ਆਸਾ ਮਹਲਾ ੫ ਇਕਤੁਕੇ ੨ ॥
ਜੀਵਤ ਦੀਸੈ ਤਿਸੁ ਸਰਪਰ ਮਰਣਾ ॥
ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥
ਜੀਵਤ ਮੁਏ ਮੁਏ ਸੇ ਜੀਵੇ ॥
ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥
ਕਾਚੀ ਮਟੁਕੀ ਬਿਨਸਿ ਬਿਨਾਸਾ ॥
ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥
ਊਚਾ ਚੜੈ ਸੁ ਪਵੈ ਪਇਆਲਾ ॥
ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥
ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ ॥
ਸੇ ਅਸਥਿਰ ਜਿਨ ਗੁਰ ਸਬਦੁ ਕਮਾਇਆ ॥੪॥
ਜੀਉ ਪਿੰਡੁ ਸਭੁ ਹਰਿ ਕਾ ਮਾਲੁ ॥
ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥
Sahib Singh
ਨੋਟ: = ਇਕ ਤੁਕੇ ੨ = ਦੋ ਸ਼ਬਦ ਜਿਨ੍ਹਾਂ ਦੇ ਹਰੇਕ ਬੰਦ ਵਿਚ ਸਿਰਫ਼ ਇਕ ਇਕ ਤੁਕ ਹੈ ।
ਜੀਵਤ = ਜੀਊਂਦਾ, ਰੱਜਿਆ = ਪੁੱਜਿਆ, ਮਾਇਆ ਦੇ ਮਦ ਵਿਚ ਮਸਤ ।
ਦੀਸੈ = ਦਿੱਸਦਾ ਹੈ ।ਸਰਪਰ—ਜ਼ਰੂਰ ।
ਮਰਣਾ = ਆਤਮਕ ਮੌਤ ।
ਮੁਆ = (ਮਾਇਆ ਦੇ ਮਾਣ ਵਲੋਂ) ਅਛੋਹ ।
ਨਿਹਚਲੁ ਰਹਣਾ = ਅਟੱਲ ਆਤਮਕ ਜੀਵਨ ।੧ ।
ਅਵਖਧੁ = ਦਵਾਈ ।
ਮੁਖਿ = ਮੂੰਹ ਵਿਚ ।
ਰਸੁ ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ।੧।ਰਹਾਉ ।
ਮਟੁ = ਵੱਡਾ ਘੜਾ ।
ਮਟੁਕੀ = ਘੜੀ, ਛੋਟਾ ਘੜਾ ।
ਬਿਨਸਿ ਬਿਨਾਸਾ = ਜ਼ਰੂਰ ਨਾਸ ਹੋਣ ਵਾਲਾ ।
ਛੁਟੈ = ਮੁੱਕ ਜਾਏ ।
ਤਿ੍ਰਕੁਟੀ = {ਤਿ੍ਰ—ਤਿੰਨ ।
ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤਿ੍ਰਊੜੀ ।
{ਨੋਟ: = ਲਫ਼ਜ਼ ‘ਨਿਕਟਿ’ ਤੋਂ ਪ੍ਰਾਕਿ੍ਰਤ ਲਫ਼ਜ਼ ‘ਨਿਅੜਿ’ ਤੇ ਪੰਜਾਬੀ ਲਫ਼ਜ਼ ‘ਨੇੜੇ’ ਹੈ ।
ਲਫ਼ਜ਼ ‘ਕਟਕ’ ਤੋਂ ਪੰਜਾਬੀ ਲਫ਼ਜ਼ ‘ਕੜਾ’ ਹੈ ।
‘ਕ’ ਤੋਂ ‘ਅ’, ਅਤੇ ‘ਕੁ’ ਤੋਂ ‘ਉ’ ਬਣ ਗਿਆ ਹੈ ।
‘ਟ’ ਤੋਂ ‘ੜ’ ਹੋ ਗਿਆ ਹੈ ।
ਇਸੇ ਤ੍ਰਹਾਂ ‘ਤਿ੍ਰਕੁਟੀ’ ਦਾ ਪੰਜਾਬੀ ਰੂਪ ‘ਤਿ੍ਰਊੜੀ’ ਹੈ ।
ਜਿਸ ਦੇ ਮੱਥੇ ਉਤੇ ‘ਤਿ੍ਰਊੜੀ’ ਹੈ ਉਸ ਦੇ ਅੰਦਰ ‘ਖਿੱਝ’ ਹੁੰਦੀ ਹੈ ।
ਸੋ, ‘ਤਿ੍ਰਕੁਟੀ’ ਦਾ ਅਰਥ ਹੈ ‘ਅੰਦਰਲੀ ਖਿੱਝ’} ।
ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ।੨ ।
ਪਇਆਲਾ = ਪਤਾਲ ਵਿਚ, ਆਤਮਕ ਮੌਤ ਦੇ ਟੋਏ ਵਿਚ ।
ਧਰਨਿ = ਧਰਤੀ ।
ਧਰਨਿ ਪੜੈ = ਜੋ ਨਿਮ੍ਰਤਾ ਧਾਰਦਾ ਹੈ ।
ਕਾਲਾ = ਕਾਲ, ਮੌਤ, ਆਤਮਕ ਮੌਤ ।੩ ।
ਕਿਛੁ ਨ = (ਆਤਮਕ ਜੀਵਨ ਦਾ) ਕੁਝ ਭੀ ਨ ।
ਅਸਥਿਰ = ਅਡੋਲ = ਚਿੱਤ ।੪ ।
ਜੀਉ = ਜਿੰਦ ।
ਪਿੰਡੁ = ਸਰੀਰ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।੫ ।

(ਹੇ ਭਾਈ!) ਜੇਹੜੇ ਮਨੁੱਖ ਮਾਇਆ ਦੇ ਮਨ ਵਿਚ ਮਸਤ ਰਹਿੰਦੇ ਹਨ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ ।
ਪਰ, ਜੇਹੜੇ ਮਨੁੱਖ ਮਾਇਆ ਦੇ ਮਾਣ ਵਲੋਂ ਅਛੋਹ ਹਨ ਉਹ ਆਤਮਕ ਜੀਵਨ ਵਾਲੇ ਹਨ ।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਦਾਰੂ ਆਪਣੇ ਮੂੰਹ ਵਿਚ ਰੱਖਿਆ (ਆਤਮਕ ਮੌਤ ਵਾਲਾ ਰੋਗ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ।੧।ਰਹਾਉ ।
(ਹੇ ਭਾਈ!) ਜੇਹੜਾ ਮਨੁੱਖ (ਮਾਇਆ ਦੇ ਮਾਣ ਦੇ ਆਸਰੇ) ਜੀਊਂਦਾ ਦਿੱਸਦਾ ਹੈ ਉਸ ਨੂੰ ਜ਼ਰੂਰ ਆਤਮਕ ਮੌਤ ਹੜੱਪ ਕਰੀ ਰੱਖਦੀ ਹੈ; ਪਰ ਜੇਹੜਾ ਮਨੁੱਖ (ਮਾਇਆ ਦੇ ਮਾਣ ਵਲੋਂ) ਅਛੋਹ ਹੈ ਉਸ ਨੂੰ ਅਟੱਲ ਆਤਮਕ ਜੀਵਨ ਮਿਲਿਆ ਰਹਿੰਦਾ ਹੈ ।੧ ।
(ਹੇ ਭਾਈ! ਜਿਵੇਂ) ਕੱਚਾ ਘੜਾ ਜ਼ਰੂਰ ਨਾਸ ਹੋਣ ਵਾਲਾ ਹੈ (ਤਿਵੇਂ ਮਾਇਆ ਨਾਲੋਂ ਭੀ ਸਾਥ ਆਖ਼ਰ ਜ਼ਰੂਰ ਟੁੱਟਦਾ ਹੈ ।
ਮਾਇਆ ਦੇ ਮਾਣ ਤੇ ਦੂਜਿਆਂ ਨਾਲ ਖਿੱਝਣਾ ਮੂਰਖਤਾ ਹੈ) ਜਿਸ ਮਨੁੱਖ ਦੇ ਅੰਦਰੋਂ (ਮਾਇਆ ਦੇ ਮਾਣ ਦੇ ਕਾਰਨ ਪੈਦਾ ਹੋਈ) ਖਿੱਝ ਮੁੱਕੀ ਰਹਿੰਦੀ ਹੈ, ਉਸ ਦਾ ਨਿਵਾਸ (ਸਦਾ) ਪ੍ਰਭੂ-ਚਰਨਾਂ ਵਿਚ ਰਹਿੰਦਾ ਹੈ ।੨ ।
(ਹੇ ਭਾਈ! ਮਾਇਆ ਦੇ ਵਿਚ) ਜੇਹੜਾ ਮਨੁੱਖ ਸਿਰ ਉੱਚਾ ਕਰੀ ਰੱਖਦਾ ਹੈ (ਆਕੜਿਆ ਫਿਰਦਾ ਹੈ) ਉਹ ਆਤਮਕ ਮੌਤ ਦੇ ਟੋਏ ਵਿਚ ਪਿਆ ਰਹਿੰਦਾ ਹੈ ।
ਪਰ, ਜੇਹੜਾ ਮਨੁੱਖ ਸਦਾ ਨਿਮ੍ਰਤਾ ਧਾਰਦਾ ਹੈ ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ ।੩ ।
(ਹੇ ਭਾਈ!) ਜੇਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਸਦਾ) ਭਟਕਦੇ ਫਿਰਦੇ ਹਨ (ਆਤਮਕ ਜੀਵਨ ਦੀ ਦਾਤਿ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ ।
ਪਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੇ ਜੀਵਨ ਵਿਚ)ਵਰਤਿਆ ਹੈ ਉਹ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਰਹਿੰਦੇ ਹਨ ।੪ ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੀ ਦਿੱਤੀ ਦਾਤਿ ਸਮਝਿਆ ਹੈ ਉਹ ਗੁਰੂ ਨੂੰ ਮਿਲ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ (ਉਹਨਾਂ ਦੀ ਤਿ੍ਰਕੁਟੀ ਮੁੱਕ ਜਾਂਦੀ ਹੈ) ।੫।੧੩ ।