ਆਸਾ ਮਹਲਾ ੫ ॥
ਅਉਖਧੁ ਖਾਇਓ ਹਰਿ ਕੋ ਨਾਉ ॥
ਸੁਖ ਪਾਏ ਦੁਖ ਬਿਨਸਿਆ ਥਾਉ ॥੧॥
ਤਾਪੁ ਗਇਆ ਬਚਨਿ ਗੁਰ ਪੂਰੇ ॥
ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥
ਜੀਅ ਜੰਤ ਸਗਲ ਸੁਖੁ ਪਾਇਆ ॥
ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥
Sahib Singh
ਅਉਖਧੁ = ਦਵਾਈ ।
ਕੋ = ਦਾ ।
ਦੁਖ ਥਾਉ = ਦੁਖਾਂ ਦਾ ਥਾਂ, ਦੁੱਖਾਂ ਦਾ ਸੋਮਾ (ਮਾਇਆ ਦਾ ਮੋਹ) ।੧ ।
ਬਚਿਨ = ਬਚਨ ਦੀ ਰਾਹੀਂ, ਉਪਦੇਸ਼ ਨਾਲ ।
ਅਨਦੁ = ਅਨੰਦ ।
ਸਭਿ = ਸਾਰੇ ।
ਵਿਸੂਰੇ = ਚਿੰਤਾ, ਫ਼ਿਕਰ ।੧।ਰਹਾਉ ।
ਜੀਅ = {ਲਫ਼ਜ਼ ‘ਜੀਉ’ ਤੋਂ ਬਹੁ-ਵਚਨ} ।
ਸਗਲ = ਸਾਰੇ ।
ਮਨਿ = ਮਨ ਵਿਚ ।੨ ।

(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਦਵਾਈ ਖਾਧੀ (ਉਸ ਦੇ ਅੰਦਰੋਂ ਮਾਇਆ ਦਾਮੋਹ) ਦੁੱਖਾਂ ਦਾ ਸੋਮਾ ਸੁੱਕ ਗਿਆ ਅਤੇ ਉਸ ਨੇ ਆਤਮਕ ਆਨੰਦ ਮਾਣ ਲਏ ।੧ ।
(ਹੇ ਭਾਈ!) ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-ਦਵਾਈ ਖਾ ਕੇ ਮਾਇਆ ਦੇ ਮੋਹ ਦਾ) ਤਾਪ ਲਹਿ ਜਾਂਦਾ ਹੈ, ਆਤਮਕ-ਆਨੰਦ ਪੈਦਾ ਹੁੰਦਾ ਹੈ, ਸਾਰੇ ਚਿੰਤਾ ਫ਼ਿਕਰ ਮਿਟ ਜਾਂਦੇ ਹਨ ।੧।ਰਹਾਉ ।
ਹੇ ਨਾਨਕ! (ਗੁਰੂ ਦੇ ਉਪਦੇਸ਼ ਰਾਹੀਂ) ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਿਆ, ਉਹਨਾਂ ਸਭਨਾਂ ਨੇ ਆਤਮਕ ਆਨੰਦ ਪ੍ਰਾਪਤ ਕੀਤਾ ।੨।੩੨ ।