ਆਸਾ ਮਹਲਾ ੧ ॥
ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥
ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥
ਐਸਾ ਗੁਰਮਤਿ ਰਮਤੁ ਸਰੀਰਾ ॥
ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥
ਅਨਤ ਤਰੰਗ ਭਗਤਿ ਹਰਿ ਰੰਗਾ ॥
ਅਨਦਿਨੁ ਸੂਚੇ ਹਰਿ ਗੁਣ ਸੰਗਾ ॥
ਮਿਥਿਆ ਜਨਮੁ ਸਾਕਤ ਸੰਸਾਰਾ ॥
ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥
ਸੂਚੀ ਕਾਇਆ ਹਰਿ ਗੁਣ ਗਾਇਆ ॥
ਆਤਮੁ ਚੀਨਿ ਰਹੈ ਲਿਵ ਲਾਇਆ ॥
ਆਦਿ ਅਪਾਰੁ ਅਪਰੰਪਰੁ ਹੀਰਾ ॥
ਲਾਲਿ ਰਤਾ ਮੇਰਾ ਮਨੁ ਧੀਰਾ ॥੩॥
ਕਥਨੀ ਕਹਹਿ ਕਹਹਿ ਸੇ ਮੂਏ ॥
ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥
ਸਭੁ ਜਗੁ ਦੇਖਿਆ ਮਾਇਆ ਛਾਇਆ ॥
ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥
Sahib Singh
ਸਮਝਿ ਰਹੇ = ਜੋ ਗਿਆਨਵਾਨ ਹੋ ਗਏ ।
ਕਿਸੇ ਪੜਾਵਹਿ = ਆਪਣੀ ਵਿੱਦਿਆ ਦਾ ਦਿਖਾਵਾ ਕਿਸੇ ਅੱਗੇ ਨਹੀਂ ਕਰਦੇ ।
ਗੁਣਿ = ਵਿਚਾਰ ਕੇ ।
ਸੰਤੋਖਿ = ਸੰਤੋਖ ਵਿਚ ।
ਰਹੇ = ਰਹਿੰਦੇ ਹਨ; ਜੀਵਨ ਬਿਤੀਤ ਕਰਦੇ ਹਨ ।੧ ।
ਐਸਾ ਹਰਿ = ਅਜੇਹਾ ਪਰਮਾਤਮਾ ।
ਰਮਤੁ ਸਰੀਰਾ = ਜੋ ਸਭ ਸਰੀਰਾਂ ਵਿਚ ਵਿਆਪਕ ਹੈ ।
ਰਮਤੁ = ਵਿਆਪਕ ।
ਮਨ = ਹੇ ਮਨ !
।੧।ਰਹਾਉ ।
ਅਨਤ = ਅਨੰਤ, ਬੇਅੰਤ ।
ਤਰੰਗ = ਲਹਿਰਾਂ ।
ਰੰਗੁ = ਪਿਆਰ ।
ਅਨਦਿਨੁ = ਹਰ ਰੋਜ਼ ।
ਮਿਥਿਆ = ਵਿਅਰਥ ।
ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ ।
ਜਨੁ = ਦਾਸ, ਸੇਵਕ ।੨ ।
ਸੂਚੀ = ਪਵਿਤ੍ਰ ।
ਕਾਇਆ = ਸਰੀਰ ।
ਆਤਮੁ = ਆਪਣੇ ਆਪ ਨੂੰ ।
ਚੀਨਿ = ਪਛਾਣ ਕੇ ।
ਮੇਰਾ ਮਨੁ = ਉਹ ਮਨ ਜੋ ਹਰ ਵੇਲੇ ‘ਮੇਰਾ, ਮੇਰਾ’ ਕਰਦਾ ਮਿਥਦਾ ਰਹਿੰਦਾ ਸੀ ।੩ ।
ਕਹਹਿ ਕਹਹਿ = ਹਰ ਵੇਲੇ ਕਹਿੰਦੇ ਸਨ ।
ਛਾਇਆ = ਛਾਂ, ਪਰਛਾਵਾਂ ।੪ ।

ਹੇ ਮੇਰੇ ਮਨ! ਗੁਰੂ ਦੀ ਮਤਿ ਤੇ ਤੁਰ ਕੇ ਉਸ ਅਥਾਹ ਤੇ ਵੱਡੇ ਜਿਗਰ ਵਾਲੇ ਹਰੀ ਦਾ ਭਜਨ ਕਰ ਜੋ ਸਾਰੇ ਸਰੀਰਾਂ ਵਿਚ ਵਿਆਪਕ ਹੈ ।੧।ਰਹਾਉ ।
(‘ਗਹਿਰ ਗੰਭੀਰ’ ਪ੍ਰਭੂ ਨੂੰ ਸਿਮਰਿਆਂ ਸਿਮਰਨ ਕਰਨ ਵਾਲਾ ਭੀ ਗੰਭੀਰ ਸੁਭਾਵ ਵਾਲਾ ਹੋ ਜਾਂਦਾ ਹੈ, ਉਸ ਦੇ ਅੰਦਰ ਦਿਖਾਵਾ ਤੇ ਹੋਛਾ-ਪਨ ਨਹੀਂ ਰਹਿੰਦਾ), ਜੋ ਮਨੁੱਖ (‘ਗਹਿਰ ਗੰਭੀਰ’ ਨੂੰ ਸਿਮਰ ਕੇ) ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ ।
ਜੋ ਮਨੁੱਖ (‘ਗਹਿਰ ਗੰਭੀਰ’ ਦੀਆਂ ਸਿਫ਼ਤਾਂ) ਪੜ੍ਹ ਕੇ ਵਿਚਾਰ ਕੇ (ਜੀਵਨ-ਭੇਤ ਨੂੰ) ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਹੋਛਾ-ਪਨ ਤਿਆਗ ਕੇ) ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ।੧ ।
ਜੇਹੜੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਥ ਬਣਾਂਦੇ ਹਨ ਉਹਨਾਂ ਦਾ ਜੀਵਨ ਪਵਿਤ੍ਰ ਹੁੰਦਾ ਹੈ, ਉਹਨਾਂ ਦੇ ਅੰਦਰ ਪ੍ਰਭੂ ਦੇ ਪਿਆਰ ਦੀਆਂ ਪ੍ਰਭੂ ਦੀ ਭਗਤੀ ਦੀਆਂ ਅਨੇਕਾਂ ਲਹਿਰਾਂ ਉਠਦੀਆਂ ਰਹਿੰਦੀਆਂ ਹਨ ।
ਮਾਇਆ-ਵੇੜ੍ਹੇ ਸੰਸਾਰੀ ਜੀਵ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ ।
ਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ ।੨ ।
ਜੋ ਮਨੁੱਖ ਹਰੀ ਦੇ ਗੁਣ ਗਾਂਦਾ ਹੈ ਉਸ ਦਾ ਸਰੀਰ (ਵਿਕਾਰਾਂ ਵਲੋਂ ਬਚਿਆ ਰਹਿ ਕੇ) ਪਵਿਤ੍ਰ ਰਹਿੰਦਾ ਹੈ, ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣ ਕੇ ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ।
ਉਹ ਮਨੁੱਖ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਬੇਅੰਤ ਹੈ ਜੋ ਪਰੇ ਤੋਂ ਪਰੇ ਹੈ ਜੋ ਹੀਰੇ ਸਮਾਨ ਅਮੋਲਕ ਹੈ ।
ਉਸ ਦਾ ਉਹ ਮਨ, ਜੋ ਪਹਿਲਾਂ ਮਮਤਾ ਦਾ ਸ਼ਿਕਾਰ ਸੀ, ਲਾਲ-ਸਮਾਨ ਅਮੋਲਕ-ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ ਤੇ ਠਰ੍ਹੰਮੇ ਵਾਲਾ ਹੋ ਜਾਂਦਾ ਹੈ ।੩।ਜੇਹੜੇ ਮਨੁੱਖ (ਸਿਮਰਨ ਤੋਂ ਸੱਖਣੇ ਹਨ ਤੇ) ਨਿਰੀਆਂ ਜ਼ਬਾਨੀ ਜ਼ਬਾਨੀ ਹੀ ਗਿਆਨ ਦੀਆਂ ਗੱਲਾਂ ਕਰਦੇ ਹਨ ਉਹ ਆਤਮਕ ਮੌਤੇ ਮਰੇ ਹੋਏ ਹਨ (ਉਹਨਾਂ ਦੇ ਅੰਦਰ ਆਤਮਕ ਜੀਵਨ ਨਹੀਂ ਹੈ) ।
(ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਪਰਮਾਤਮਾ ਆਪਣੇ ਅੱਤ ਨੇੜੇ ਦਿੱਸਦਾ ਹੈ (ਉਹ ਮਨੁੱਖ ਜਗਤ ਦੇ ਪਦਾਰਥਾਂ ਨਾਲ ਮੋਹ ਨਹੀਂ ਬਣਾਂਦੇ, ਕਿਉਂਕਿ) ਉਹਨਾਂ ਨੂੰ ਸਾਰਾ ਜਗਤ ਮਾਇਆ ਦਾ ਪਸਾਰਾ ਦਿੱਸਦਾ ਹੈ ।੪।੧੭ ।