ਰਾਰਾ ਰਸੁ ਨਿਰਸ ਕਰਿ ਜਾਨਿਆ ॥
ਹੋਇ ਨਿਰਸ ਸੁ ਰਸੁ ਪਹਿਚਾਨਿਆ ॥
ਇਹ ਰਸ ਛਾਡੇ ਉਹ ਰਸੁ ਆਵਾ ॥
ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥

Sahib Singh
ਰਸੁ = ਸੁਆਦ, ਮਾਇਆ ਦਾ ਸੁਆਦ ।
ਨਿਰਸ = {ਨਿ = ਰਸ} ਫਿੱਕਾ ।
ਨਿਰਸ ਕਰਿ = ਫਿੱਕਾ ਕਰਕੇ, ਫਿੱਕਾ ਜਿਹਾ ।
ਜਾਨਿਆ = ਜਾਣ ਲਿਆ ਹੈ, ਸਮਝ ਲਿਆ ਹੈ ।
ਹੋਇ ਨਿਰਸ = ਨਿਰਸ ਹੋ ਕੇ, ਰਸਾਂ ਤੋਂ ਨਿਰਾਲਾ ਹੋ ਕੇ, ਰਸਾਂ ਤੋਂ ਉਪਰਾਮ ਹੋ ਕੇ, ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ।
ਸੁ ਰਸੁ = ਉਹ ਸੁਆਦ, ਉਹ ਆਤਮਕ ਅਨੰਦ ।
ਆਵਾ = ਆਗਿਆ ।
ਭਾਵਾ = ਚੰਗਾ ਲੱਗਾ ।
ਪਹਿਚਾਨਿਆ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ, ਮਾਣ ਲਿਆ ਹੈ ।੩੫ ।
    
Sahib Singh
ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ, ਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ ।
ਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ; (ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ ।੩੫ ।
Follow us on Twitter Facebook Tumblr Reddit Instagram Youtube