ਧਧਾ ਅਰਧਹਿ ਉਰਧ ਨਿਬੇਰਾ ॥
ਅਰਧਹਿ ਉਰਧਹ ਮੰਝਿ ਬਸੇਰਾ ॥
ਅਰਧਹ ਛਾਡਿ ਉਰਧ ਜਉ ਆਵਾ ॥
ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥

Sahib Singh
    ਉਰਧ {@ÆਵL} ਉੱਚਾ (ਭਾਵ, ਪਰਮਾਤਮਾ) ।
ਅਰਧਹਿ = {ਨੋਟ: = ਸੰਸਕ੍ਰਿਤ ਲਫ਼ਜ਼ ਹੈ ਅਧL, ਇਸ ਦਾ ਅਰਥ ਹੈ ‘ਅੱਧਾ’; ਪਰ ਇੱਥੇ ਇਹ ਅਰਥ ਮੇਲ ਨਹੀਂ ਖਾਂਦਾ ।
    ਸੰਸਕ੍ਰਿਤ ਲਫ਼ਜ਼ “ਉਰਧ੍ਵ” (ਜਿਸ ਦਾ ਅਰਥ ਹੈ “ਉੱਚਾ”) ਦੇ ਮੁਕਾਬਲੇ ਤੇ ਲਫ਼ਜ਼ ਹੈ “ਅਧਹ” (ਇਸ ਦਾ ਅਰਥ ਹੈ “ਨੀਵਾਂ”) ਇਸੇ ਹੀ ਲਫ਼ਜ਼ ਤੋਂ ਬਣਿਆ ਹੈ ਲਫ਼ਜ਼ “ਅਧੋਗਤੀ” ।
    ਇਸ ਬੰਦ ਵਿਚ ਭੀ ਲਫ਼ਜ਼ ‘ਅਰਧਹਿ’ ਸੰਸਕ੍ਰਿਤ ਲਫ਼ਜ਼ “ਅਧਹ” ਦੇ ਥਾਂ ਹੀ ਹੈ} ਹੇਠਲਾ, ਨੀਵਾਂ, ਨੀਵੇਂ ਫੁਰਨਿਆਂ ਵਿਚ ਰਹਿਣ ਵਾਲਾ (ਭਾਵ, ਜੀਵਾਤਮਾ) ।
ਨਿਬੇਰਾ = ਫ਼ੈਸਲਾ, ਖ਼ਾਤਮਾ, ਜਨਮ ਮਰਨ ਦਾ ਖ਼ਾਤਮਾ ।
ਉਰਧਹ ਮੰਝਿ = ਉੱਚੇ ਪ੍ਰਭੂ ਵਿਚ ।
ਬਸੇਰਾ = ਨਿਵਾਸ ।
ਅਰਧਹ ਛਾਡਿ = ਨੀਵੀਂ ਅਵਸਥਾ ਨੂੰ ਛੱਡ ਕੇ ।
ਜਉ = ਜਦੋਂ ।
ਉਰਧ ਆਵਾ = ਉੱਚੀ ਅਵਸਥਾ ਵਿਚ ਅੱਪੜਦਾ ਹੈ ।੨੫ ।
    
Sahib Singh
ਜਦੋਂ ਜੀਵਾਤਮਾ ਦਾ ਨਿਵਾਸ ਪਰਮਾਤਮਾ ਵਿਚ ਹੁੰਦਾ ਹੈ (ਭਾਵ, ਜਦੋਂ ਜੀਵ ਪ੍ਰਭੂ-ਚਰਨਾਂ ਵਿਚ ਜੁੜਦਾ ਹੈ), ਤਾਂ ਪ੍ਰਭੂ ਨਾਲ (ਇੱਕ-ਰੂਪ ਹੋਇਆਂ ਹੀ ਜੀਵ (ਦੇ ਜਨਮ ਮਰਨ) ਦਾ ਖ਼ਾਤਮਾ ਹੁੰਦਾ ਹੈ ।
(ਜੀਵਾਤਮਾ ਤੇ ਪਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ) ।
ਜਦੋਂ ਜੀਵ ਨੀਵੀਂ ਅਵਸਥਾ ਨੂੰ (ਭਾਵ, ਮਾਇਆ ਦੇ ਮੋਹ ਨੂੰ) ਛੱਡ ਕੇ ਉੱਚੀ ਅਵਸਥਾ ਤੇ ਅੱਪੜਦਾ ਹੈ ਤਦੋਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ, ਤੇ ਇਸ ਨੂੰ (ਅਸਲ) ਸੁਖ ਪ੍ਰਾਪਤਹੋ ਜਾਂਦਾ ਹੈ ।੨੫ ।
Follow us on Twitter Facebook Tumblr Reddit Instagram Youtube