ਆਸਾ ਮਹਲਾ ੫ ॥
ਆਪੇ ਪੇਡੁ ਬਿਸਥਾਰੀ ਸਾਖ ॥
ਅਪਨੀ ਖੇਤੀ ਆਪੇ ਰਾਖ ॥੧॥
ਜਤ ਕਤ ਪੇਖਉ ਏਕੈ ਓਹੀ ॥
ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥
ਆਪੇ ਸੂਰੁ ਕਿਰਣਿ ਬਿਸਥਾਰੁ ॥
ਸੋਈ ਗੁਪਤੁ ਸੋਈ ਆਕਾਰੁ ॥੨॥
ਸਰਗੁਣ ਨਿਰਗੁਣ ਥਾਪੈ ਨਾਉ ॥
ਦੁਹ ਮਿਲਿ ਏਕੈ ਕੀਨੋ ਠਾਉ ॥੩॥
ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥
ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥
Sahib Singh
ਪੇਡੁ = ਵੱਡਾ ਤਨਾ ਜੋ ਰੁੱਖ ਦੇ ਸਾਰੇ ਖਿਲਾਰ ਦਾ ਸਹਾਰਾ ਹੁੰਦਾ ਹੈ ।
ਬਿਸਥਾਰੀ = ਖਿਲਾਰੀਆਂ ਹੋਈਆਂ ਹਨ ।
ਸਾਖ = ਸ਼ਾਖ਼ਾਂ, ਟਹਿਣੀਆਂ, ਸਾਰਾ ਜਗਤ-ਪਸਾਰਾ ।
ਰਾਖ = ਰਾਖਾ ।੧ ।
ਜਤ ਕਤ = ਜਿਧਰ ਕਿਧਰ ।
ਪੇਖਉ = ਪੇਖਉਂ, ਮੈਂ ਵੇਖਦਾ ਹਾਂ ।
ਓਹੀ = ਉਹ (ਪਰਮਾਤਮਾ) ਹੀ ।
ਘਟ = ਸਰੀਰ ।
ਆਪੇ = (ਪਰਮਾਤਮਾ) ਆਪ ਹੀ ।੧।ਰਹਾਉ ।
ਸੂਰੁ = ਸੂਰਜ ।
ਬਿਸਥਾਰੁ = ਖਿਲਾਰਾ ।
ਸੋਈ = ਉਹ (ਪਰਮਾਤਮਾ) ਹੀ ।
ਗੁਪਤੁ = ਲੁਕਿਆ ਹੋਇਆ, ਅਦਿ੍ਰਸ਼ਟ ।
ਆਕਾਰੁ = ਦਿੱਸਦਾ ਜਗਤ ।੨ ।
ਸਰਗੁਣ = ਮਾਇਆ ਦੇ ਤਿੰਨਾਂ ਗੁਣਾਂ ਵਾਲਾ ਪਸਾਰਾ ।
ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ।
ਥਾਪੈ = ਬਣਾਂਦਾ ਹੈ ।
ਨਾਉ = ਨਾਮ ।
ਮਿਲਿ = ਮਿਲ ਕੇ ।
ਏਕੈ ਠਾਉ = ਇਕੋ ਹੀ ਥਾਂ ।੩ ।
ਗੁਰਿ = ਗੁਰੂ ਨੇ ।
ਭ੍ਰਮੁ = ਭਟਕਣਾ ।
ਅਨਦ ਰੂਪੁ = ਉਹ ਪਰਮਾਤਮਾ ਸਦਾ ਹੀ ਆਨੰਦ ਵਿਚ ਰਹਿੰਦਾ ਹੈ ।
ਨੈਨ = ਅੱਖਾਂ ਨਾਲ ।
ਅਲੋਇਆ = ਵੇਖ ਲਿਆ ।੪ ।

(ਹੇ ਭਾਈ!) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ, ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ।੧।ਰਹਾਉ ।
(ਹੇ ਭਾਈ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੁੱਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ ।
(ਹੇ ਭਾਈ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ ।੧ ।
(ਹੇ ਭਾਈ!) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ, ਉਹ ਆਪ ਹੀ ਅਦਿ੍ਰਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ।੨ ।
(ਹੇ ਭਾਈ! ਆਪਣੇ ਅਦਿ੍ਰਸ਼ਟ ਤੇ ਦਿ੍ਰਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ (ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ), ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ।੩ ।
ਹੇ ਨਾਨਕ! ਆਖ—ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ ਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ ।੪।੧੭।੬੮ ।