ਨੰਨਾ ਨਿਸਿ ਦਿਨੁ ਨਿਰਖਤ ਜਾਈ ॥
ਨਿਰਖਤ ਨੈਨ ਰਹੇ ਰਤਵਾਈ ॥
ਨਿਰਖਤ ਨਿਰਖਤ ਜਬ ਜਾਇ ਪਾਵਾ ॥
ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥

Sahib Singh
ਨਿਸਿ = ਰਾਤ ।
ਨਿਰਖਤ = {ਸੰ: ਨਿਰੀਖਤ} ਤੱਕਦਿਆਂ, ਭਾਲ ਕਰਦਿਆਂ, ਉਡੀਕਦਿਆਂ ।
ਜਾਈ = ਲੰਘਦਾ ਹੈ, ਗੁਜ਼ਰਦਾ ਹੈ ।
ਨੈਨ = ਅੱਖਾਂ ।
ਰਤਵਾਈ = ਰੱਤੇ ਹੋਏ, ਮਤਵਾਲੇ, ਪ੍ਰੇਮੀ ।
ਜਾਇ ਪਾਵਾ = ਜਾ ਕੇ ਪਾ ਲਿਆ, ਆਖ਼ਰ ਲੱਭ ਲਿਆ, ਦੀਦਾਰ ਕਰ ਲਿਆ ।
ਨਿਰਖਹਿ = {ਸੰ: ਨਿਰੀਖ@ਕ ਨੂੰ, ਭਾਲ ਕਰਨ ਵਾਲੇ ਨੂੰ, ਦਰਸ਼ਨ ਦੀ ਤਾਂਘ ਰੱਖਣ ਵਾਲੇ ਨੂੰ ।
ਨਿਰਖ = {ਸੰ: ਨਿਰੀਖ@} ਜਿਸ ਨੂੰ ਤੱਕੀਦਾ ਹੈ, ਜਿਸ ਦੀ ਭਾਲ ਕੀਤੀ ਜਾਂਦੀ ਹੈ, ਉਹ ਪ੍ਰਭੂ ਜਿਸ ਦੇ ਦੀਦਾਰ ਦੀ ਉਡੀਕ ਜੀਵ ਨੂੰ ਲੱਗੀ ਹੁੰਦੀ ਹੈ ।੨੬ ।
    
Sahib Singh
(ਜਿਸ ਜੀਵ ਦਾ) ਦਿਨ ਰਾਤ (ਭਾਵ, ਸਾਰਾ ਸਮਾ) (ਪ੍ਰਭੂ ਦੇ ਦੀਦਾਰ ਦੀ) ਉਡੀਕ ਕਰਦਿਆਂ ਗੁਜ਼ਰਦਾ ਹੈ, ਤੱਕਦਿਆਂ (ਭਾਵ, ਦੀਦਾਰ ਦੀ ਲਗਨ ਵਿਚ ਹੀ) ਉਸ ਦੇ ਨੇਤਰ (ਪ੍ਰਭੂ-ਦੀਦਾਰ ਲਈ) ਮਤਵਾਲੇ ਹੋ ਜਾਂਦੇ ਹਨ ।
ਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ ਤਾਂ ਉਹ ਇਸ਼ਟ-ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ (ਆਪਣੇ ਪ੍ਰੇਮੀ) ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।੨੬ ।
Follow us on Twitter Facebook Tumblr Reddit Instagram Youtube