ਆਸਾ ਮਹਲਾ ੧ ॥
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥
ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥
ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥
ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥
ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥
ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥
ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥
ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥
Sahib Singh
ਨੋਟ: = ਆਸਾ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: ੨੪ ਵੇਖੋ, ਪੰਨਾ ੪੮੨ ਉਤੇ ।
ਉਸ ਸ਼ਬਦ ਦਾ ‘ਰਹਾਉ’ ਦਾ ‘ਬੰਦ’ ਇਉਂ ਹੈ: “ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗਿ੍ਰਹ ਆਏ ਰਾਜਾ ਰਾਮ ਭਤਾਰਾ ॥” ਕਬੀਰ ਜੀ ਨੇ ਆਪਣੇ ਸ਼ਬਦ ਵਿਚ ‘ਆਤਮਕ ਵਿਆਹ’ ਦਾ ਜ਼ਿਕਰ ਕੀਤਾ ਹੈ, ਲਿਖਦੇ ਹਨ: “ਕਹਿ ਕਬੀਰ ਮੋਹਿ ਬਿਆਹਿ ਚਲੈ ਹੈ ਪੁਰਖ ਏਕ ਭਗਵਾਨਾ” ।੩ ।
ਹੁਣ ਪੜ੍ਹੋ = ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਦਾ ‘ਰਹਾਉ’ ਦਾ ਬੰਦ: “ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥” ਗੁਰੂ ਨਾਨਕ ਦੇਵ ਜੀ ਭੀ ਇਸ ਸ਼ਬਦ ਵਿਚ ‘ਆਤਮਕ ਵਿਆਹ’ ਦਾ ਹੀ ਜ਼ਿਕਰ ਕਰਦੇ ਹਨ ਤੇ ਆਖਦੇ ਹਨ ਕਿ ਸਾਡਾ ਵਿਆਹ ਗੁਰੂ ਦੀ ਰਾਹੀਂ ਹੋਇਆ ਹੈ: “ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ, ਜਾਂ ਸਹੁ ਮਿਲਿਆ ਤਾਂ ਜਾਨਿਆ ॥” ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ ।
ਸਤਿਗੁਰੂ ਜੀ ਇਹਨਾਂ ਦੀ ਬਾਣੀ ਪਹਿਲੀ ‘ਉਦਾਸੀ’ ਸਮੇ ਲਿਆਏ ਸਨ ।
ਕਰਿ = ਕਰ ਕੇ ।
ਘਰਿ = ਘਰ ਵਿਚ, ਮੇਰੇ ਹਿਰਦੇ-ਘਰ ਵਿਚ ।
ਤਾ = ਤਦੋਂ {ਨੋਟ: = ਲਫ਼ਜ਼ ‘ਤਾ’ ਦਾ ਭਾਵ ਸਮਝਣ ਵਾਸਤੇ ਪਹਿਲੀ ਤੁਕ ਦੇ ਨਾਲ ਲਫ਼ਜ਼ ‘ਜਦੋਂ’ ਵਰਤੋ} ।
ਮਿਲਿ = ਮਿਲ ਕੇ ।
ਸਖੀਆ = ਇੰਦ੍ਰੀਆਂ ਨੇ ।
ਕਾਜੁ = ਵਿਆਹ ।
ਕਾਜੁ ਰਚਾਇਆ = ਵਿਆਹ ਰਚਾ ਦਿੱਤਾ, ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ, ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਵਲ ਪਰਤ ਪਈਆਂ ।
ਖੇਲੁ = ਵਿਆਹ ਦਾਖੇਲ, ਵਿਆਹ ਦਾ ਚਾਉ-ਮਲ੍ਹਾਰ ।
ਦੇਖਿ = ਵੇਖ ਕੇ ।
ਮਨਿ = ਮੇਰੇ ਮਨ ਵਿਚ ।੧ ।
ਕਾਮਣੀ = ਹੇ ਇਸਤ੍ਰੀਓ !
ਹੇ ਇੰਦ੍ਰੀਓ !
ਬਿਬੇਕ = ਪਰਖ, ਗਿਆਨ ।
ਬਿਬੇਕ ਬੀਚਾਰੁ = ਗਿਆਨ ਪੈਦਾ ਕਰਨ ਵਾਲਾ ਖਿ਼ਆਲ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਗੀਤ ।
ਜਗਜੀਵਨੁ = ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ) ।
ਭਤਾਰੁ = ਖਸਮ = ਪ੍ਰਭੂ ।੧।ਰਹਾਉ ।
ਗੁਰੂ ਦੁਆਰੈ = ਗੁਰੂ ਦੇ ਦਰ ਤੇ (ਪੈ ਕੇ), ਗੁਰੂ ਦੀ ਸਰਨ ਪਿਆਂ ।
ਜਾਂ = ਜਦੋਂ ।
ਤਾਂ = ਤਦੋਂ ।
ਜਾਨਿਆ = ਜਾਣ ਲਿਆ, ਪਛਾਣ ਲਿਆ, ਡੂੰਘੀ ਸਾਂਝ ਪਾ ਲਈ, ਪੂਰੀ ਸਮਝ ਆ ਗਈ ।
ਤਿਹੁ = ਤਿਨ੍ਹਾਂ ਹੀ ।
ਸਬਦੁ = ਜੀਵਨ = ਰੌ (ਹੋ ਕੇ) ।
ਰਵਿਆ = ਵਿਆਪਕ ਹੈ ।
ਆਪੁ = ਆਪਾ = ਭਾਵ, ਸੁਆਰਥ ।
ਮਾਨਿਆ = ਮੰਨ ਗਿਆ, ਗਿੱਝ ਗਿਆ ।੨ ।
ਕਾਰਜੁ = ਕਾਜੁ, ਵਿਆਹ ਦਾ ਉੱਦਮ, ਮੇਲ ਦਾ ਪ੍ਰਬੰਧ ।
ਹੋਰਨਿ = ਕਿਸੇ ਹੋਰ ਪਾਸੋਂ ।
ਜਿਤੁ ਕਾਰਜਿ = ਜਿਸ ਕਾਜ ਦੀ ਰਾਹੀਂ, ਜਿਸ ਵਿਆਹ ਦੀ ਰਾਹੀਂ, ਜਿਸ ਮੇਲ ਦੀ ਬਰਕਤਿ ਨਾਲ ।
ਹੈ = ਪੈਦਾ ਹੁੰਦਾ ਹੈ ।੩ ।
ਭਨਤਿ = ਆਖਦਾ ਹੈ ।
ਪਿਰੁ = ਖਸਮ ।
ਨਦਰਿ = ਕਿਰਪਾ ਦੀ ਦਿ੍ਰਸ਼ਟੀ, ਮੇਹਰ ਦੀ ਨਿਗਾਹ ।
ਸੋਹਾਗਣਿ = ਚੰਗੇ ਭਾਗਾਂ ਵਾਲੀ, ਖਸਮ ਵਾਲੀ ।੪ ।

ਹੇ ਇਸਤ੍ਰੀਓ! (ਹੇ ਮੇਰੇ ਗਿਆਨ-ਇੰਦਿ੍ਰਓ! ਚੰਗੇ ਮੰਦੇ ਦੀ) ਪਰਖ ਦੀ ਵਿਚਾਰ (ਪੈਦਾ ਕਰਨ ਵਾਲਾ ਗੀਤ) ਮੁੜ ਮੁੜ ਗਾਵੋ (ਹੇ ਮੇਰੀ ਜੀਭ! ਸਿਫ਼ਤਿ-ਸਾਲਾਹ ਵਿਚ ਜੁੜ; ਤਾਕਿ ਤੈਨੂੰ ਨਿੰਦਾ ਕਰਨ ਵਲੋਂ ਹਟਣ ਦੀ ਸੂਝ ਆ ਜਾਏ ।
ਹੇ ਮੇਰੇ ਕੰਨੋ! ਸਿਫ਼ਤਿ-ਸਾਲਾਹ ਦੇ ਗੀਤ ਸੁਣਦੇ ਰਹੋ, ਤਾਂ ਜੁ ਨਿੰਦਾ ਸੁਣਨ ਦੀ ਬਾਣ ਹਟੇ) ।
ਸਾਡੇ ਘਰ ਵਿਚ (ਮੇਰੇ ਹਿਰਦੇ-ਘਰ ਵਿਚ) ਉਹ ਖਸਮ-ਪ੍ਰਭੂ ਆ ਵੱਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ) ਹੈ ।੧।ਰਹਾਉ ।
ਜਦੋਂ ਮੇਰਾ ਖਸਮ-ਪ੍ਰਭੂ (ਮੈਨੂੰ ਜੀਵ-ਇਸਤ੍ਰੀ ਨੂੰ ਅਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ) ਆਪਣੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ (ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ) ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ-ਸੁਣਨੇ ਸ਼ੁਰੂ ਕਰ ਦਿੱਤੇ ।
ਮੇਰਾ ਖਸਮ-ਪ੍ਰਭੂ ਮੈਨੂੰ ਵੀਆਹਣ ਆਇਆ ਹੈ (ਮੈਨੂੰ ਆਪਣੇ ਚਰਨਾਂ ਵਿਚ ਜੋੜਨ ਆਇਆ ਹੈ)—ਪ੍ਰਭੂ-ਮਿਲਾਪ ਲਈ ਇਹ ਉੱਦਮ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ ਹੈ ।੧ ।
ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ (ਗੁਰੂ ਨੇ ਮੈਨੂੰ ਪ੍ਰਭੂ-ਪਤੀ ਨਾਲ ਜੋੜਿਆ), ਜਦੋਂ ਮੈਨੂੰ ਖਸਮ-ਪ੍ਰਭੂ ਮਿਲ ਪਿਆ, ਤਦੋਂ ਮੈਨੂੰ ਸਮਝ ਪੈ ਗਈ ਕਿ ਉਹ ਪ੍ਰਭੂ ਜੀਵਨ-ਰੌ ਬਣ ਕੇ ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ ।
ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ ।੨ ।
ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ, ਤੇ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ, ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜਿ੍ਹਆ ਜਾ ਸਕਦਾ ।
ਇਸ ਮੇਲ ਦੀ ਬਰਕਤਿ ਨਾਲ (ਜੀਵ-ਇਸਤ੍ਰੀ ਦੇ ਅੰਦਰ) ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ ।
ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ।੩ ।
ਨਾਨਕ ਆਖਦਾ ਹੈ—(ਭਾਵੇਂ ਜੀਕਰ) ਪਰਮਾਤਮਾ ਹੀ ਸਭ ਜੀਵ-ਇਸਤ੍ਰੀਆਂ ਦਾ ਪਤੀ ਹੈ, (ਫਿਰ ਭੀ) ਜਿਸ ਉਤੇ ਮੇਹਰ ਦੀ ਨਿਗਾਹ ਕਰਦਾ ਹੈ (ਜਿਸ ਦੇ ਹਿਰਦੇ ਵਿਚ ਆ ਕੇ ਪਰਗਟ ਹੁੰਦਾ ਹੈ) ਉਹੀ ਭਾਗਾਂ ਵਾਲੀ ਹੁੰਦੀਹੈ ।੪।੧੦ ।