ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥
ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮॥
Sahib Singh
ਵਾ ਹੀ = ਉਸ (ਪ੍ਰਭੂ) ਨੂੰ ਹੀ ।
ਜਾਨੀਐ = ਸਮਝੀਏ, ਜਾਣ = ਪਛਾਣ ਪਾਈਏ, ਸਾਂਝ ਪਾਣੀ ਚਾਹੀਦੀ ਹੈ ।
ਵਾ = ਉਸ (ਪ੍ਰਭੂ) ਨੂੰ ।
ਜਾਨੇ = ਜਾਣਿਆਂ, ਸਾਂਝ ਪਾਇਆਂ ।
ਇਹੁ = ਇਹ ਜੀਵ ।
ਓਹੁ = ਉਹ ਪ੍ਰਭੂ ।
ਅਰੁ = ਅਤੇ ।
ਜਾਨੀਐ = ਸਮਝੀਏ, ਜਾਣ = ਪਛਾਣ ਪਾਈਏ, ਸਾਂਝ ਪਾਣੀ ਚਾਹੀਦੀ ਹੈ ।
ਵਾ = ਉਸ (ਪ੍ਰਭੂ) ਨੂੰ ।
ਜਾਨੇ = ਜਾਣਿਆਂ, ਸਾਂਝ ਪਾਇਆਂ ।
ਇਹੁ = ਇਹ ਜੀਵ ।
ਓਹੁ = ਉਹ ਪ੍ਰਭੂ ।
ਅਰੁ = ਅਤੇ ।
Sahib Singh
(ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ ।
ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ ।
ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) ।੩੮ ।