾਯਾਮ ਉਤੇ ਲੋਕ ਰੀਝਦੇ ਹਨ ਉਹਨਾਂ) ਰਿੱਧੀਆਂ ਸਿੱਧੀਆਂ ਤੇ ਪ੍ਰਾਣਾਂ ਦਾ ਤੂੰ ਹੀ ਆਸਰਾ ਹੈਂ ।
(ਹੇ ਭਾਈ!) ਉਸਪਰਮਾਤਮਾ ਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ।
ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ ?
।੨ ।
ਹੇ ਪ੍ਰਭੂ! ਇਸ ਜਗਤ ਵਿਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ ।
(ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ ।
ਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ, ਤਦੋਂ ਹੀ ਕੋਈ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ ।੩ ।
ਹੇ ਪ੍ਰਭੂ! ਤੂੰ ਸਾਰੀ ਸਿ੍ਰਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ ।
ਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ ।੪ ।
ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸਿ੍ਰਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ, ਪਰ ਜਦੋਂ ਤੈਨੂੰ ਚੰਗਾ ਲੱਗਦਾ ਹੈ ਗੁਰੂ ਦੀ ਸਰਨ ਪਿਆ ਹੋਇਆ ਹੀ ਕੋਈ-ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ ।੫ ।
(ਹੇ ਭਾਈ! ਬ੍ਰਹਮਾ ਇਤਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਹਨ ਪਰਮਾਤਮਾ ਨੇ) ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ, ਉਹ ਇਹਨਾਂ ਨੂੰ) ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ ।
ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ ।੬ ।
(ਹੇ ਭਾਈ! ਪਰਮਾਤਮਾ ਨੇ ਰਾਮ ਕਿ੍ਰਸ਼ਨ ਆਦਿਕ) ਆਪੋ ਆਪਣੇ ਜੁਗ ਦੇ ਮਹਾਂ ਪੁਰਖ ਪੈਦਾ ਕੀਤੇ, ਲੋਕ ਉਹਨਾਂ ਨੂੰ (ਪਰਮਾਤਮਾ ਦਾ) ਅਵਤਾਰ ਮੰਨ ਕੇ ਸਲਾਹੁੰਦੇ ਚਲੇ ਆ ਰਹੇ ਹਨ ।
ਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਾਹ ਲੱਭਾ ।
(ਮੈਂ ਕੀਹ ਵਿਚਾਰਾ ਹਾਂ?) ਮੈਂ ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ ?
।੭ ।
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ ।
ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ।੮।੧।੨੩ ।