ਆਸਾ ਮਹਲਾ ੧ ॥
ਇਕਿ ਆਵਹਿ ਇਕਿ ਜਾਵਹਿ ਆਈ ॥
ਇਕਿ ਹਰਿ ਰਾਤੇ ਰਹਹਿ ਸਮਾਈ ॥
ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥
ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥
ਗੁਰ ਪੂਰੇ ਤੇ ਗਤਿ ਮਿਤਿ ਪਾਈ ॥
ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥
ਜਿਨ੍ਹ ਕਉ ਆਪ ਲਏ ਪ੍ਰਭੁ ਮੇਲਿ ॥
ਤਿਨ ਕਉ ਕਾਲੁ ਨ ਸਾਕੈ ਪੇਲਿ ॥
ਗੁਰਮੁਖਿ ਨਿਰਮਲ ਰਹਹਿ ਪਿਆਰੇ ॥
ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥
ਬੁਰਾ ਭਲਾ ਕਹੁ ਕਿਸ ਨੋ ਕਹੀਐ ॥
ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥
ਅਕਥੁ ਕਥਉ ਗੁਰਮਤਿ ਵੀਚਾਰੁ ॥
ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥
ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥
ਅਠਸਠਿ ਮਜਨੁ ਹਰਿ ਰਸੁ ਰੇਦ ॥
ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥
ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥
Sahib Singh
ਇਕਿ = {ਪੜਨਾਂਵ ‘ਇਕ’ ਤੋਂ ਬਹੁ-ਵਚਨ} ਕਈ, ਅਨੇਕਾਂ ਜੀਵ ।
ਆਵਹਿ = ਜਗਤ ਵਿਚ ਜਨਮ ਲੈਂਦੇ ਹਨ ।
ਆਈ = ਆ ਕੇ, ਜਨਮ ਲੈ ਕੇ ।
ਜਾਵਹਿ = (ਖ਼ਾਲੀ ਹੀ) ਚਲੇ ਜਾਂਦੇ ਹਨ ।
ਰਹਹਿ ਸਮਾਈ = (ਪ੍ਰਭੂ = ਚਰਨਾਂ ਵਿਚ) ਲੀਨ ਰਹਿੰਦੇ ਹਨ ।
ਧਰਨਿ = ਧਰਤੀ ।
ਗਗਨ = ਆਕਾਸ਼ ।
ਮਹਿ = ਵਿਚ ।
ਠਉਰ = ਥਾਂ, ਮਨ ਦੇ ਟਿਕਣ ਲਈ ਥਾਂ ।
ਕਰਮਹੀਣ = ਨਿਭਾਗੇ ।੧ ।
ਗਤਿ = ਉੱਚੀ ਆਤਮਕ ਅਵਸਥਾ ।
ਮਿਤਿ = ਮਰਯਾਦਾ ।
ਬਿਖੁ = ਵਿਹੁ, ਜ਼ਹਰ ।
ਬਿਖੁ ਵਤ = ਵਿਹੁਲਾ ।
ਅਤਿ = ਬਹੁਤ ।
ਭਉਜਲੁ = ਘੁੰਮਣ ਘੇਰੀ ।੧।ਰਹਾਉ ।
ਪੇਲਿ ਨ ਸਾਕੈ = ਪੀੜ ਨਹੀਂ ਸਕਦਾ, ਡੇਗ ਨਹੀਂ ਸਕਦਾ ।
ਕਾਲੁ = ਮੌਤ (ਦਾ ਡਰ) ।
ਨਿਰਮਲ = ਪਵਿਤ੍ਰ = ਆਤਮਾ ।
ਅੰਭ = ਪਾਣੀ ।
ਨਿਰਾਰੇ = ਨਿਰਲੇਪ ।੨ ।
ਕਹੁ = ਦੱਸੋ ।
ਸਚੁ = ਸਦਾ = ਥਿਰ ਰਹਿਣ ਵਾਲਾ ਹਰੀ ।
ਕਥਉ = ਮੈਂ ਕਥਦਾ ਹਾਂ ।
ਪਾਵਉ = ਮੈਂ ਲੱਭਦਾ ਹਾਂ ।
ਪਾਰੁ = ਪਾਰਲਾ ਬੰਨਾ {ਲਫ਼ਜ਼ ‘ਪਾਰਿ’ ਅਤੇ ‘ਪਾਰੁ’ ਦਾ ਫ਼ਰਕ ਚੇਤੇ ਰੱਖੋ ।
“ਹਰਿ ਪਾਰਿ ਲੰਘਾਈ” ਵਿਚ ਲਫ਼ਜ਼ ‘ਪਾਰਿ’ ਕਿ੍ਰਆ ਵਿਸ਼ੇਸ਼ਣ ਹੈ, ਇਸ ਦਾ ਅਰਥ ਹੈ ‘ਪਾਰਲੇ ਪਾਸੇ’ ।
‘ਪਾਵਉ ਪਾਰੁ’ ਵਿਚ ‘ਪਾਰੁ’ ਨਾਂਵ ਹੈ, ਅਰਥ ਹੈ ‘ਪਾਰਲਾ ਬੰਨਾ’} ।੩।ਸਾਸਤ—ਛੇ ਸ਼ਾਸਤ੍ਰ {ਵੇਦਾਂਤ, ਨਿਆਇ, ਯੋਗ, ਸਾਂਖ, ਮੀਮਾਂਸਾ, ਵੈਸ਼ੇਸ਼ਿਕ} ।
ਭੇਦ = ਵਖ ਵਖ ਵਿਚਾਰ ।
ਅਠਸਠਿ = ਅਠਾਹਠ ।
ਮਜਨੁ = ਚੁੱਭੀ, ਇਸ਼ਨਾਨ ।
ਰੇਦ = ਰਿਦੇ ਵਿਚ, ਹਿਰਦੇ ਵਿਚ ।
ਧੁਰਿ = ਧੁਰ ਤੋਂ, ਪ੍ਰਭੂ ਦੀ ਮੇਹਰ ਨਾਲ ।੪ ।

ਉੱਚੇ ਆਤਮਕ ਜੀਵਨ ਦੀ ਮਰਯਾਦਾ ਪੂਰੇ ਗੁਰੂ ਤੋਂ ਹੀ ਮਿਲਦੀ ਹੈ ।
ਇਹ ਸੰਸਾਰ ਇਕ ਬਹਤ ਵਿਹੁਲੀ ਘੁੰਮਣਘੇਰੀ ਹੈ, ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ (ਤੇ ਉੱਚਾ ਆਤਮਕ ਜੀਵਨ ਬਖ਼ਸ਼ ਕੇ) ਇਸ ਵਿਚੋਂ ਪਾਰ ਲੰਘਾਂਦਾ ਹੈ ।੧।ਰਹਾਉ ।
ਅਨੇਕਾਂ ਜੀਵ ਜਗਤ ਵਿਚ ਜਨਮ ਲੈਂਦੇ ਹਨ ਤੇ (ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਤੋਂ ਬਿਨਾ) ਨਿਰੇ ਜੰਮਦੇ ਹੀ ਹਨ ਤੇ (ਫਿਰ ਇਥੋਂ) ਚਲੇ ਜਾਂਦੇ ਹਨ ।
ਪਰ ਇਕ (ਸੁਭਾਗੇ ਐਸੇ) ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ ਤੇ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ ।
ਜੇਹੜੇ ਬੰਦੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਹਨ ਉਹ ਅਭਾਗੇ ਹਨ (ਉਹਨਾਂ ਦੇ ਮਨ ਸਦਾ ਭਟਕਦੇ ਰਹਿੰਦੇ ਹਨ) ਸਾਰੀ ਸਿ੍ਰਸ਼ਟੀ ਵਿਚ ਉਹਨਾਂ ਨੂੰ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ ।੧ ।
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ, ਉਹਨਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ, ਗੁਰੂ ਦੇ ਸਨਮੁਖ ਰਹਿ ਕੇ (ਮਾਇਆ ਵਿਚ ਵਰਤਦੇ ਹੋਏ ਭੀ) ਉਹ ਪਿਆਰੇ ਇਉਂ ਪਵਿਤ੍ਰ-ਆਤਮਾ ਰਹਿੰਦੇ ਹਨ ਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ ।੨ ।
ਪਰ ਨਾਹ ਕਿਸੇ ਨੂੰ ਮਾੜਾ ਤੇ ਨਾਹ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ ਹੈ ਕਿਉਂਕਿ ਹਰੇਕ ਵਿਚ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ ।
ਹਾਂ, ਉਹ ਸਦਾ-ਥਿਰ ਪ੍ਰਭੂ ਲੱਭਦਾ ਹੈ ਗੁਰੂ ਦੇ ਸਨਮੁਖ ਹੋਇਆਂ ਹੀ ।
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਗੁਰੂ ਦੀ ਮਤਿ ਲਿਆਂ ਹੀ ਮੈਂ ਉਸ ਦੇ (ਕੁਝ) ਗੁਣ ਕਹਿ ਸਕਦਾ ਹਾਂ ਤੇ ਵਿਚਾਰ ਸਕਦਾ ਹਾਂ ।
ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ (ਇਸ ਵਿਹੁਲੀ ਘੁੰਮਣਘੇਰੀ ਦਾ) ਪਾਰਲਾ ਬੰਨਾ ਲੱਭ ਸਕਦਾ ਹਾਂ ।੩ ।
(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਨੰਦ ਹਿਰਦੇ ਵਿਚ ਮਾਣੋ—ਇਹੀ ਹੈ ਵੇਦਾਂ ਸ਼ਾਸਤ੍ਰਾਂ ਸਿਮਿ੍ਰਤੀਆਂ ਦੇ ਵਖ ਵਖ ਵਿਚਾਰ ਵਿਚਾਰਨੇ, ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ ।
ਗੁਰੂ ਦੇ ਸਨਮੁਖ ਰਹਿ ਕੇ (ਨਾਮ ਦਾ ਆਨੰਦ ਲਿਆਂ) ਜੀਵਨ ਪਵਿਤ੍ਰ ਰਹਿੰਦਾ ਹੈ ਤੇ ਵਿਕਾਰਾਂ ਦੀ ਮੈਲ ਨਹੀਂ ਲਗਦੀ ।
ਹੇ ਨਾਨਕ! ਧੁਰੋਂ ਪਰਮਾਤਮਾ ਵਲੋਂ ਹੀ ਮੇਹਰ ਹੋਵੇ ਤਾਂ ਨਾਮ ਹਿਰਦੇ ਵਿਚ ਵੱਸਦਾ ਹੈ ।੪।੧੫ ।