ਆਸਾ ਮਹਲਾ ੧ ॥
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥
ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥
ਕਿਆ ਉਪਮਾ ਤੇਰੀ ਆਖੀ ਜਾਇ ॥
ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥
ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥
ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥
ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥
ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥
ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥
Sahib Singh
ਪਉਣੁ = ਹਵਾ ।
ਉਪਾਇ = ਉਪਾਈ, ਪੈਦਾ ਕੀਤੀ ।
ਧਰੀ = ਟਿਕਾਈ ।
ਬੰਧੁ = ਮੇਲ ।
ਦਹਸਿਰਿ = ਦਹਸਿਰ ਨੇ, ਰਾਵਣ ਨੇ ।
ਅੰਧੁਲੈ = ਅੰਨ੍ਹੇ ਨੇ, ਮੂਰਖ ਨੇ ।
ਮੂੰਡੁ = ਸਿਰ ।
ਮਾਰਿ = ਮਾਰ ਕੇ ।
ਕਿਆ ਵਡਾ ਭਇਆ = ਵੱਡਾ ਨਹੀਂ ਹੋ ਗਿਆ ।੧ ।
ਉਪਮਾ = ਵਡਿਆਈ ।
ਲਿਵ ਲਾਇ = ਵਿਆਪਕ ਹੋ ਕੇ ।੧।ਰਹਾਉ ।
ਹਥਿ ਕੀਨੀ = ਆਪਣੇ ਹੱਥ ਵਿਚ ਕੀਤੀ ਹੋਈ ਹੈ ।
ਨਥਿ = ਨੱਥ ਕੇ, ਵੱਸ ਵਿਚ ਕਰ ਕੇ ।
ਕਿਸੁ = ਕਿਸ (ਇਸਤ੍ਰੀ) ਦਾ ?
ਪੁਰਖੁ = ਖਸਮ ।
ਜੋਰੂ ਕਉਣ = ਕਉਣ ਤੇਰੀ ਇਸਤ੍ਰੀ ?
ਨਿਰੰਤਰਿ = {ਨਿਰ = ਅੰਤਰਿ ।
ਅੰਤਰੁ = ਵਿੱਥ} ਬਿਨਾ ਵਿੱਥ ਦੇ, ਇਕ-ਰਸ ।੨ ।
ਨਾਲਿ = ਕੌਲ = ਫੁੱਲ ਦੀ ਨਾਲੀ ।
ਕੁਟੰਬੁ = ਪਰਵਾਰ, {ਕੁਟੁੰਿਬਨੀ—ਮਾਂ, ਕੁਟੰਬਿਨੀ} ਮਾਂ, ਜਨਨੀ ।
ਸਾਥਿ = ਨਾਲ, ਕੋਲ ।
ਵਰਦਾਤਾ = ਵਰ ਦੇਣ ਵਾਲਾ, ਵਿਸ਼ਨੂੰ ।
ਕੰਸੁ = ਰਾਜਾ ਉਗ੍ਰਸੈਨ ਦਾ ਪੁੱਤਰ, ਕਿ੍ਰਸ਼ਨ ਜੀ ਦਾ ਮਾਮਾ ।
ਇਸ ਨੂੰ ਕਿ੍ਰਸ਼ਨ ਜੀ ਨੇ ਮਾਰ ਕੇ ਉਗ੍ਰਸੈਨ ਨੂੰ ਮੁੜ ਰਾਜ ਦਿੱਤਾ ਸੀ ।੩ ।
ਉਪਾਇ ਧਰੇ = ਪੈਦਾ ਕੀਤੇ ।
ਖੀਰੁ = ਸਮੁੰਦਰ ।
ਮਥਿਆ = ਰਿੜਕਿਆ ।
(ਪੁਰਾਣਾਂ ਦੀ ਕਥਾ ਹੈ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ, ਉਸ ਵਿਚੋਂ ੧੪ ਰਤਨ ਨਿਕਲੇ ।
ਵੰਡਣ ਵੇਲੇ ਝਗੜਾ ਪੈ ਗਿਆ ।
ਵਿਸ਼ਨੂੰ ਨੇ ਇਹ ਝਗੜਾ ਨਿਬੇੜਨ ਲਈ ਮੋਹਨੀ ਅਵਤਾਰ ਧਾਰਿਆ ਤੇ ਰਤਨ ਇਕ ਇਕ ਕਰ ਕੇ ਵੰਡ ਦਿੱਤੇ) ।
ਹੋਰਿ = ਦੈਂਤ ਤੇ ਦੇਵਤੇ ।
ਭਖਲਾਏ = ਕ੍ਰੋਧ ਵਿਚ ਆ ਕੇ ਬੋਲਣ ਲੱਗੇ ।
ਜਿ = ਕਿ ।
ਅਸੀ ਕੀਆ = ਅਸਾਂ (ਰਤਨ ਸਮੁੰਦਰ ਵਿਚੋਂ) ਕੱਢੇ ਹਨ ।
ਏਕੀ ਏਕੀ = ਇਕ ਇਕ ਕਰ ਕੇ ।੪ ।

ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ-ਰਚਨਾ ਕੀਤੀ ।
ਰਚਨਹਾਰ ਪ੍ਰਭੂ ਦੀ ਇਹ ਇਕ ਅਸਚਰਜ ਲੀਲਾ ਹੈ, ਜਿਸ ਤੋਂ ਦਿੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿਚ ਹੀ ਉਸ ਦੀ ਵਡਿਆਈ ਸਮਝਣੀ ਭੁੱਲ ਹੈ) ।
ਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ (ਮੂਰਖਪਣ ਵਿਚ) ਸਹੇੜੀ, ਪਰਮਾਤਮਾ (ਨਿਰਾ ਉਸ ਮੂਰਖ) ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ।੧।(ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ।
ਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ।੧।ਰਹਾਉ ।
(ਹੇ ਅਕਾਲ ਪੁਰਖ!) ਸਿ੍ਰਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, (ਸਭ ਨੂੰ ਨੱਥਿਆ ਹੋਇਆ ਹੈ) ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ ।
ਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ ।੨ ।
(ਕਹਿੰਦੇ ਹਨ ਕਿ ਜੇਹੜਾ) ਬ੍ਰਹਮਾ ਕੌਲ ਦੀ ਨਾਲ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ ਹਮਾਇਤੀ ਸੀ, ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ, (ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ) ਪਰ ਅੰਤ ਨ ਲੱਭ ਸਕਿਆ ।
(ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ) ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ ?
(ਇਹ ਤਾਂ ਉਸ ਦੇ ਅੱਗੇ ਸਾਧਾਰਨ ਜਿਹੀ ਗੱਲ ਹੈ) ।੩ ।
(ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ) ਸਮੁੰਦਰ ਰਿੜਕਿਆ ਤੇ (ਉਸ ਵਿਚੋਂ) ਚੌਦਾਂ ਰਤਨ ਕੱਢੇ, (ਵੰਡਣ ਵੇਲੇ ਉਹ ਦੋਵੇਂ ਧੜੇ) ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ, ਅਸਾਂ ਕੱਢੇ ਹਨ (ਆਪਣੇ ਵਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ) ਇਕ ਇਕ ਕਰ ਕੇ ਵੰਡ ਦਿੱਤੇ, (ਪਰ) ਨਾਨਕ ਆਖਦਾ ਹੈ (ਕਿ ਨਿਰੇ ਇਹ ਰਤਨ ਵੰਡਣ ਨਾਲ ਪਰਮਾਤਮਾ ਦੀ ਕੇਹੜੀ ਵਡਿਆਈ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ ਥਾਂ ਦਿੱਸ ਰਹੀਆਂ ਹਨ) ਉਹ ਭਾਵੇਂ ਆਪਣੀ ਕੁਦਰਤਿ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ (ਪ੍ਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ) ।੪।੭ ।