ਆਸਾ ਘਰੁ ੫ ਮਹਲਾ ੧
ੴ ਸਤਿਗੁਰ ਪ੍ਰਸਾਦਿ ॥
ਭੀਤਰਿ ਪੰਚ ਗੁਪਤ ਮਨਿ ਵਾਸੇ ॥
ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥
ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥
ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥
ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥
ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥
ਪੰਚ ਸਖੀ ਹਮ ਏਕੁ ਭਤਾਰੋ ॥
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥
ਪੰਚ ਸਖੀ ਮਿਲਿ ਰੁਦਨੁ ਕਰੇਹਾ ॥
ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥
Sahib Singh
ਨੋਟ: = ਇਹ ਸ਼ਬਦ ‘ਘਰੁ ੫’ ਦਾ ਹੈ ।
ਨਵਾਂ ਸੰਗ੍ਰਹ ਹੈ ।
ਮੂਲ ਮੰਤ੍ਰ ਫਿਰ ਨਵੇਂ ਸਿਰੇ ਦਰਜ ਹੈ ।
ਭੀਤਰਿ = ਮਨ ਦੇ ਧੁਰ ਅੰਦਰ ।
ਪੰਚ = ਪੰਜ ਕਾਮਾਦਿਕ ।
ਗੁਪਤ = ਲੁਕੇ ਹੋਏ ।
ਮਨਿ = ਮਨ ਵਿਚ ।
ਥਿਰੁ ਨ ਰਹਹਿ = ਟਿਕਦੇ ਨਹੀਂ ।
ਉਦਾਸੇ = ਠਠੰਬਰੇ ਹੋਏ ।
ਜੈਸੇ = ਜਿਵੇਂ ।੧ ।
ਸੇਤੀ = ਨਾਲ ।
ਥਿਰੁ ਨ ਰਹੈ = ਟਿਕਦਾ ਨਹੀਂ, ਜੁੜਦਾ ਨਹੀਂ ।
ਅਧਿਕ = ਬਹੁਤ ।੧।ਰਹਾਉ ।
ਪਹਿਰਉਗੀ = ਮੈਂ ਪਹਿਨਾਂਗੀ ।
ਕਰਉਗੀ = ਮੈਂ ਕਰਾਂਗੀ ।੨ ।
ਪੰਚ ਸਖੀ = ਪੰਜ ਸਹੇਲੀਆਂ, ਗਿਆਨ-ਇੰਦ੍ਰੇ ।
ਹਮ = ਸਾਡੀਆਂ, ਮੇਰੀਆਂ ।
ਭਤਾਰੋ = ਖਸਮ, ਜੀਵਾਤਮਾ ।
ਪੇਡਿ = ਪੇਡ ਵਿਚ, ਸਰੀਰ ਵਿਚ, ਸਰੀਰ ਦੇ ਭੋਗ ਵਿਚ ।੩ ।
ਮਿਲਿ = ਮਿਲ ਕੇ ।
ਰੁਦਨੁ ਕਰੇਹਾ = ਰੁਦਨ ਕਰਦੀਆਂ ਹਨ, ਰੋ ਹੀ ਛੱਡਦੀਆਂ ਹਨ, ਸਾਥ ਛੱਡ ਦੇਂਦੀਆਂ ਹਨ ।
ਸਾਹੁ = ਜੀਵਾਤਮਾ ।
ਪਜੂਤਾ = ਫੜਿਆ ਜਾਂਦਾ ਹੈ ।੪ ।

ਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿਚ ਜੁੜਦਾ ਨਹੀਂ ਹੈ ।
ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ ।
ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ ।੧ ।
ਮੇਰੇ ਮਨ ਵਿਚ ਧੁਰ ਅੰਦਰ ਪੰਜ ਕਾਮਾਦਿਕ ਲੁਕੇ ਪਏ ਹਨ, ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ, ਨਾਹ ਉਹ ਆਪ ਟਿਕਦੇ ਹਨ (ਨਾਹ ਮੇਰੇ ਮਨ ਨੂੰ ਟਿਕਣ ਦੇਂਦੇ ਹਨ) ।੧ ।
(ਮੇਰਾ ਸਰੀਰ ਉਸ ਨਾਰ ਵਾਂਗ ਆਪਣੇ ਸਿੰਗਾਰ ਦੇ ਆਹਰਾਂ ਵਿਚ ਰਹਿੰਦਾ ਹੈ ਜੋ ਆਪਣੇ ਪਤੀ ਦੀ ਉਡੀਕ ਵਿਚ ਹੈ ਤੇ ਆਖਦੀ ਹੈ—) ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ, ਮੇਰਾ ਪਤੀ ਮਿਲੇਗਾ ਤਾਂ ਮੈਂ ਸਿੰਗਾਰ ਕਰਾਂਗੀ ।੨।ਮੇਰੀਆਂ ਪੰਜੇ ਸਹੇਲੀਆਂ ਭੀ (ਗਿਆਨ-ਇੰਦ੍ਰੇ ਭੀ) ਜਿਨ੍ਹਾਂ ਦਾ ਜੀਵਾਤਮਾ ਹੀ ਖਸਮ ਹੈ (ਭਾਵ, ਜਿਨ੍ਹਾਂ ਦਾ ਸੁਖ ਦੁਖ ਜੀਵਾਤਮਾ ਦੇ ਸੁਖ ਦੁਖ ਨਾਲ ਸਾਂਝਾ ਹੈ) (ਜੀਵਾਤਮਾ ਦੀ ਮਦਦ ਕਰਨ ਦੇ ਥਾਂ) ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ (ਉਹਨਾਂ ਨੂੰ ਚਿੱਤ ਚੇਤੇ ਹੀ ਨਹੀਂ ਕਿ ਇਸ ਸਰੀਰ ਨਾਲੋਂ ਇਸ ਜੀਵਾਤਮਾ ਦਾ ਵਿਛੋੜਾ ਹੋ ਜਾਣਾ ਹੈ) ਜੀਵਾਤਮਾ ਨੇ ਚਲੇ ਜਾਣਾ ਹੈ ।੩ ।
(ਆਖ਼ਰ ਵਿਛੋੜੇ ਦਾ ਵੇਲਾ ਆ ਜਾਂਦਾ ਹੈ) ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋ ਹੀ ਛਡਦੀਆਂ ਹਨ (ਭਾਵ, ਪੰਜੇ ਗਿਆਨ-ਇੰਦ੍ਰੇ ਜੀਵਾਤਮਾ ਦਾ ਸਾਥ ਛੱਡ ਦੇਂਦੇ ਹਨ, ਤੇ) ਨਾਨਕ ਆਖਦਾ ਹੈ ਕਿ ਜੀਵਾਤਮਾ (ਇਕੱਲਾ) ਲੇਖਾ ਦੇਣ ਲਈ ਫੜਿਆ ਜਾਂਦਾ ਹੈ ।੪।੧।੩੪ ।
ਨੋਟ: ‘ਘਰੁ ੫’ ਇਥੇ ਖ਼ਤਮ ਹੈ ।
ਫਿਰ ਮੂਲ ਮੰਤ੍ਰ ਹੈ, ਨਵਾਂ ਸੰਗ੍ਰਹ ‘ਘਰੁ ੬’ ਦਾ ਸ਼ੁਰੂ ਹੁੰਦਾ ਹੈ ।
‘ਘਰੁ ੬’ ਦੇ ਪੰਜ ਸ਼ਬਦ ਹਨ ।