ਆਸਾ ਮਹਲਾ ੫ ਪੰਚਪਦੇ ॥
ਪ੍ਰਥਮੇ ਤੇਰੀ ਨੀਕੀ ਜਾਤਿ ॥
ਦੁਤੀਆ ਤੇਰੀ ਮਨੀਐ ਪਾਂਤਿ ॥
ਤ੍ਰਿਤੀਆ ਤੇਰਾ ਸੁੰਦਰ ਥਾਨੁ ॥
ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥
ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥
ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥
ਅਤਿ ਸੂਚੀ ਤੇਰੀ ਪਾਕਸਾਲ ॥
ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥
ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥
ਸਭਿ ਬਿਧਿ ਖੋਈ ਲੋਭਿ ਸੁਆਨ ॥੨॥
ਕਾਪਰ ਪਹਿਰਹਿ ਭੋਗਹਿ ਭੋਗ ॥
ਆਚਾਰ ਕਰਹਿ ਸੋਭਾ ਮਹਿ ਲੋਗ ॥
ਚੋਆ ਚੰਦਨ ਸੁਗੰਧ ਬਿਸਥਾਰ ॥
ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥
ਅਵਰ ਜੋਨਿ ਤੇਰੀ ਪਨਿਹਾਰੀ ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥
ਸੁਇਨਾ ਰੂਪਾ ਤੁਝ ਪਹਿ ਦਾਮ ॥
ਸੀਲੁ ਬਿਗਾਰਿਓ ਤੇਰਾ ਕਾਮ ॥੪॥
ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥
ਸਾ ਬੰਦੀ ਤੇ ਲਈ ਛਡਾਇ ॥
ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥
ਕਹੁ ਨਾਨਕ ਸਫਲ ਓਹ ਕਾਇਆ ॥੫॥
ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥
ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥
Sahib Singh
ਪ੍ਰਥਮੇ = ਪਹਿਲਾਂ ਤਾਂ (ਵੇਖ) ।
ਨੀਕੀ = ਚੰਗੀ, ਸੋਹਣੀ ।
ਮਨੀਐ = ਮੰਨ ਜਾਂਦੀ ਹੈ ।
ਪਾਂਤਿ = ਖ਼ਾਨਦਾਨੀ ।
ਬਿਗੜ = ਵਿਗੜਿਆ ਹੋਇਆ, ਕੋਝਾ ।੧ ।
ਸਰੂਪਿ = ਸੋਹਣੇ ਰੂਪ ਵਾਲੀ ।
ਸੁਜਾਣਿ = ਸਿਆਣੀ ।
ਬਿਚਖਨਿ = ਚਤੁਰ ।
ਅਤਿ = ਬਹੁਤ ।
ਗਰਬੈ = ਹੰਕਾਰ ਵਿਚ ।
ਮੋਹਿ = ਮੋਹ ਵਿਚ ।
ਫਾਕੀ = ਫਸੀ ਹੋਈ ।੧।ਰਹਾਉ ।
ਸੂਚੀ = ਸੁੱਚੀ, ਪਵਿਤ੍ਰ ।
ਪਾਕਸਾਲ = ਰਸੋਈ ।
ਕਰਿ = ਕਰ ਕੇ ।
ਗਲੀ = ਗਲੀਂ, ਗੱਲਾਂ ਨਾਲ ।
ਗਰਬਹਿ = ਤੂੰ ਅਹੰਕਾਰ ਕਰਦੀ ਹੈਂ ।
ਮੁਖਿ = ਮੂੰਹ ਨਾਲ ।
ਗੋਵਹਿ = ਉਚਾਰਦੀ ਹੈਂ ।
ਖੋਈ = ਗਵਾ ਦਿੱਤੀ ।
ਲੋਭਿ = ਲੋਭ ਨੇ ।
ਸੁਆਨ = ਕੁੱਤਾ ।੨ ।
ਪਹਿਰਹਿ = ਤੂੰ ਪਹਿਨਦੀ ਹੈਂ ।
ਆਚਾਰ = (ਮਿਥੇ ਹੋਏ ਧਾਰਮਿਕ) ਕਰਮ ।
ਚੋਆ = ਅਤਰ ।
ਖੋਟਾ = ਭੈੜਾ, ਖੋਟ ਕਰਨ ਵਾਲਾ ।੩ ।
ਪਨਿਹਾਰੀ = ਪਾਣੀ ਭਰਨ ਵਾਲੀ, ਸੇਵਕ ।
ਸਿਕਦਾਰੀ = ਸਰਦਾਰੀ ।
ਰੂਪਾ = ਚਾਂਦੀ ।
ਤੁਝ ਪਹਿ = ਤੇਰੇ ਪਾਸ ।
ਦਾਮ = ਧਨ ।
ਸੀਲੁ = ਸੁਭਾਓ ।
ਕਾਮ = ਕਾਮ ਵਾਸਨਾ ਨੇ ।੪ ।
ਜਾ ਕਉ = ਜਿਸ ਉਤੇ ।
ਮਇਆ = ਦਇਆ ।
ਹਰਿ ਰਾਇ = ਪ੍ਰਭੂ = ਪਾਤਿਸ਼ਾਹ ।
ਬੰਦੀ = ਗ਼ੁਲਾਮੀ, ਕੈਦ ।
ਕਾਇਆ = ਸਰੀਰ ।੫।ਸਭਿ—ਸਾਰੇ ।
ਬਨੇ = ਫੱਬੇ ।
ਸੁਹਾਗਨਿ = ਸੁਹਾਗ ਵਾਲੀ, ਪਤੀ ਵਾਲੀ ।
ਰਹਾਉ ਦੂਜਾ ।
ਨੀਕੀ = ਚੰਗੀ, ਸੋਹਣੀ ।
ਮਨੀਐ = ਮੰਨ ਜਾਂਦੀ ਹੈ ।
ਪਾਂਤਿ = ਖ਼ਾਨਦਾਨੀ ।
ਬਿਗੜ = ਵਿਗੜਿਆ ਹੋਇਆ, ਕੋਝਾ ।੧ ।
ਸਰੂਪਿ = ਸੋਹਣੇ ਰੂਪ ਵਾਲੀ ।
ਸੁਜਾਣਿ = ਸਿਆਣੀ ।
ਬਿਚਖਨਿ = ਚਤੁਰ ।
ਅਤਿ = ਬਹੁਤ ।
ਗਰਬੈ = ਹੰਕਾਰ ਵਿਚ ।
ਮੋਹਿ = ਮੋਹ ਵਿਚ ।
ਫਾਕੀ = ਫਸੀ ਹੋਈ ।੧।ਰਹਾਉ ।
ਸੂਚੀ = ਸੁੱਚੀ, ਪਵਿਤ੍ਰ ।
ਪਾਕਸਾਲ = ਰਸੋਈ ।
ਕਰਿ = ਕਰ ਕੇ ।
ਗਲੀ = ਗਲੀਂ, ਗੱਲਾਂ ਨਾਲ ।
ਗਰਬਹਿ = ਤੂੰ ਅਹੰਕਾਰ ਕਰਦੀ ਹੈਂ ।
ਮੁਖਿ = ਮੂੰਹ ਨਾਲ ।
ਗੋਵਹਿ = ਉਚਾਰਦੀ ਹੈਂ ।
ਖੋਈ = ਗਵਾ ਦਿੱਤੀ ।
ਲੋਭਿ = ਲੋਭ ਨੇ ।
ਸੁਆਨ = ਕੁੱਤਾ ।੨ ।
ਪਹਿਰਹਿ = ਤੂੰ ਪਹਿਨਦੀ ਹੈਂ ।
ਆਚਾਰ = (ਮਿਥੇ ਹੋਏ ਧਾਰਮਿਕ) ਕਰਮ ।
ਚੋਆ = ਅਤਰ ।
ਖੋਟਾ = ਭੈੜਾ, ਖੋਟ ਕਰਨ ਵਾਲਾ ।੩ ।
ਪਨਿਹਾਰੀ = ਪਾਣੀ ਭਰਨ ਵਾਲੀ, ਸੇਵਕ ।
ਸਿਕਦਾਰੀ = ਸਰਦਾਰੀ ।
ਰੂਪਾ = ਚਾਂਦੀ ।
ਤੁਝ ਪਹਿ = ਤੇਰੇ ਪਾਸ ।
ਦਾਮ = ਧਨ ।
ਸੀਲੁ = ਸੁਭਾਓ ।
ਕਾਮ = ਕਾਮ ਵਾਸਨਾ ਨੇ ।੪ ।
ਜਾ ਕਉ = ਜਿਸ ਉਤੇ ।
ਮਇਆ = ਦਇਆ ।
ਹਰਿ ਰਾਇ = ਪ੍ਰਭੂ = ਪਾਤਿਸ਼ਾਹ ।
ਬੰਦੀ = ਗ਼ੁਲਾਮੀ, ਕੈਦ ।
ਕਾਇਆ = ਸਰੀਰ ।੫।ਸਭਿ—ਸਾਰੇ ।
ਬਨੇ = ਫੱਬੇ ।
ਸੁਹਾਗਨਿ = ਸੁਹਾਗ ਵਾਲੀ, ਪਤੀ ਵਾਲੀ ।
ਰਹਾਉ ਦੂਜਾ ।
Sahib Singh
(ਹੇ ਜੀਵ-ਇਸਤ੍ਰੀ!) ਤੂੰ (ਵੇਖਣ ਨੂੰ) ਸੋਹਣੀ ਹੈਂ, ਰੂਪ ਵਾਲੀ ਹੈਂ, ਸਿਆਣੀ ਹੈਂ, ਚਤੁਰ ਹੈਂ ।
ਪਰ ਤੂੰ ਬੜੇ ਅਹੰਕਾਰ ਅਤੇ ਮੋਹ ਵਿਚ ਫਸੀ ਪਈ ਹੈਂ ।੧।ਰਹਾਉ ।
(ਹੇ ਜੀਵ-ਇਸਤ੍ਰੀ! ਵੇਖ) ਪਹਿਲਾਂ ਤਾਂ ਤੇਰੀ (ਮਨੁੱਖਾ ਜਨਮ ਵਾਲੀ) ਚੰਗੀ ਜਾਤਿ ਹੈ; ਦੂਜੇ, ਤੇਰੀ ਖ਼ਾਨਦਾਨੀ ਭੀ ਮੰਨੀ ਜਾਂਦੀ ਹੈ; ਤੀਜੇ, ਤੇਰਾ ਸੋਹਣਾ ਸਰੀਰ ਹੈ, ਪਰ ਤੇਰਾ ਰੂਪ ਕੋਝਾ ਹੀ ਰਿਹਾ (ਕਿਉਂਕਿ) ਤੇਰੇ ਮਨ ਵਿਚ ਅਹੰਕਾਰ ਹੈ ।੧ ।
(ਹੇ ਜੀਵ-ਇਸਤ੍ਰੀ!) ਤੇਰੀ ਬੜੀ ਸੁੱਚੀ (ਸੁਥਰੀ) ਰਸੋਈ ਹੈ (ਜਿਸ ਵਿਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈਂ ।
ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ) ।
ਤੂੰ ਇਸ਼ਨਾਨ ਕਰ ਕੇ ਪੂਜਾ ਭੀ ਕਰ ਸਕਦੀ ਹੈਂ ਮੱਥੇ ਉਤੇ ਲਾਲ ਤਿਲਕ ਲਾ ਲੈਂਦੀ ਹੈਂ ।
ਤੂੰ ਗੱਲਾਂ ਨਾਲ ਆਪਣਾ ਆਪ ਭੀ ਜਤਾ ਲੈਂਦੀ ਹੈਂ (ਪਸ਼ੂਆਂ ਪੰਛੀਆਂ ਨੂੰ ਤਾਂ ਇਹ ਦਾਤਿ ਨਹੀਂ ਮਿਲੀ) ਮੂੰਹ ਨਾਲ ਗਿਆਨ ਦੀਆਂ ਗੱਲਾਂ ਭੀ ਕਰ ਸਕਦੀ ਹੈਂ ।
ਪਰ ਕੁੱਤੇ ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ ।੨ ।
(ਹੇ ਜੀਵ-ਇਸਤ੍ਰੀ!) ਤੂੰ (ਸੋਹਣੇ) ਕੱਪੜੇ ਪਹਿਨਦੀ ਹੈਂ (ਦੁਨੀਆ ਦੇ ਸਾਰੇ) ਭੋਗ ਭੋਗਦੀ ਹੈਂ, ਜਗਤ ਵਿਚ ਸੋਭਾ ਖੱਟਣ ਲਈ ਤੂੰ ਅਤਰ ਚੰਦਨ ਤੇ ਹੋਰ ਅਨੇਕਾਂ ਸੁਗੰਧੀਆਂ ਵਰਤਦੀ ਹੈਂ ।
ਪਰ ਚੰਡਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ ।੩ ।
(ਹੇ ਜੀਵ-ਇਸਤ੍ਰੀ!) ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ, ਇਸ ਧਰਤੀ ਉਤੇ ਤੇਰੀ ਹੀ ਸਰਦਾਰੀ ਹੈ ਤੇਰੇ ਪਾਸ ਸੋਨਾ ਹੈ ਚਾਂਦੀ ਹੈ ਧਨ-ਪਦਾਰਥ ਹੈ (ਹੋਰ ਜੂਨਾਂ ਪਾਸ ਇਹ ਚੀਜ਼ਾਂ ਨਹੀਂ ਹਨ) ਪਰ ਕਾਮ-ਵਾਸਨਾ ਨੇ ਤੇਰਾ ਸੁਭਾਉ (ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫਬਦਾ ਹੈ) ਵਿਗਾੜ ਦਿੱਤਾ ਹੋਇਆ ਹੈ ।੪ ।
ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ, ਉਸ ਨੂੰ ਉਹ (ਲੋਭ ਕ੍ਰੋਧ ਕਾਮ ਆਦਿਕ ਦੀ) ਕੈਦ ਤੋਂ ਛਡਾ ਲੈਂਦਾ ਹੈ ।
ਜਿਸ ਸਰੀਰ ਨੇ (ਜੀਵ ਨੇ ਮਨੁੱਖਾ ਸਰੀਰ ਪ੍ਰਾਪਤ ਕਰ ਕੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ, ਉਹ ਸਰੀਰ ਹੀ ਕਾਮਯਾਬ ਹੈ ।੫ ।
(ਹੇ ਜੀਵ-ਇਸਤ੍ਰੀ!) ਜੇ ਤੂੰ ਪ੍ਰਭੂ-ਪਤੀ ਵਾਲੀ ਬਣ ਜਾਏਂ ਤਾਂ ਸਾਰੇ ਸੋਹਜ ਤੇ ਸਾਰੇ ਸੁਖ (ਜੋ ਤੈਨੂੰ ਮਿਲੇ ਹੋਏ ਹਨ) ਤੈਨੂੰ ਫਬ ਜਾਣ; ਤੂੰ (ਸਚ-ਮੁਚ) ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏਂ ।੧ ।
ਰਹਾਉ ਦੂਜਾ ।੧੨ ।