ਸਾਤੈਂ ਸਤਿ ਕਰਿ ਬਾਚਾ ਜਾਣਿ ॥
ਆਤਮ ਰਾਮੁ ਲੇਹੁ ਪਰਵਾਣਿ ॥
ਛੂਟੈ ਸੰਸਾ ਮਿਟਿ ਜਾਹਿ ਦੁਖ ॥
ਸੁੰਨ ਸਰੋਵਰਿ ਪਾਵਹੁ ਸੁਖ ॥੮॥
Sahib Singh
ਬਾਚਾ = ਗੁਰੂ ਦੇ ਬਚਨ ।
ਸਤਿ ਕਰਿ ਜਾਣਿ = ਸੱਚੇ ਸਮਝ, ਪੂਰੀ ਸ਼ਰਧਾ ਧਾਰ ।
ਆਤਮ ਰਾਮੁ = ਪਰਮਾਤਮਾ ।
ਲੇਹੁ ਪਰਵਾਣਿ = ਪ੍ਰੋ ਲਵੋ ।
ਛੂਟੈ = ਦੂਰ ਹੋ ਜਾਂਦਾ ਹੈ ।
ਸੰਸਾ = ਸਹਿਸਾ, ਸਹਿਮ ।
ਸੁੰਨ = ਸੁੰਞ, ਉਹ ਅਵਸਥਾ ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ।
ਸਰੋਵਰਿ = ਸਰੋਵਰ ਵਿਚ ।
ਸਤਿ ਕਰਿ ਜਾਣਿ = ਸੱਚੇ ਸਮਝ, ਪੂਰੀ ਸ਼ਰਧਾ ਧਾਰ ।
ਆਤਮ ਰਾਮੁ = ਪਰਮਾਤਮਾ ।
ਲੇਹੁ ਪਰਵਾਣਿ = ਪ੍ਰੋ ਲਵੋ ।
ਛੂਟੈ = ਦੂਰ ਹੋ ਜਾਂਦਾ ਹੈ ।
ਸੰਸਾ = ਸਹਿਸਾ, ਸਹਿਮ ।
ਸੁੰਨ = ਸੁੰਞ, ਉਹ ਅਵਸਥਾ ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ।
ਸਰੋਵਰਿ = ਸਰੋਵਰ ਵਿਚ ।
Sahib Singh
ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ, (ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ; (ਇਸ ਤ੍ਰਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ, ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ ।