ਆਸਾ ਮਹਲਾ ੫ ॥
ਆਪੁਨੀ ਭਗਤਿ ਨਿਬਾਹਿ ॥
ਠਾਕੁਰ ਆਇਓ ਆਹਿ ॥੧॥ ਰਹਾਉ ॥

ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥

ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥

ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥

Sahib Singh
ਨਿਬਾਹਿ = ਸਦਾ ਵਾਸਤੇ ਦੇਈ ਰੱਖ ।
ਠਾਕੁਰ = ਹੇ ਠਾਕੁਰ !
ਆਹਿ = ਤਾਂਘ ਕਰ ਕੇ ।੧।ਰਹਾਉ ।
ਪਦਾਰਥੁ = ਕੀਮਤੀ ਚੀਜ਼ ।
ਸਕਾਰਥੁ = ਸਫਲ, ਕਾਮਯਾਬ ।
ਬਸਾਹਿ = ਵਸਾਈ ਰੱਖ ।੧ ।
ਮੁਕਤਾ = ਮੁਕਤੀ ।
ਜੁਗਤਾ = ਜੁਗਤੀ ।
ਸੰਗਾਹਿ = ਸੰਗਤਿ ਵਿਚ ।੨ ।
ਧਿਆਵਉ = ਮੈਂ ਸਿਮਰਦਾ ਹਾਂ ।
ਸਹਜਿ = ਆਤਮਕ ਅਡੋਲਤਾ ਵਿਚ ।
ਗਾਹਿ = ਗਾਹ ਕੇ, ਚੁੱਭੀ ਲਾ ਕੇ ।੩ ।
    
Sahib Singh
ਹੇ ਮੇਰੇ ਮਾਲਕ! ਮੈਂ ਤਾਂਘ ਕਰ ਕੇ (ਤੇਰੀ ਸਰਨ) ਆਇਆ ਹਾਂ, ਮੈਨੂੰ ਆਪਣੀ ਭਗਤੀ ਸਦਾ ਦੇਈ ਰੱਖ ।੧।ਰਹਾਉ ।
ਹੇ ਮੇਰੇ ਮਾਲਕ! ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ, ਮੈਨੂੰ ਆਪਣਾ ਕੀਮਤੀ ਨਾਮ ਦੇਈ ਰੱਖ, ਤਾਕਿ ਮੇਰਾ ਜੀਵਨ ਸਫਲ ਹੋ ਜਾਏ ।੧ ।
ਹੇ ਮੇਰੇ ਮਾਲਕ! ਮੈਨੂੰ ਆਪਣੇ ਸੰਤਾਂ ਦੀ ਸੰਗਤਿ ਵਿਚ ਰੱਖੀ ਰੱਖ, ਇਹੀ ਮੇਰੇ ਵਾਸਤੇ ਮੁਕਤੀ ਹੈ, ਤੇ ਇਹੀ ਮੇਰੇ ਵਾਸਤੇ ਜੀਵਨ-ਚੱਜ ਹੈ ।੨ ।
ਹੇ ਨਾਨਕ! (ਆਖ—) ਹੇ ਹਰੀ! (ਮੇਹਰ ਕਰ) ਤੇਰੇ ਗੁਣਾਂ ਵਿਚ ਚੁੱਭੀ ਲਾ ਕੇ ਮੈਂ ਤੇਰਾ ਨਾਮ ਸਿਮਰਦਾ ਰਹਾਂ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਾਂ ।੩।੬।੧੪੬ ।
Follow us on Twitter Facebook Tumblr Reddit Instagram Youtube