ਆਸਾਵਰੀ ਮਹਲਾ ੫ ॥
ਹਰਿ ਹਰਿ ਹਰਿ ਗੁਨੀ ਹਾਂ ॥
ਜਪੀਐ ਸਹਜ ਧੁਨੀ ਹਾਂ ॥
ਸਾਧੂ ਰਸਨ ਭਨੀ ਹਾਂ ॥
ਛੂਟਨ ਬਿਧਿ ਸੁਨੀ ਹਾਂ ॥
ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥
ਖੋਜਹਿ ਜਨ ਮੁਨੀ ਹਾਂ ॥
ਸ੍ਰਬ ਕਾ ਪ੍ਰਭ ਧਨੀ ਹਾਂ ॥
ਦੁਲਭ ਕਲਿ ਦੁਨੀ ਹਾਂ ॥
ਦੂਖ ਬਿਨਾਸਨੀ ਹਾਂ ॥
ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥
ਮਨ ਸੋ ਸੇਵੀਐ ਹਾਂ ॥
ਅਲਖ ਅਭੇਵੀਐ ਹਾਂ ॥
ਤਾਂ ਸਿਉ ਪ੍ਰੀਤਿ ਕਰਿ ਹਾਂ ॥
ਬਿਨਸਿ ਨ ਜਾਇ ਮਰਿ ਹਾਂ ॥
ਗੁਰ ਤੇ ਜਾਨਿਆ ਹਾਂ ॥
ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥
Sahib Singh
ਗੁਨੀ = ਸਾਰੇ ਗੁਣਾਂ ਦਾ ਮਾਲਕ ।
ਸਹਜ ਧੁਨੀ = ਆਤਮਕ ਅਡੋਲਤਾ ਦੀ ਰੌ ਵਿਚ ।
ਸਾਧੂ = ਗੁਰੂ (ਦੀ ਸਰਨ ਪੈ ਕੇ) ।
ਰਸਨ = ਜੀਭ (ਨਾਲ) ।
ਭਨੀ = ਭਣਿ, ਉਚਾਰ ।
ਬਿਧਿ = ਢੰਗ ।
ਸੁਨੀ = ਸੁਣਿ, ਸੁਣ ।
ਵਡ ਪੁਨੀ = ਭਾਗਾਂ ਨਾਲ ।੧।ਰਹਾਉ ।
ਖੋਜਹਿ = ਖੋਜਦੇ ਹਨ ।
ਜਨ ਮੁਨੀ = ਮੁਨੀ ਜਨ ।
ਸ੍ਰਬ = ਸਰਬ ।
ਧਨੀ = ਮਾਲਕ ।
ਕਲਿ ਦੁਨੀ = ਕਲਿਜੁਗੀ ਦੁਨੀਆ ਵਿਚ ।
ਦੂਖ ਬਿਨਾਸਨੀ = ਦੁੱਖਾਂ ਦਾ ਨਾਸ ਕਰਨ ਵਾਲਾ ।
ਪੂਰਨ ਆਸਨੀ = ਆਸਾਂ ਪੂਰੀਆਂ ਕਰਨ ਵਾਲਾ ।੧ ।
ਮਨ = ਹੇ ਮਨ !
ਸੋ = ਉਸ ਪ੍ਰਭੂ ਨੂੰ ।
ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।
ਅਭੇਵੀਐ = ਅਭੇਵ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ।
ਸਿਉ = ਨਾਲ ।
ਨ ਜਾਇ = ਜੰਮਦਾ ਨਹੀਂ ।
ਤੇ = ਤੋਂ ਪਾਸੋਂ ।
ਮਾਨਿਆ = ਪਤੀਜ ਜਾਂਦਾ ਹੈ ।੨ ।

ਹੇ ਮੇਰੇ ਮਨ! ਆਤਮਕ ਅਡੋਲਤਾ ਦੀ ਲਹਿਰ ਵਿਚ ਲੀਨ ਹੋ ਕੇ ਉਸ ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ।
(ਹੇ ਭਾਈ!) ਗੁਰੂ ਦੀ ਸਰਨ ਪੈ ਕੇ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਉਚਾਰ ।
ਹੇ ਮੇਰੇ ਮਨ! ਸੁਣ, ਇਹੀ ਹੈ ਵਿਕਾਰਾਂ ਤੋਂ ਬਚਣ ਦਾ ਤਰੀਕਾ, ਪਰ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ।੧।ਰਹਾਉ ।
ਹੇ ਮੇਰੇ ਮਨ! ਸਾਰੇ ਰਿਸ਼ੀ ਮੁਨੀ ਉਸ ਪਰਮਾਤਮਾ ਨੂੰ ਖੋਜਦੇ ਆ ਰਹੇ ਹਨ, ਜੇਹੜਾ ਸਾਰੇ ਜੀਵਾਂ ਦਾ ਮਾਲਕ ਹੈ, ਜੇਹੜਾ ਇਸ ਮਾਇਆ-ਵੇੜ੍ਹੀ ਦੁਨੀਆ ਵਿਚ ਲੱਭਣਾ ਅੌਖਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇ ਜੇਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ।੧ ।
ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ, ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ ।
ਹੇ ਮੇਰੇ ਮਨ! ਉਸ ਪਰਮਾਤਮਾ ਨਾਲ ਪਿਆਰ ਪਾ, ਜੇਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ ।
ਹੇ ਨਾਨਕ! (ਆਖ—) ਹੇ ਮੇਰੇ ਮਨ! ਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ ।੨।੩।੧੫੯ ।