ੴ ਸਤਿਗੁਰ ਪ੍ਰਸਾਦਿ ॥
ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥
ਬਾਰ ਬਾਰ ਹਰਿ ਕੇ ਗੁਨ ਗਾਵਉ ॥
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥
ਆਦਿਤ ਕਰੈ ਭਗਤਿ ਆਰੰਭ ॥
ਕਾਇਆ ਮੰਦਰ ਮਨਸਾ ਥੰਭ ॥
ਅਹਿਨਿਸਿ ਅਖੰਡ ਸੁਰਹੀ ਜਾਇ ॥
ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥
ਚਾਖਤ ਬੇਗਿ ਸਗਲ ਬਿਖ ਹਰੈ ॥
ਬਾਣੀ ਰੋਕਿਆ ਰਹੈ ਦੁਆਰ ॥
ਤਉ ਮਨੁ ਮਤਵਾਰੋ ਪੀਵਨਹਾਰ ॥੨॥
ਮੰਗਲਵਾਰੇ ਲੇ ਮਾਹੀਤਿ ॥
ਪੰਚ ਚੋਰ ਕੀ ਜਾਣੈ ਰੀਤਿ ॥
ਘਰ ਛੋਡੇਂ ਬਾਹਰਿ ਜਿਨਿ ਜਾਇ ॥
ਨਾਤਰੁ ਖਰਾ ਰਿਸੈ ਹੈ ਰਾਇ ॥੩॥
ਬੁਧਵਾਰਿ ਬੁਧਿ ਕਰੈ ਪ੍ਰਗਾਸ ॥
ਹਿਰਦੈ ਕਮਲ ਮਹਿ ਹਰਿ ਕਾ ਬਾਸ ॥
ਗੁਰ ਮਿਲਿ ਦੋਊ ਏਕ ਸਮ ਧਰੈ ॥
ਉਰਧ ਪੰਕ ਲੈ ਸੂਧਾ ਕਰੈ ॥੪॥
ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥
ਤੀਨਿ ਦੇਵ ਏਕ ਸੰਗਿ ਲਾਇ ॥
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥
ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥
ਅਨਦਿਨ ਆਪਿ ਆਪ ਸਿਉ ਲੜੈ ॥
ਸੁਰਖੀ ਪਾਂਚਉ ਰਾਖੈ ਸਬੈ ॥
ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥
ਥਾਵਰ ਥਿਰੁ ਕਰਿ ਰਾਖੈ ਸੋਇ ॥
ਜੋਤਿ ਦੀ ਵਟੀ ਘਟ ਮਹਿ ਜੋਇ ॥
ਬਾਹਰਿ ਭੀਤਰਿ ਭਇਆ ਪ੍ਰਗਾਸੁ ॥
ਤਬ ਹੂਆ ਸਗਲ ਕਰਮ ਕਾ ਨਾਸੁ ॥੭॥
ਜਬ ਲਗੁ ਘਟ ਮਹਿ ਦੂਜੀ ਆਨ ॥
ਤਉ ਲਉ ਮਹਲਿ ਨ ਲਾਭੈ ਜਾਨ ॥
ਰਮਤ ਰਾਮ ਸਿਉ ਲਾਗੋ ਰੰਗੁ ॥
ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥
Sahib Singh
ਬਾਰ ਬਾਰ = ਮੁੜ ਮੁੜ, ਸਦਾ, ਹਰ ਵੇਲੇ ।
ਗਾਵਉ = ਗਾਵਉਂ, ਮੈਂ ਗਾਉਂਦਾ ਹਾਂ ।
ਗਮਿ = ਗਮ ਕੇ, ਜਾ ਕੇ, ਅੱਪੜ ਕੇ ।
ਗੁਰ ਗਮਿ = ਗੁਰੂ ਪਾਸ ਜਾ ਕੇ, ਗੁਰੂ ਦੇ ਚਰਨਾਂ ਵਿਚ ਅੱਪੜ ਕੇ ।
ਹਰਿ ਕਾ ਭੇਦੁ = ਪਰਮਾਤਮਾ ਦਾ ਭੇਤ, ਪਰਮਾਤਮਾ ਨੂੰ ਮਿਲਣ ਦਾ ਭੇਤ, ਉਹ ਡੂੰਘਾ ਰਾਜ਼ ਜਿਸ ਨਾਲ ਪਰਮਾਤਮਾ ਮਿਲ ਸਕਦਾ ਹੈ ।
ਪਾਵਉ = ਪਾਵਉਂ, ਮੈਂ ਲੱਭ ਰਿਹਾ ਹਾਂ, ਮੈਂ ਲੱਭ ਲਿਆ ਹੈ ।
ਸੁ = ਉਹ ।
ਸੁ ਭੇਦੁ = ਉਹ ਭੇਤ ।
ਆਦਿਤ = {ਸ਼ਕਟ. ਆਦਿÄਯ, ਆਦਿਤÎ} ਸੂਰਜ ।
ਆਦਿਤ = ਆਇਤ, ਐਤ ।
ਆਦਿਤ ਵਾਰ = ਐਤਵਾਰ ।
{ਨੋਟ: = ਇਹ ਦਿਨ ਸੂਰਜ ਦੇ ਨਾਮ ਨਾਲ ਸੰਬੰਧਤ ਹੈ, ਇਹ ਦਿਨ ਸੂਰਜ ਦਾ ਮਿਥਿਆ ਗਿਆ ਹੈ} ।
ਕਾਇਆ = ਸਰੀਰ ।
ਮੰਦਰ = ਘਰ ।
ਮਨਸਾ = ਫੁਰਨੇ ।
ਥੰਭ = ਥੰੰਮ੍ਹੀ, ਸਹਾਰਾ ।
ਅਹਿ = ਦਿਨ ।
ਨਿਸਿ = ਰਾਤ ।
ਅਖੰਡ = ਅਟੁੱਟ, ਲਗਾਤਾਰ ।
ਸੁਰਹੀ = ਸੁਰਭੀ, ਸੁਗੰਧੀ, ਭਗਤੀ ਨਾਲ ਸੁਗੰਧਤ ਹੋਈ ਸੁਰਤ ।
ਜਾਇ = ਤੁਰੀ ਜਾਂਦੀ ਹੈ, ਜਾਰੀ ਰਹਿੰਦੀ ਹੈ ।
ਤਉ = ਤਦੋਂ ।
ਅਨਹਦ = ਇਕ = ਰਸ ।
ਬੇਣੁ = ਬੀਣਾ, ਬੰਸਰੀ ।
ਸਹਜ ਮਹਿ = ਸਹਿਜ ਅਵਸਥਾ ਵਿਚ, ਮਨ ਦੀ ਅਡੋਲ ਹਾਲਤ ਵਿਚ ।
ਬਾਇ = ਵੱਜਦੀ ਹੈ ।
ਸੋਮ = ਚੰਦ੍ਰਮਾ ।
ਸੋਮਵਾਰ = ਚੰਦ ਨਾਲ ਸੰਬੰਧ ਰੱਖਣ ਵਾਲਾ ਦਿਨ ।
ਸੋਮਵਾਰਿ = ਸੋਮ ਦੇ ਦਿਹਾੜੇ ।
ਸਸਿ = ਚੰਦ, ਚੰਦ ਦੀ ਠੰਢ ।
ਸਸਿ ਅੰਮਿ੍ਰਤੁ = ਸ਼ਾਂਤੀ ਦਾ ਅੰਮਿ੍ਰਤ ।
ਝਰੈ = ਵਰ੍ਹਦਾ ਹੈ ।
ਚਾਖਤ = ਚੱਖਦਿਆਂ ।
ਬੇਗਿ = ਤੁਰਤ, ਛੇਤੀ ।
ਸਗਲ = ਸਾਰੇ ।
ਬਿਖੁ = ਜ਼ਹਿਰ, ਵਿਕਾਰ ।
ਹਰੈ = ਦੂਰ ਕਰ ਦੇਂਦਾ ਹੈ ।
ਰਹੈ ਦੁਆਰਿ = ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ ।
ਮਤਵਾਰੋ = ਮਤਵਾਲਾ, ਮਸਤ ।
ਮੰਗਲ = {ਮਜ਼ਗਲ ਠਹੲ ਪਲੳਨੲਟ ੰੳਰਸ} ਮੰਗਲ ਤਾਰਾ ।
ਮੰਗਲਵਾਰ = ਮੰਗਲ ਤਾਰੇ ਨਾਲ ਸੰਬੰਧ ਰੱਖਣ ਵਾਲਾ ਦਿਨ ।
ਲੇ = ਲੈਂਦਾ ਹੈ ।
ਮਾਹੀਤਿ = ਮੁਹੀਤ, ਘੇਰਾ, ਕਿਲ੍ਹਾ ।
ਜਾਣੈ = ਜਾਣ ਲੈਂਦਾ ਹੈ ।
ਰੀਤਿ = ਤਰੀਕਾ, ਢੰਗ ।
ਜਿਨਿ ਛੋਡੇਂ = ਮਤਾਂ ਛੱਡੇਂ, ਨਾਹ ਛੱਡੀਂ ।
ਜਿਨਿ ਜਾਏ = ਮਤਾਂ ਜਾਏਂ, ਨਾਹ ਜਾਈਂ ।
ਘਰ = ਹਿਰਦਾ = ਘਰ ਜਿਸ ਦੇ ਦੁਆਲੇ ਕਿਲ੍ਹਾ ਬਣ ਚੁਕਾ ਹੈ ।
ਨਾਤਰੁ = ਨਹੀਂ ਤਾਂ, ਜੇ ਤੂੰ ਬਾਹਰ ਚਲਾ ਗਿਆ ।
ਰਿਸੈ ਹੈ = ਖਿੱਝ ਜਾਏਗਾ ।
ਰਿਸ = {ਸ਼ਕਟ. ਰਿ—ੱ ਟੋ ਬੲ ਨਿਜੁਰੲਦ, ਟੋ ਮੲੲਟ ਾਟਿਹ ੳ ਮਸਿਡੋਰਟੁਨੲ} ਬਿਪਤਾ ਵਿਚ ਪੈ ਜਾਣਾ, ਦੁਖੀ ਹੋਣਾ ।
ਰਾਇ = ਰਾਜਾ, ਮਨ = ਰਾਜਾ ।
ਬੁਧਿ = ਅਕਲ ।
ਪ੍ਰਗਾਸੁ = ਚਾਨਣ ।
ਬਾਸੁ = ਨਿਵਾਸ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਦੋਊ = ਦੋਵੇਂ, ਹਿਰਦਾ ਤੇ ਪਰਮਾਤਮਾ ।
ਏਕ ਸਮ = ਇਕੱਠੇ ।
ਉਰਧ = (ਮਾਇਆ ਵਲ) ਉਲਟਿਆ ਹੋਇਆ, ਪਰਤਿਆ ਹੋਇਆ ।
ਪੰਕ = ਪੰਕਜ, ਹਿਰਦਾ = ਕਮਲ ।
ਸੂਧਾ = ਸਿੱਧਾ, ਪਰਮਾਤਮਾ ਵਲ ਸਨਮੁਖ ।
ਲੈ = ਵੱਸ ਵਿਚ ਕਰ ਕੇ ।
ਬਿ੍ਰਹਸਪਤਿ = {ਠਹੲ ਪਲੳਨੲਟ ਜੁਪਟਿੲਰ} ਇਕ ਤਾਰੇ ਦਾ ਨਾਮ ਹੈ ।
ਬਿ੍ਰਹਸਪਤਿ ਵਾਰ = ਵੀਰਵਾਰ ।
ਬਿਖਿਆ = ਮਾਇਆ ।
ਦੇਇ ਬਹਾਇ = ਬਹਾਇ ਦੇਇ, ਰੋੜ੍ਹ ਦੇਂਦਾ ਹੈ ।
ਤੀਨਿ ਦੇਵ = ਬਿਖਿਆ ਦੇ ਤਿੰਨੇ ਦੇਵਤੇ, ਮਾਇਆ ਦੇ ਤਿੰਨ ਗੁਣ ।
ਏਕ ਸੰਗਿ = ਇੱਕ ਦੀ ਸੰਗਤ ਵਿਚ ।
ਲਾਇ = ਜੋੜ ਦੇਂਦਾ ਹੈ, ਲੀਨ ਕਰ ਦੇਂਦਾ ਹੈ ।
ਤੀਨਿ ਨਦੀ = ਮਾਇਆ ਦੇ ਤਿੰਨ ਗੁਣਾਂ ਦੀਆਂ ਨਦੀਆਂ ।
ਤਿ੍ਰਕੁਟੀ = {ਤਿ੍ਰ = ਕੁਟੀ ।
ਤਿ੍ਰ = ਤਿੰਨ ।
ਕੁਟੀ = ਵਿੰਗੀ ਲਕੀਰ} ਤਿ੍ਰਊੜੀ, ਤਿੰਨ ਵਿੰਗੀਆਂ ਲਕੀਰਾਂ, ਮੱਥੇ ਦੀ ਤਿਊੜੀ ਜੋ ਹਿਰਦੇ ਵਿਚ ਖਿੱਝ ਪੈਦਾ ਹੋਇਆਂ ਮੱਥੇ ਉੱਤੇ ਪੈ ਜਾਂਦੀ ਹੈ, ਖਿੱਝ ।
ਅਹਿਨਿਸਿ = ਦਿਨ ਰਾਤ ।
ਕਸਮਲ = ਪਾਪ ।
ਧੋਵਹਿ ਨਾਹਿ = ਨਹੀਂ ਪੈਂਦੇ ।
{ਨੋਟ: = ਕਈ ਟੀਕਾਕਾਰ ਸੱਜਣ ਲਫ਼ਜ਼ ‘ਨਾਹਿ’ ਦਾ ਅਰਥ ਕਰਦੇ ਹਨ, ‘ਨ੍ਹਾ ਕੇ, ਇਸ਼ਨਾਨ ਕਰ ਕੇ’ ।
ਪਰ ਇਹ ਬਿਲਕੁਲ ਗ਼ਲਤ ਹੈ, ਲਫ਼ਜ਼ ‘ਨਾਹਿ’ ਦਾ ਅਰਥ ਸਦਾ ‘ਨਹੀਂ’ ਹੀ ਹੁੰਦਾ ਹੈ ।
ਨੋਟ: = ਹੁਣ ਤਕ ਅਸੀ ਵੇਖਦੇ ਆਏ ਹਾਂ ਕਿ ਹਰੇਕ ‘ਵਾਰ’ ਦੇ ਨਾਮ ਦਾ ਪਹਿਲਾ ਅੱਖਰ ਵਰਤ ਕੇ ਹਰੇਕ ਪਉੜੀ ਲਿਖੀ ਹੈ; ਜਿਵੇਂ: ਆਦਿਤ . . . ਤੋਂ . . . ਆਰੰਭ ਸੋਮ . . . . . ਤੋਂ . . . ਸਸਿ ਮੰਗਲ . . . . ਤੋਂ . . . ਮਾਹੀਤਿਬੁਧ . . . . . ਤੋਂ . . . ਬੁਧਿ ਬਿ੍ਰਹਸਪਤਿ . . ਤੋਂ . . .ਬਿਖਿਆ ਥਾਵਰ . . . . ਤੋਂ . . . ਥਿਰੁ ਪਰ ਇਸ ਪਉੜੀ ਨੰ: ੬ ਵਿਚ ਲਫ਼ਜ਼ ‘ਸੁਕ੍ਰਵਾਰ’ ਨਹੀਂ ਵਰਤਿਆ, ਇਸ ਦੇ ਪਹਿਲੇ ਅੱਖਰ ਨਾਲ ਮੇਲ ਖਾਣ ਵਾਲਾ ਸ਼ਬਦ ‘ਸੁਕਿ੍ਰਤੁ’ ਵਰਤ ਦਿੱਤਾ ਹੈ ।
ਸੁਕਿ੍ਰਤੁ = ਭਲਾ ਕੰਮ, (‘ਬਾਰ ਬਾਰ ਹਰਿ ਕੇ ਗੁਨ’ ਗਾਵਣ ਦਾ) ਸ਼ੁਭ ਕੰਮ ।
ਸਹਾਰੈ = ਸਹਾਰਾ ਬਣਾ ਲੈਂਦਾ ਹੈ, ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ ।
ਬ੍ਰਤ = {ਸ਼ਕਟ. ਵ੍ਰਤ—ੳ ਵੋਾ, ਮੋਦੲ ੋਡ ਲਡਿੲ} ਅੌਖੀ ਜੀਵਨ-ਜੁਗਤ ਦਾ ਪ੍ਰਣ, ਜੀਵਨ-ਜੁਗਤ-ਰੂਪ ਅੌਖੀ ਘਾਟੀ ।
ਬ੍ਰਤਿ = ਅੌਖੀ ਜੀਵਨ = ਜੁਗਤ ਦੇ ਪ੍ਰਣ ਉੱਤੇ, ਜੀਵਨ-ਜੁਗਤ-ਰੂਪ ਅੌਖੀ ਘਾਟੀ ਉੱਤੇ ।
ਨੋਟ: = ਮਨ ਨੂੰ ਵਿਕਾਰਾਂ ਵਲੋਂ ਰੋਕ ਕੇ ਪ੍ਰਭੂ ਦਾ ਸਿਮਰਨ ਕਰਨਾ ਇਕ ਅੌਖਾ ਰਸਤਾ ਹੈ, ਪਹਾੜੀ ਰਸਤਾ ਹੈ, ਘਾਟੀ ਉੱਤੇ ਚੜ੍ਹਨ ਸਮਾਨ ਹੈ: “ਕਬੀਰ ਜਿਹ ਮਾਰਗਿ ਪੰਡਿਤ ਗਏ, ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ, ਤਿਹ ਚੜਿ ਰਹਿਓ ਕਬੀਰ” ॥੧੬੫॥ ਅਨਦਿਨੁ—ਹਰ ਰੋਜ਼, ਹਰ ਵੇਲੇ ।
ਸਿਉ = ਨਾਲ ।
ਸੁਰਖੀ = {ਸ਼ਕਟ. ੍ਹã—ੀਕ} ਇੰਦ੍ਰੇ ।
ਰਾਖੈ = ਵੱਸ ਵਿਚ ਰੱਖਦਾ ਹੈ ।
ਦੂਜੀ ਦਿ੍ਰਸਟਿ = ਮੇਰ = ਤੇਰ ਵਾਲੀ ਨਿਗਾਹ, ਵਿਤਕਰੇ ਵਾਲੀ ਨਜ਼ਰ ।
ਕਬੈ = ਕਦੇ ਭੀ ।
ਜਬ ਲਗੁ = ਜਦੋਂ ਤਕ ।
ਆਨ = ਆਣ, ਪਰਵਾਹ ।
ਦੂਜੀ ਆਨ = ਜਗਤ ਦੀ ਮੁਥਾਜੀ, ਲੋਕ-ਲਾਜ ਦਾ ਖਿ਼ਆਲ ।
ਮਹਲਿ = ਮਹਿਲ ਵਿਚ, ਪ੍ਰਭੂ-ਚਰਨਾਂ ਵਿਚ ।
ਜਾਨ ਨ ਲਾਭੈ = ਜਾਣਾ ਨਹੀਂ ਮਿਲਦਾ, ਜੁੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ ।
ਰਮਤ = ਸਿਮਰ ਸਿਮਰ ਕੇ ।
ਰਾਮ ਸਿਉ = ਪਰਮਾਤਮਾ ਨਾਲ ।
ਰੰਗੁ = ਪਿਆਰ ।
ਕਹਿ = ਕਹੇ, ਆਖਦਾ ਹੈ ।
ਨਿਰਮਲ = ਪਵਿੱਤਰ ।
ਅੰਗ = ਸਰੀਰ, ਗਿਆਨ = ਇੰਦ੍ਰੇ ਆਦਿਕ ।

ਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਉਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ (ਤੇ, ਉਹ ਇਹ ਹੈ ਕਿ) ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ) ।੧।ਰਹਾਉ ।
ਨੋਟ: ‘ਰਹਾਉ’ ਵਿਚ ਦਿੱਤੇ ਇਸ ਖਿ਼ਆਲ ਦੀ ਵਿਆਖਿਆ ਬਾਕੀ ਦੀ ਬਾਣੀ ਵਿਚ ਕੀਤੀ ਗਈ ਹੈ ।
(‘ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਜੋ ਮਨੁੱਖ) ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ, ਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ, ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦੇਂਦੀ ਹੈ (ਭਾਵ, ਉਸ ਦੇ ਗਿਆਨ-ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ) ।
ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, ਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ ।੧ ।
(‘ਬਾਰ ਬਾਰ ਹਰਿ ਕੇ ਗੁਨ’ ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮਿ੍ਰਤ ਵਰ੍ਹਦਾ ਹੈ, (ਇਹ ਅੰਮਿ੍ਰਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ, ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ ਅਤੇ ਮਸਤ ਹੋਇਆ ਮਨ ਉਸ ਅੰਮਿ੍ਰਤ ਨੂੰ ਪੀਂਦਾ ਰਹਿੰਦਾ ਹੈ ।੨ ।
(‘ਬਾਰ ਬਾਰ ਹਰਿ ਕੇ ਗੁਨ’ ਗਾ ਕੇ) ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ, ਕਾਮਾਦਿਕ ਪੰਜ ਚੋਰਾਂ ਦਾ (ਹੱਲਾ ਕਰਨ ਦਾ) ਢੰਗ ਸਮਝ ਲੈਂਦਾ ਹੈ (ਇਸ ਤ੍ਰਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ) ।
(ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ), ਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ ।੩ ।
(‘ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ, ਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ; ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ, (ਪਹਿਲਾਂ ਮਾਇਆ ਵਲ) ਪਰਤੇ ਮਨ ਨੂੰ ਵੱਸ ਵਿਚ ਕਰ ਕੇ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ ।੪ ।
(‘ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ, ਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ ।
(ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤਿ੍ਰ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ, ਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ ।੫ ।
ਨੋਟ: ‘ਰਹਾਉ’ ਦੀਆਂ ਤੁਕਾਂ ਵਿਚ ਕਬੀਰ ਜੀ ਨੇ ਲਿਖਿਆ ਹੈ ਕਿ ਪ੍ਰਭੂ ਨੂੰ ਮਿਲਣ ਵਾਸਤੇ ਭੇਤ ਦੀ ਗੱਲ ਬੱਸ ਇਕੋ ਹੀ ਹੈ—ਮੁੜ ਮੁੜ ਪ੍ਰਭੂ ਦੇ ਗੁਣ ਗਾਉਣੇ ।
ਸਾਰੀ ਬਾਣੀ ਵਿਚ ਇਸੇ ਹੀ ਖਿ਼ਆਲ ਦੀ ਵਿਆਖਿਆ ਹੈ ।
ਲਫ਼ਜ਼ ‘ਤਿ੍ਰਕੁਟੀ’ ਵੇਖ ਕੇ ਤੁਰਤ ਇਹ ਆਖ ਦੇਣਾ, ਕਿ ਕਬੀਰ ਜੀ ਇੱਥੇ ਇੜਾ ਪਿੰਗਲਾ ਸੁਖਮਨਾ ਦੇ ਅੱਭਿਆਸ ਦੀ ਸਿਫ਼ਾਰਸ਼ ਕਰ ਰਹੇ ਹਨ, ਭਾਰੀ ਭੁੱਲ ਹੈ ।
ਕਬੀਰ ਜੀ ਕਦੇ ਭੀ ਜੋਗਾਭਿਆਸੀ ਜਾਂ ਪ੍ਰਾਣਾਯਾਮੀ ਨਹੀਂ ਰਹੇ, ਨਾਹ ਹੀ ਉਹ ਇਸ ਰਸਤੇ ਨੂੰ ਸਹੀ ਮੰਨਦੇ ਹਨ ।
ਅਸਾਂ ਕਬੀਰ ਜੀ ਨੂੰ ਉਹਨਾਂ ਦੀ ਬਾਣੀ ਵਿਚੋਂ ਵੇਖਣਾ ਹੈ, ਲੋਕਾਂ ਦੀਆਂ ਘੜੀਆਂ ਕਹਾਣੀਆਂ ਤੋਂ ਨਹੀਂ ।
{ਪੜ੍ਹੋ ਮੇਰਾ ਮਜ਼ਮੂਨ ‘ਕੀ ਕਬੀਰ ਜੀ ਕਦੇ ਜੋਗ-ਅੱਭਿਆਸੀ ਜਾਂ ਪ੍ਰਾਣਾਯਾਮੀ ਭੀ ਰਹੇ ਹਨ’ ?
(‘ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ, ਅਤੇ ਇਸ ਅੌਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ), ਪੰਜਾਂ ਹੀ ਗਿਆਨ-ਇੰਦਿ੍ਰਆਂ ਨੂੰ ਵੱਸ ਵਿਚ ਰੱਖਦਾ ਹੈ, ਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ ।੬ ।
ਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈ (‘ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ, (ਉਸ ਦੀ ਬਰਕਤ ਨਾਲ ਉਸ ਦੇ) ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ (ਭਾਵ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸਿ੍ਰਸ਼ਟੀ ਵਿਚ ਭੀ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ) ।
ਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ ।੭ ।
(ਪਰ) ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ, ਤਦ ਤਕ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ ।
ਕਬੀਰ ਆਖਦਾ ਹੈ—ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ ਅਤੇ ਤਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ ।੮।੧ ।