ਆਸਾ ਮਹਲਾ ੧ ॥
ਕਾਇਆ ਬ੍ਰਹਮਾ ਮਨੁ ਹੈ ਧੋਤੀ ॥
ਗਿਆਨੁ ਜਨੇਊ ਧਿਆਨੁ ਕੁਸਪਾਤੀ ॥
ਹਰਿ ਨਾਮਾ ਜਸੁ ਜਾਚਉ ਨਾਉ ॥
ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥
ਪਾਂਡੇ ਐਸਾ ਬ੍ਰਹਮ ਬੀਚਾਰੁ ॥
ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥
ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥
ਧੋਤੀ ਟਿਕਾ ਨਾਮੁ ਸਮਾਲਿ ॥
ਐਥੈ ਓਥੈ ਨਿਬਹੀ ਨਾਲਿ ॥
ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥
ਪੂਜਾ ਪ੍ਰੇਮ ਮਾਇਆ ਪਰਜਾਲਿ ॥
ਏਕੋ ਵੇਖਹੁ ਅਵਰੁ ਨ ਭਾਲਿ ॥
ਚੀਨ੍ਹੈ ਤਤੁ ਗਗਨ ਦਸ ਦੁਆਰ ॥
ਹਰਿ ਮੁਖਿ ਪਾਠ ਪੜੈ ਬੀਚਾਰ ॥੩॥
ਭੋਜਨੁ ਭਾਉ ਭਰਮੁ ਭਉ ਭਾਗੈ ॥
ਪਾਹਰੂਅਰਾ ਛਬਿ ਚੋਰੁ ਨ ਲਾਗੈ ॥
ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥
ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥
ਆਚਾਰੀ ਨਹੀ ਜੀਤਿਆ ਜਾਇ ॥
ਪਾਠ ਪੜੈ ਨਹੀ ਕੀਮਤਿ ਪਾਇ ॥
ਅਸਟ ਦਸੀ ਚਹੁ ਭੇਦੁ ਨ ਪਾਇਆ ॥
ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥
Sahib Singh
ਕਾਇਆ = ਸਰੀਰ, ਮਨੁੱਖਾ ਸਰੀਰ, ਵਿਕਾਰਾਂ ਤੋਂ ਬਚਿਆ ਹੋਇਆ ਸਰੀਰ ।
ਬ੍ਰਹਮਾ = ਬ੍ਰਾਹਮਣ ।
ਮਨੁ = ਪਵਿਤ੍ਰ ਮਨ ।
ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ ।
ਧਿਆਨੁ = ਪਰਮਾਤਮਾ ਦੀ ਯਾਦ ਵਿਚ ਸੁਰਤਿ ਜੋੜਨੀ ।
ਕੁਸ = ਦੱਭ ।
ਕੁਸ ਪਾਤੀ = ਦੱਭ ਦਾ ਛੱਲਾ (ਜੋ ਚੀਚੀ ਦੀ ਨਾਲ ਦੀ ਉਂਗਲੀ ਤੇ ਪਾਈਦਾ ਹੈ ਕੋਈ ਪੂਜਾ ਆਦਿਕ ਕਰਨ ਵੇਲੇ) ।
ਜਸੁ = ਸਿਫ਼ਤਿ = ਸਾਲਾਹ ।
ਜਾਚਉ = ਮੈਂ ਮੰਗਦਾ ਹਾਂ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਬ੍ਰਹਮਿ = ਪਰਮਾਤਮਾ ਵਿਚ ।
ਸਮਾਉ = ਮੈਂ ਲੀਨ ਰਹਾਂ ।੧ ।
ਪਾਂਡੇ = ਹੇ ਪੰਡਿਤ !
ਨਾਮੇ = ਨਾਮ ਵਿਚ ਹੀ ।
ਨਾਮੋ ਪੜਉ = ਮੈਂ ਨਾਮ ( = ਰੂਪ ਵੇਦ ਆਦਿਕ) ਪੜ੍ਹਦਾ ਹਾਂ ।
ਚਜੁ = ਧਾਰਮਿਕ ਰਸਮਾਂ ਕਰਨੀਆਂ ।
ਆਚਾਰੁ = ਧਾਰਮਿਕ ਰਸਮਾਂ ਕਰਨੀਆਂ ।੧।ਰਹਾਉ ।
ਬਾਹਰਿ = ਸਰੀਰ ਉਤੇ ਪਾਇਆ ਹੋਇਆ ।
ਐਥੇ = ਇਸ ਲੋਕ ਵਿਚ ।
ਓਥੈ = ਪਰਲੋਕ ਵਿਚ ।
ਹੋਰਿ = {ਲਫ਼ਜ਼ ‘ਹੋਰ’ ਤੋਂ ਬਹੁ-ਵਚਨ} ।
ਭਾਲਿ = ਲੱਭ ।੨ ।
ਪੂਜਾ = ਮੂਰਤੀ ਅਗੇ ਧੂਪ ਧੁਖਾਣਾ ।
ਪ੍ਰੇਮ ਮਾਇਆ = ਮਾਇਆ ਦਾ ਮੋਹ ।
ਪਰਜਾਲਿ = ਚੰਗੀ ਤ੍ਰਹਾਂ ਸਾੜ ਦੇ ।
ਚੀਨੈ = ਜੋ ਮਨੁੱਖ ਵੇਖਦਾ ਹੈ ।
ਤਤੁ = ਸਰਬ = ਵਿਆਪਕ ਜੋਤਿ ।
ਗਗਨ = ਆਕਾਸ਼, ਚਿੱਤ = ਰੂਪ ਆਕਾਸ਼, ਚਿਦਾਕਾਸ਼, ਦਿਮਾਗ਼ ।
ਮੁਖਿ = ਮੂੰਹ ਵਿਚ ।੩ ।
ਭੋਜਨੁ = ਮੂਰਤੀ ਲਈ ਭੋਗ ।
ਭਾਉ = ਪ੍ਰੇਮ ।
ਭਰਮੁ = ਮਨ ਦੀ ਭਟਕਣਾ ।
ਪਾਹਰੂਅਰਾ = ਰਾਖਾ ।
ਛਬਿ = ਜਬ੍ਹਾ, ਤੇਜ ।
ਲਿਲਾਟ = ਮੱਥੇ ਉਤੇ ।
ਬਿਬੇਕੁ = ਦੋ ਚੀਜ਼ਾਂ ਦਾ ਨਿਖੇੜਾ ਕਰਨ ਦੀ ਸੂਝ ।੪।ਆਚਾਰੀ—ਧਾਰਮਿਕ ਰਸਮਾਂ ਦੀ ਰਾਹੀਂ ।
ਕੀਮਤਿ = ਕਦਰ ।
ਅਸਟਦਸੀ = ਅਠਾਰਾਂ (ਪੁਰਾਣਾਂ) ਨੇ ।
ਚਹੁ = ਚਾਰ ਵੇਦਾਂ ਨੇ ।
ਸਤਿਗੁਰਿ = ਗੁਰੂ ਨੇ ।੫ ।

ਹੇ ਪਾਂਡੇ! ਪਰਮਾਤਮਾ ਦੇ ਨਾਮ ਵਿਚ ਹੀ ਸੁੱਚ ਹੈ, ਮੈਂ ਤਾਂ ਪਰਮਾਤਮਾ ਦਾ ਨਾਮ-ਸਿਮਰਨ (-ਰੂਪ ਵੇਦ) ਪੜ੍ਹਦਾ ਹਾਂ, ਪ੍ਰਭੂ ਦੇ ਨਾਮ ਵਿਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ ।
ਤੂੰ ਭੀ ਇਸੇ ਤ੍ਰਹਾਂ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ।੧।ਰਹਾਉ ।
(ਨਾਮ ਦੀ ਬਰਕਤਿ ਨਾਲ ਵਿਕਾਰਾਂ ਤੋਂ ਬਚਿਆ ਹੋਇਆ) ਮਨੁੱਖਾ ਸਰੀਰ ਹੀ (ਉੱਚ-ਜਾਤੀਆ) ਬ੍ਰਾਹਮਣ ਹੈ, (ਪਵਿਤ੍ਰ ਹੋਇਆ) ਮਨ (ਬ੍ਰਾਹਮਣ ਦੀ) ਧੋਤੀ ਹੈ ।
ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਜਨੇਊ ਹੈ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੱਭ ਦਾ ਛੱਲਾ ।
ਮੈਂ ਤਾਂ (ਹੇ ਪਾਂਡੇ!) ਪਰਮਾਤਮਾ ਦਾ ਨਾਮ ਹੀ (ਦੱਛਣਾ) ਮੰਗਦਾ ਹਾਂ, ਸਿਫ਼ਤਿ-ਸਾਲਾਹ ਹੀ ਮੰਗਦਾ ਹਾਂ, ਤਾਕਿ ਗੁਰੂ ਦੀ ਕਿਰਪਾ ਨਾਲ (ਨਾਮ ਸਿਮਰ ਕੇ) ਪਰਮਾਤਮਾ ਵਿਚ ਲੀਨ ਰਹਾਂ ।੧ ।
(ਹੇ ਪਾਂਡੇ!) ਬਾਹਰਲਾ ਜਨੇਊ ਉਤਨਾ ਚਿਰ ਹੀ ਹੈ ਜਿਤਨਾ ਚਿਰ ਜੋਤਿ ਸਰੀਰ ਵਿਚ ਮੌਜੂਦ ਹੈ (ਫਿਰ ਇਹ ਕਿਸ ਕੰਮ?) ।
ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ—ਇਹੀ ਹੈ ਧੋਤੀ ਇਹੀ ਹੈ ਟਿੱਕਾ ।
ਇਹ ਨਾਮ ਹੀ ਲੋਕ ਪਰਲੋਕ ਵਿਚ ਸਾਥ ਨਿਭਾਹੁੰਦਾ ਹੈ ।
(ਹੇ ਪਾਂਡੇ!) ਨਾਮ ਵਿਸਾਰ ਕੇ ਹੋਰ ਹੋਰ ਧਾਰਮਿਕ ਰਸਮਾਂ ਨਾਹ ਭਾਲਦਾ ਫਿਰ ।੨ ।
(ਨਾਮ ਵਿਚ ਜੁੜ ਕੇ) ਮਾਇਆ ਦਾ ਮੋਹ (ਆਪਣੇ ਅੰਦਰੋਂ) ਚੰਗੀ ਤ੍ਰਹਾਂ ਸਾੜ ਦੇ—ਇਹੀ ਹੈ ਦੇਵ-ਪੂਜਾ ।
ਹਰ ਥਾਂ ਇਕ ਪਰਮਾਤਮਾ ਨੂੰ ਵੇਖ, (ਹੇ ਪਾਂਡੇ!) ਉਸ ਤੋਂ ਬਿਨਾ ਕਿਸੇ ਹੋਰ ਦੇਵਤੇ ਨੂੰ ਨਾਹ ਲੱਭਦਾ ਰਹੁ ।
ਜੇਹੜਾ ਮਨੁੱਖ ਹਰ ਥਾਂ ਵਿਆਪਕ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਸ ਨੇ ਮਾਨੋ ਦਸਵੇਂ ਦੁਆਰ ਵਿਚ ਸਮਾਧੀ ਲਾਈ ਹੋਈ ਹੈ ।
ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮੂੰਹ ਵਿਚ ਰੱਖਦਾ ਹੈ (ਉਚਾਰਦਾ), ਉਹ (ਵੇਦ ਆਦਿਕ ਪੁਸਤਕਾਂ ਦੇ) ਵਿਚਾਰ ਪੜ੍ਹ ਰਿਹਾ ਹੈ ।੩ ।
(ਹੇ ਪਾਂਡੇ! ਪ੍ਰਭੂ-ਚਰਨਾਂ ਨਾਲ) ਪ੍ਰੀਤ (ਜੋੜ, ਇਹ) ਹੈ (ਮੂਰਤੀ ਨੂੰ) ਭੋਗ, (ਇਸ ਦੀ ਬਰਕਤਿ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਡਰ ਲਹਿ ਜਾਂਦਾ ਹੈ ।
ਪ੍ਰਭੂ-ਰਾਖੇ ਦਾ ਤੇਜ (ਆਪਣੇ ਅੰਦਰ ਪ੍ਰਕਾਸ਼ ਕਰ) ਕੋਈ ਕਾਮਾਦਿਕ ਚੋਰ ਨੇੜੇ ਨਹੀਂ ਢੁਕਦਾ ।
ਜੋ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੇ, ਮਾਨੋ, ਮੱਥੇ ਉਤੇ ਤਿਲਕ ਲਾਇਆ ਹੋਇਆ ਹੈ ।
ਜੋ ਆਪਣੇ ਅੰਦਰ-ਵੱਸਦੇ ਪ੍ਰਭੂ ਨੂੰ ਪਛਾਣਦਾ ਹੈ ਉਹ ਚੰਗੇ ਮੰਦੇ ਕੰਮ ਦੀ ਪਰਖ ਸਿੱਖ ਲੈਂਦਾ ਹੈ (ਇਹੀ ਹੈ ਅਸਲ ਬਿਬੇਕ) ।੪ ।
(ਹੇ ਪਾਂਡੇ!) ਪਰਮਾਤਮਾ ਨਿਰੀਆਂ ਧਾਰਮਿਕ ਰਸਮਾਂ ਨਾਲ ਵੱਸ ਵਿਚ ਨਹੀਂ ਕੀਤਾ ਜਾ ਸਕਦਾ, ਵੇਦ ਆਦਿਕ ਪੁਸਤਕਾਂ ਦੇ ਪਾਠ ਪੜਿ੍ਹਆਂ ਭੀ ਉਸ ਦੀ ਕਦਰ ਨਹੀਂ ਪੈ ਸਕਦੀ ।
ਜਿਸ ਪਰਮਾਤਮਾ ਦਾ ਭੇਦ ਅਠਾਰਾਂ ਪੁਰਾਣਾਂ ਤੇ ਚਾਰ ਵੇਦਾਂ ਨੇ ਨਾਹ ਲੱਭਾ, ਹੇ ਨਾਨਕ! ਸਤਿਗੁਰੂ ਨੇ (ਸਾਨੂੰ) ਉਹ (ਅੰਦਰ ਬਾਹਰ ਹਰ ਥਾਂ) ਵਿਖਾ ਦਿੱਤਾ ਹੈ ।੫।੨੦ ।