ੴ ਸਤਿਗੁਰ ਪ੍ਰਸਾਦਿ ॥
ਆਸਾ ਘਰੁ ੧੦ ਮਹਲਾ ੫ ॥
ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥
ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥
ਰੇ ਮਨ ਕਿਆ ਕਰਹਿ ਹੈ ਹਾ ਹਾ ॥
ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥
ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥
ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥
ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥
ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥
ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥
ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥
Sahib Singh
ਜਿਸ ਨੋ = {ਲਫ਼ਜ਼ ‘ਜਿਸ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ} ।
ਅਸਥਿਰੁ = {Ôਿਥਰ} ਸਦਾ ਕਾਇਮ ਰਹਿਣ ਵਾਲਾ ।
ਮਾਨਹਿ = ਤੂੰ ਮੰਨਦਾ ਹੈਂ ।
ਤੇ = ਉਹ ਸਾਰੇ ।
ਪਾਹੁਨ = ਪ੍ਰਾਹੁਣੇ ।
ਦਾਹਾ = ਦਿਨ ।
ਕਲਤ੍ਰ = ਇਸਤ੍ਰੀ ।
ਸਗਲ ਸਮਗ੍ਰੀ = ਸਾਰਾ ਸਾਮਾਨ ।
ਮਿਥਿਆ = ਝੂਠਾ ।
ਅਸਨਾਹਾ = ਅਸਨੇਹ, ਪਿਆਰ ।੧ ।
ਹੈ ਹਾ ਹਾ = ਆਹਾ, ਆਹਾ ।
ਦਿ੍ਰਸਟਿ = ਧਿਆਨ ਨਾਲ ।
ਹਰਿ ਚੰਦਉਰੀ = ਹਰੀ = ਚੰਦ-ਪੁਰੀ, ਹਰਿਚੰਦ ਦੀ ਨਗਰੀ, ਗੰਧਰਬ ਨਗਰੀ, ਠੱਗ-ਨਗਰੀ, ਧੂੰਏਂ ਦਾ ਪਹਾੜ ।
ਲਾਹਾ = ਲਾਭ ।੧।ਰਹਾਉ ।
ਬਸਤਰ = ਕੱਪੜੇ ।
ਓਢਾਨੇ = ਪਹਿਨੇ ਹੋਏ ।
ਭੋਰਾਹਾ = ਭੁਰ ਜਾਂਦੇ ਹਨ ।
ਭੀਤਿ = ਕੰਧ ।
ਊਪਰੇ = ਉੱਤੇ ।
ਕੇਤਕੁ = ਕਿਤਨਾ ਕੁ ।
ਧਾਈਐ = ਦੌੜ ਸਕੀਦਾ ਹੈ ।
ਅੰਤਿ = ਆਖਿ਼ਰ ।
ਓਰਕੋ = ਓਰਕੁ, ਓੜਕੁ, ਅਖ਼ੀਰਲਾ ਸਿਰਾ ।
ਆਹਾ = ਆ ਜਾਂਦਾ ਹੈ ।੨ ।
ਅੰਭ = {ਅËਭਸੱ} ਪਾਣੀ ।
ਕੁੰਡ = ਹੌਜ਼ ।
ਪਰਤ = ਪੈਂਦਾ ਹੀ ।
ਸਿੰਧੁ = ਲੂਣ ।
ਆਵਗਿ = ਆਵੇਗੀ ।
ਜਾਸੀ = ਚਲਾ ਜਾਇਗਾ ।
ਮੁਹਤ = ਮਹੂਰਤ, ਦੋ ਘੜੀਆਂ ।
ਚਸਾ = ਪਲ ਦਾ ਤੀਜਾ ਹਿੱਸਾ ।੩ ।
ਲੇਖੈ = ਲੇਖੇ ਵਿਚ, ਗਿਣੇ = ਮਿਥੇ ਸੁਆਸਾਂ ਦੇ ਅੰਦਰ ਹੀ ।
ਚਾਲਹਿ = ਤੂੰ ਚੱਲਦਾ ਹੈਂ ।
ਕੀਰਤਿ = ਸਿਫ਼ਤਿ = ਸਾਲਾਹ ।
ਉਬਰੇ = ਬਚ ਗਏ ।
ਓਟਾਹਾ = ਆਸਰਾ ।੪ ।

ਹੇ ਮੇਰੇ ਮਨ! (ਮਾਇਆ ਦਾ ਪਸਾਰਾ ਵੇਖ ਕੇ ਕੀਹ ਖ਼ੁਸ਼ੀਆਂ ਮਨਾ ਰਿਹਾ ਹੈਂ ਤੇ) ਕੀਹ ਆਹਾ ਆਹਾ ਕਰਦਾ ਹੈਂ ?
ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ ।
ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਹੀ (ਮਨੁੱਖਾ ਜੀਵਨ ਵਿਚ) ਲਾਭ (ਖੱਟਿਆ ਜਾ ਸਕਦਾ ਹੈ) ।੧।ਰਹਾਉ ।
ਹੇ ਮਨ! ਜਿਸ ਪੁੱਤਰ ਨੂੰ ਜਿਸ ਇਸਤ੍ਰੀ ਨੂੰ ਜਿਸ ਘਰੋਗੇ ਸਾਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ, ਇਹ ਸਾਰੇ ਤਾਂ ਦੋ ਦਿਨਾਂ ਦੇ ਪ੍ਰਾਹੁਣੇ ਹਨ ।
ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ—ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ।੧ ।
ਹੇ ਮਨ! (ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ ।
ਹੇ ਮਨ! ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ ?
ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਜ਼ਿੰਦਗੀ ਦੇ ਗਿਣੇ-ਮਿਥੇ ਸੁਆਸ ਜ਼ਰੂਰ ਮੁੱਕ ਹੀ ਜਾਂਦੇ ਹਨ) ।੨ ।
ਹੇ ਮਨ! (ਇਹ ਉਮਰ ਇਉਂ ਹੀ ਹੈ) ਜਿਵੇਂ ਪਾਣੀ ਦਾ ਹੌਜ਼ਾ ਬਣਾ ਰੱਖਿਆ ਹੋਵੇ, ਤੇ ਲੂਣ ਉਸ ਵਿਚ ਪੈਂਦਿਆਂਹੀ ਗਲ ਜਾਂਦਾ ਹੈ ।
ਹੇ ਮਨ! ਜਦੋਂ (ਜਿਸ ਨੂੰ) ਪਰਮਾਤਮਾ ਦਾ ਹੁਕਮ (ਸੱਦਾ) ਆਵੇਗਾ, ਉਹ ਉਸੇ ਵੇਲੇ ਉਠ ਕੇ ਤੁਰ ਪਏਗਾ ।੩ ।
ਹੇ ਮੇਰੇ ਮਨ! ਤੂੰ ਆਪਣੇ ਗਿਣੇ-ਮਿਥੇ ਮਿਲੇ ਸੁਆਸਾਂ ਦੇ ਅੰਦਰ ਹੀ ਜਗਤ ਵਿਚ ਤੁਰਿਆ ਫਿਰਦਾ ਹੈਂ ਤੇ ਬੈਠਦਾ ਹੈਂ (ਗਿਣੇ-ਮਿਥੇ) ਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈਂ, (ਇਹ ਆਖ਼ਰ ਮੁੱਕ ਜਾਣੇ ਹਨ) ।
ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ ।
ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ (ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ) ਉਹ (ਮਾਇਆ ਦੇ ਮੋਹ ਵਿਚ ਫਸਣੋਂ) ਬਚ ਜਾਂਦੇ ਹਨ ।੪।੧।੧੨੩ ।