ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥
Sahib Singh
ਨਿਗ੍ਰਹਿ = {ਸੰ: ਨਿ = ਗ੍ਰਹਿ ।
ਗ੍ਰਹ = ਪਕੜਨਾ ।
ਨਿਗ੍ਰਹ = ਚੰਗੀ ਤ੍ਰਹਾਂ ਫੜਨਾ, ਵੱਸ ਵਿਚ ਲਿਆਉਣਾ} ਚੰਗੀ ਤ੍ਰਹਾਂ ਫੜੋ, (ਮਨ ਨੂੰ) ਵੱਸ ਵਿਚ ਲਿਆਉ, ਇੰਦ੍ਰੀਆਂ ਨੂੰ ਰੋਕੋ ।
ਸਨੇਹੁ = ਪ੍ਰੇਮ, ਪਿਆਰ ।
ਸੰਦੇਹ = ਸ਼ੱਕ, ਸਿਦਕ = ਹੀਨਤਾ ।
ਨਿਰਵਾਰੋ = ਦੂਰ ਕਰੋ ।
ਨਾਹੀ ਦੇਖਿ = ਇਹ ਵੇਖ ਕੇ ਕਿ ਇਹ ਕੰਮ ਨਹੀਂ ਹੋ ਸਕਦਾ ।
ਦੇਖਿ = ਵੇਖ ਕੇ ।
ਪਰਮ = ਸਭ ਤੋਂ ਵੱਡੀ ।੧੧ ।

(ਹੇ ਭਾਈ! ਆਪਣੇ ਇੰਦਿ੍ਰਆਂ ਨੂੰ) ਚੰਗੀ ਤ੍ਰਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ ।
(ਇਹ ਕੰਮ ਅੌਖਾ ਜ਼ਰੂਰ ਹੈ, ਪਰ) ਇਸ ਖਿ਼ਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ—(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ।੧੧ ।
(ਇਹ ਕੰਮ ਅੌਖਾ ਜ਼ਰੂਰ ਹੈ, ਪਰ) ਇਸ ਖਿ਼ਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ—(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ।੧੧ ।