ਆਸਾ ਮਹਲਾ ੧ ॥
ਸੇਵਕੁ ਦਾਸੁ ਭਗਤੁ ਜਨੁ ਸੋਈ ॥
ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥
ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥
ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥
ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥
ਸਚਾ ਅਰਜੁ ਸਚੀ ਅਰਦਾਸਿ ॥
ਮਹਲੀ ਖਸਮੁ ਸੁਣੇ ਸਾਬਾਸਿ ॥
ਸਚੈ ਤਖਤਿ ਬੁਲਾਵੈ ਸੋਇ ॥
ਦੇ ਵਡਿਆਈ ਕਰੇ ਸੁ ਹੋਇ ॥੨॥
ਤੇਰਾ ਤਾਣੁ ਤੂਹੈ ਦੀਬਾਣੁ ॥
ਗੁਰ ਕਾ ਸਬਦੁ ਸਚੁ ਨੀਸਾਣੁ ॥
ਮੰਨੇ ਹੁਕਮੁ ਸੁ ਪਰਗਟੁ ਜਾਇ ॥
ਸਚੁ ਨੀਸਾਣੈ ਠਾਕ ਨ ਪਾਇ ॥੩॥
ਪੰਡਿਤ ਪੜਹਿ ਵਖਾਣਹਿ ਵੇਦੁ ॥
ਅੰਤਰਿ ਵਸਤੁ ਨ ਜਾਣਹਿ ਭੇਦੁ ॥
ਗੁਰ ਬਿਨੁ ਸੋਝੀ ਬੂਝ ਨ ਹੋਇ ॥
ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥
ਕਿਆ ਹਉ ਆਖਾ ਆਖਿ ਵਖਾਣੀ ॥
ਤੂੰ ਆਪੇ ਜਾਣਹਿ ਸਰਬ ਵਿਡਾਣੀ ॥
ਨਾਨਕ ਏਕੋ ਦਰੁ ਦੀਬਾਣੁ ॥
ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥
Sahib Singh
ਗੁਰਮੁਖਿ = ਗੁਰੂ ਵਲ ਮੂੰਹ ਰੱਖਣ ਵਾਲਾ, ਜੋ ਗੁਰੂ ਦੇ ਸਨਮੁਖ ਰਹੇ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ।
ਜਿਨਿ = ਜਿਸ ਪ੍ਰਭੂ ਨੇ ।
ਸਿਰਿ = ਸਿ੍ਰਸ਼ਟੀ ।
ਫੁਨਿ = ਮੁੜ ।
ਗੋਈ = ਨਾਸ ਕੀਤੀ ।੧ ।
ਸਬਦਿ = ਸ਼ਬਦ ਦੀ ਰਾਹੀਂ ।
ਵਿਚਾਰਿ = ਵੀਚਾਰ ਕੇ ।
ਸਾਚੇ = ਸੁਰਖ਼ਰੂ ।
ਦਰਬਾਰਿ = ਦਰਬਾਰ ਵਿਚ ।੧।ਰਹਾਉ ।
ਅਰਜੁ = ਅਰਜ਼ੋਈ, ਬੇਨਤੀ ।
ਤਖਤਿ = ਤਖ਼ਤ ਉਤੇ ।
ਕਰੇ ਸੁ ਹੋਇ = ਸਭ ਕੁਝ ਕਰਨ ਦੇ ਸਮਰੱਥ ।੨ ।
ਤਾਣੁ = ਤਾਕਤ ।
ਦੀਬਾਣੁ = ਆਸਰਾ ।
ਨੀਸਾਣੁ = ਪਰਵਾਨਾ, ਰਾਹਦਾਰੀ ।
ਪਰਗਟੁ = ਮਸ਼ਹੂਰ, ਆਦਰ ਪਾ ਕੇ ।
ਨੀਸਾਣੈ = ਰਾਹਦਾਰੀ ਦੇ ਕਾਰਨ ।
ਠਾਕ = ਰੋਕ ।੩ ।
ਵਖਾਣਹਿ = ਵਖਿਆਨ ਕਰਦੇ ਹਨ, ਸਮਝਾਂਦੇ ਹਨ ।
ਬੂਝ = ਸਮਝ ।
ਰਵਿ ਰਹਿਆ = ਵਿਆਪਕ ਹੈ ।੪ ।
ਹਉ = ਮੈਂ ।
ਆਖਿ = ਆਖ ਕੇ ।
ਸਰਬ ਵਿਡਾਣੀ = ਹੇ ਸਾਰੇ ਅਸਚਰਜ ਕੌਤਕ ਕਰਨ ਵਾਲੇ !
ਗੁਦਰਾਣੁ = ਗੁਜ਼ਰਾਨ, ਜ਼ਿੰਦਗੀ ਦਾ ਸਹਾਰਾ {ਨੋਟ:- ਜਿਵੇਂ ਲਫ਼ਜ਼ ‘ਕਾਜ਼ੀ’ ਦਾ ਦੂਜਾ ਉਚਾਰਨ ‘ਕਾਦੀ’ ਹੈ, ਜਿਵੇਂ ਲਫ਼ਜ਼ ‘ਨਜ਼ਰਿ’ ਦਾ ਦੂਜਾ ‘ਨਦਰਿ’ ਹੈ, ਤਿਵੇਂ ਲਫ਼ਜ਼ ‘ਗੁਜਰਾਣੁ’ ਅਤੇ ‘ਗੁਦਰਾਣੁ’ ਹਨ} ।੫ ।

ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਸਦਾ-ਥਿਰ ਨਾਮ ਵਿਚਾਰ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਅਟੱਲ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੁੰਦੇ ਹਨ ।੧।ਰਹਾਉ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਦਾ ਦਾਸ ਬਣਦਾ ਹੈ, ਉਹੀ ਮਨੁੱਖ (ਅਸਲ) ਸੇਵਕ ਹੈ ਦਾਸ ਹੈ ਭਗਤ ਹੈ, (ਉਸ ਨੂੰ ਇਹ ਸਦਾ ਯਕੀਨ ਰਹਿੰਦਾ ਹੈ ਕਿ) ਜਿਸ ਪ੍ਰਭੂ ਨੇ ਇਹ ਸਿ੍ਰਸ਼ਟੀ ਰਚੀ ਹੈ ਉਹੀ ਇਸ ਨੂੰ ਮੁੜ ਨਾਸ ਕਰਦਾ ਹੈ, ਉਸ ਤੋਂ ਬਿਨਾ ਕੋਈ ਦੂਜਾ ਉਸ ਵਰਗਾ ਨਹੀਂ ਹੈ ।੧ ।
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਅਰਜ਼ੋਈ ਤੇ ਅਰਦਾਸ ਹੀ ਅਸਲ (ਅਰਜ਼ੋਈ ਅਰਦਾਸ) ਹੈ, ਮਹਲ ਦਾ ਮਾਲਕ ਖਸਮ-ਪ੍ਰਭੂ ਉਸ ਅਰਦਾਸ ਨੂੰ ਸੁਣਦਾ ਹੈ ਤੇ ਆਦਰ ਦੇਂਦਾ ਹੈ (ਸ਼ਾਬਾਸ਼ ਆਖਦਾ ਹੈ), ਆਪਣੇ ਸਦਾ-ਅਟੱਲ ਤਖ਼ਤ ਉਤੇ (ਬੈਠਾ ਹੋਇਆ ਪ੍ਰਭੂ) ਉਸ ਸੇਵਕ ਨੂੰ ਸੱਦਦਾ ਹੈ, ਤੇ ਉਹ ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਉਸ ਨੂੰ ਮਾਣ-ਆਦਰ ਦੇਂਦਾ ਹੈ ।੨ ।
(ਹੇ ਪ੍ਰਭੂ!) ਗੁਰਮੁਖਿ ਨੂੰ ਤੇਰਾ ਹੀ ਤਾਣ ਹੈ ਤੇਰਾ ਹੀ ਆਸਰਾ ਹੈ, ਗੁਰੂ ਦਾ ਸ਼ਬਦ ਹੀ ਉਸ ਦੇ ਪਾਸ ਸਦਾ-ਥਿਰ ਰਹਿਣ ਵਾਲਾ ਪਰਵਾਨਾ ਹੈ, ਗੁਰਮੁਖਿ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ ਤੇ) ਮੰਨਦਾ ਹੈ, ਜਗਤ ਵਿਚ ਸੋਭਾ ਖੱਟ ਕੇ ਜਾਂਦਾ ਹੈ, ਗੁਰ-ਸ਼ਬਦ ਦੀ ਸੱਚੀ ਰਾਹਦਾਰੀ ਦੇ ਕਾਰਨ ਉਸ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾਂਦਾ ।੩ ।
ਪੰਡਿਤ ਲੋਕ ਵੇਦ ਪੜ੍ਹਦੇ ਹਨ ਤੇ ਹੋਰਨਾਂ ਨੂੰ ਵਿਆਖਿਆ ਕਰ ਕੇ ਸੁਣਾਂਦੇ ਹਨ, ਪਰ (ਨਿਰੀ ਵਿੱਦਿਆ ਦੇ ਮਾਣਵਿਚ ਰਹਿ ਕੇ) ਇਹ ਭੇਦ ਨਹੀਂ ਜਾਣਦੇ ਕਿ ਪਰਮਾਤਮਾ ਦਾ ਨਾਮ-ਪਦਾਰਥ ਅੰਦਰ ਹੀ ਮੌਜੂਦ ਹੈ ।
ਸਦਾ-ਥਿਰ ਪ੍ਰਭੂ ਹਰੇਕ ਦੇ ਅੰਦਰ ਵਿਆਪਕ ਹੈ, ਪਰ ਇਹ ਸਮਝ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਆਉਂਦੀ ।੪ ।
ਹੇ ਚੋਜੀ ਪ੍ਰਭੂ! ਗੁਰੂ ਦੇ ਸਨਖੁਖ ਰਹਿਣ ਦਾ ਮੈਂ ਕੀਹ ਜ਼ਿਕਰ ਕਰਾਂ ?
ਕੀਹ ਆਖ ਕੇ ਸੁਣਾਵਾਂ ?
ਤੂੰ (ਇਸ ਭੇਦ ਨੂੰ) ਆਪ ਹੀ ਜਾਣਦਾ ਹੈਂ ।
ਹੇ ਨਾਨਕ! ਗੁਰਮੁਖਿ ਵਾਸਤੇ ਪ੍ਰਭੂ ਦਾ ਹੀ ਇਕ ਦਰਵਾਜ਼ਾ ਹੈ ਆਸਰਾ ਹੈ ਜਿਥੇ ਗੁਰੂ ਦੇ ਸਨਮੁਖ ਰਹਿ ਕੇ ਸਿਮਰਨ ਕਰਨਾ ਉਸ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ ।੫।੨੧ ।