ਆਸਾਵਰੀ ਮਹਲਾ ੫ ॥
ਮਿਲਿ ਹਰਿ ਜਸੁ ਗਾਈਐ ਹਾਂ ॥
ਪਰਮ ਪਦੁ ਪਾਈਐ ਹਾਂ ॥
ਉਆ ਰਸ ਜੋ ਬਿਧੇ ਹਾਂ ॥
ਤਾ ਕਉ ਸਗਲ ਸਿਧੇ ਹਾਂ ॥
ਅਨਦਿਨੁ ਜਾਗਿਆ ਹਾਂ ॥
ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥
ਸੰਤ ਪਗ ਧੋਈਐ ਹਾਂ ॥
ਦੁਰਮਤਿ ਖੋਈਐ ਹਾਂ ॥
ਦਾਸਹ ਰੇਨੁ ਹੋਇ ਹਾਂ ॥
ਬਿਆਪੈ ਦੁਖੁ ਨ ਕੋਇ ਹਾਂ ॥
ਭਗਤਾਂ ਸਰਨਿ ਪਰੁ ਹਾਂ ॥
ਜਨਮਿ ਨ ਕਦੇ ਮਰੁ ਹਾਂ ॥
ਅਸਥਿਰੁ ਸੇ ਭਏ ਹਾਂ ॥
ਹਰਿ ਹਰਿ ਜਿਨ੍ਹ ਜਪਿ ਲਏ ਮੇਰੇ ਮਨਾ ॥੧॥
ਸਾਜਨੁ ਮੀਤੁ ਤੂੰ ਹਾਂ ॥
ਨਾਮੁ ਦ੍ਰਿੜਾਇ ਮੂੰ ਹਾਂ ॥
ਤਿਸੁ ਬਿਨੁ ਨਾਹਿ ਕੋਇ ਹਾਂ ॥
ਮਨਹਿ ਅਰਾਧਿ ਸੋਇ ਹਾਂ ॥
ਨਿਮਖ ਨ ਵੀਸਰੈ ਹਾਂ ॥
ਤਿਸੁ ਬਿਨੁ ਕਿਉ ਸਰੈ ਹਾਂ ॥
ਗੁਰ ਕਉ ਕੁਰਬਾਨੁ ਜਾਉ ਹਾਂ ॥
ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥
Sahib Singh
ਮਿਲਿ = ਮਿਲ ਕੇ ।
ਜਸੁ = ਸਿਫ਼ਤਿ = ਸਾਲਾਹ ਦਾ ਗੀਤ ।
ਗਾਈਐ = ਗਾਣਾ ਚਾਹੀਦਾ ਹੈ ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ।
ਪਾਈਐ = ਹਾਸਲ ਕਰ ਲਈਦਾ ਹੈ ।
ਉਆ ਰਸ = ਉਸ ਸੁਆਦ ਵਿਚ ।
ਬਿਧੇ = ਵਿੱਝ ਗਿਆ ।
ਤਾ ਕਉ = ਉਸ (ਮਨੁੱਖ) ਨੂੰ ।
ਸਿਧੇ = ਸਿੱਧੀਆਂ ।
ਅਨਦਿਨੁ = ਹਰ ਰੋਜ਼ ।
ਜਾਗਿਆ = (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ ।
ਬਡ ਭਾਗਿਆ = ਵੱਡੇ ਭਾਗਾਂ ਵਾਲਾ ।੧।ਰਹਾਉ ।
ਪਗ = ਪੈਰ, ਚਰਨ ।
ਧੋਈਐ = ਆਓ ਧੋਈਏ ।
ਦੁਰਮਤਿ = ਖੋਟੀ ਮਤਿ ।
ਖੋਈਐ = ਦੂਰ ਕਰ ਲਈਦੀ ਹੈ ।
ਦਾਸਹ ਰੇਨੁ = (ਪ੍ਰਭੂ ਦੇ) ਦਾਸਾਂ ਦੀ ਚਰਨ-ਧੂੜ ।
ਬਿਆਪੈ ਨ = ਜੋਰ ਨਹੀਂ ਪਾ ਸਕਦਾ ।
ਪਰੁ = ਪਉ ।
ਸਰਨਿ ਪਰੁ = ਆਸਰਾ ਲੈ ।
ਜਨਮਿ = ਜਨਮ ਲੈ ਕੇ ।
ਨ ਮਰੁ = ਨਹੀਂ ਮਰੇਂਗਾ ।
ਸੇ = ਉਹ ਬੰਦੇ ।
ਅਸਥਿਰੁ = ਅਡੋਲ ਆਤਮਕ ਜੀਵਨ ਵਾਲੇ ।੧ ।
ਸਾਜਨੁ = ਸੱਜਣ ।
ਮੂੰ = ਮੈਨੂੰ ।
ਦਿ੍ਰੜਾਇ = ਪੱਕਾ ਕਰ ਦੇਹ ।
ਮਨਹਿ = ਮਨ ਵਿਚ ।
ਸੋਇ = ਉਸ (ਪਰਮਾਤਮਾ) ਨੂੰ ।
ਅਰਾਧਿ = ਯਾਦ ਕਰਿਆ ਕਰ ।
ਨਿਮਖ = ਅੱਖ ਝਮਕਣ ਜਿਤਨਾ ਸਮਾ ।
ਕਿਉ ਸਰੈ = ਚੰਗਾ ਨਹੀਂ ਲੰਘ ਸਕਦਾ ।
ਕਉ = ਨੂੰ, ਤੋਂ ।
ਜਾਉ = ਮੈਂ ਜਾਂਦਾ ਹਾਂ, ਜਾਉਂ ।
ਨਾਨਕੁ ਜਪੇ = ਨਾਨਕ ਜਪਦਾ ਹੈ ।੨ ।

ਹੇ ਭਾਈ! (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ, (ਇਸ ਤ੍ਰਹਾਂ) ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਈਦਾ ਹੈ ।
ਜਿਹੜਾ ਮਨੁੱਖ (ਸਿਫ਼ਤਿ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ, ਉਸ ਨੂੰ (ਮਾਨੋ) ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ।
ਹੇ ਨਾਨਕ! (ਆਖ—) ਹੇ ਮੇਰੇ ਮਨ! (ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਮਨੁੱਖ) ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ, ਉਹ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ।੧।ਰਹਾਉ ।
ਹੇ ਭਾਈ! ਸੰਤ ਜਨਾਂ ਦੇ ਚਰਨ ਧੋਣੇ ਚਾਹੀਦੇ ਹਨ (ਆਪਾ-ਭਾਵ ਛੱਡ ਕੇ ਸੰਤਾਂ ਦੀ ਸਰਨ ਪੈਣਾ ਚਾਹੀਦਾ ਹੈ, ਇਸ ਤ੍ਰਹਾਂ ਮਨ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ ।
ਹੇ ਭਾਈ! ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ (ਇਸ ਤ੍ਰਹਾਂ) ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ।
ਹੇ ਭਾਈ! ਭਗਤ-ਜਨਾਂ ਦੀ ਸਰਨੀਂ ਪਿਆ ਰਹੁ ।
ਜਨਮ ਮਰਨ ਦਾ ਗੇੜ ਨਹੀਂ ਰਹੇਗਾ ।
ਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।੧ ।
(ਹੇ ਮੇਰੇ ਪ੍ਰਭੂ!) ਤੂੰ ਹੀ (ਮੇਰਾ) ਸੱਜਣ ਹੈਂ, ਤੂੰ ਹੀ (ਮੇਰਾ) ਮਿੱਤਰ ਹੈਂ, ਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ ।
(ਹੇ ਭਾਈ!) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ, ਸਦਾ ਉਸ (ਪ੍ਰਭੂ) ਨੂੰ ਹੀ ਸਿਮਰਦਾ ਰਹੁ ।
(ਉਹ ਪਰਮਾਤਮਾ) ਅੱਖ ਝਮਕਣ ਜਿਤਨੇ ਸਮੇ ਲਈ ਭੀਭੁੱਲਣਾ ਨਹੀਂ ਚਾਹੀਦਾ (ਕਿਉਂਕਿ) ਉਸ (ਦੀ ਯਾਦ) ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ ।
ਹੇ ਮੇਰੇ ਮਨ! ਮੈਂ (ਨਾਨਕ) ਗੁਰੂ ਤੋਂ ਸਦਕੇ ਜਾਂਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ) ਨਾਨਕ (ਪਰਮਾਤਮਾ ਦਾ) ਨਾਮ ਜਪਦਾ ਹੈ ।੨।੫।੧੬੧ ।