ਫਫਾ ਬਿਨੁ ਫੂਲਹ ਫਲੁ ਹੋਈ ॥
ਤਾ ਫਲ ਫੰਕ ਲਖੈ ਜਉ ਕੋਈ ॥
ਦੂਣਿ ਨ ਪਰਈ ਫੰਕ ਬਿਚਾਰੈ ॥
ਤਾ ਫਲ ਫੰਕ ਸਭੈ ਤਨ ਫਾਰੈ ॥੨੮॥
Sahib Singh
ਬਿਨੁ ਫੂਲਹ = ਫੁੱਲਣ ਤੋਂ ਬਿਨਾ, ਜੇ ਜੀਵ ਫੁੱਲਣਾ ਛੱਡ ਦੇਵੇ, ਜੇ ਜੀਵ ਆਪਣੇ ਸਰੀਰ ਤੇ ਫੁੱਲਣਾ ਛੱਡ ਦੇਵੇ, ਜੇ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਜੇ ਜੀਵ ਦੇਹ-ਅੱਧਿਆਸ ਤਿਆਗ ਦੇਵੇ ।
ਫਲੁ = (ਮਨੁੱਖਾ ਜਨਮ ਦਾ) ਫਲ, ਉਹ ਪਦਾਰਥ ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ, ਪਰਮਾਤਮਾ ਦੇ ਨਾਮ ਦੀ ਸੂਝ ।
ਫੰਕ = ਨਿੱਕੀ ਜਿਹੀ ਫਾੜੀ, ਰਤਾ ਕੁ ਹਿੱਸਾ ।
ਤਾ ਫਲ ਫੰਕ = ਉਸ ਫਲ ਦੀ ਨਿੱਕੀ ਜਿਹੀ ਫਾੜੀ,ਉਸ ਰੱਬੀ ਸੂਝ ਦਾ ਰਤਾ ਕੁ ਝਲਕਾਰਾ ।
ਜਉ = ਜੇ ।
ਲਖੈ = ਸਮਝ ਲਏ ।
ਦੂਣਿ = ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨੀ ਇਲਾਕਾ, ਜਨਮ ਤੇ ਮਰਨ ਦਾ ਗੇੜ ।
ਪਰਈ = ਪਰੈ, ਪੈਂਦਾ ।
ਫੰਕ = (ਗਿਆਨ ਦਾ) ਰਤਾ ਕੁ ਝਲਕਾਰਾ ।
ਸਭੈ ਤਨ = ਸਾਰੇ ਸਰੀਰ ਨੂੰ, ਸਾਰਾ ਹੀ ਦੇਹ-ਅੱਧਿਆਸ, ਸਾਰਾ ਹੀ ਸਰੀਰਕ ਮੋਹ ।
ਫਾਰੈ = ਫਾੜੈ, ਨਾਸ ਕਰ ਦੇਂਦਾ ਹੈ ।੨੮ ।

ਜੇ ਜੀਵ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਤਾਂ ਇਸ ਨੂੰ (ਨਾਮ-ਪਦਾਰਥ ਰੂਪ ਉਹ) ਫਲ ਮਿਲ ਜਾਂਦਾ ਹੈ (ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ) ।
ਤੇ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਭੀ ਝਲਕਾਰਾ ਸਮਝ ਲਏ, ਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿਚ ਨਹੀਂ ਪੈਂਦਾ, (ਕਿਉਂਕਿ) ਰੱਬੀ ਸੂਝ ਦਾ ਉਹ ਨਿੱਕਾ ਜਿਹਾ ਭੀ ਝਲਕਾਰਾ ਉਸ ਦੇ ਦੇਹ-ਅੱਧਿਆਸ (ਆਪੇ ਦੇ ਮਾਣ) ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ ।੨੮ ।