ਗਉੜੀ ॥
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
Sahib Singh
ਕਾਲਬੂਤ = ਕਲਬੂਤ, ਢਾਂਚਾ ।
ਹਸਤਨੀ = ਹਥਣੀ {ਹਾਥੀ ਜੰਗਲ ਵਿਚੋਂ ਫੜਨ ਲਈ ਲੋਕ ਲੱਕੜੀ ਦਾ ਹਥਣੀ ਦਾ ਢਾਂਚਾ ਬਣਾ ਕੇ ਉਸ ਉੱਤੇ ਕਾਗ਼ਜ਼ ਲਾ ਕੇ ਹਥਣੀ ਜਿਹੀ ਬਣਾ ਕੇ ਕਿਤੇ ਟੋਏ ਉੱਤੇ ਖੜੀ ਕਰ ਦੇਂਦੇ ਹਨ ।
ਕਾਮ ਵਿਚ ਮਸਤਿਆ ਹਾਥੀ ਆ ਕੇ ਉਸ ਕਲਬੂਤ ਨੂੰ ਹਥਣੀ ਸਮਝ ਕੇ ਉਸ ਵਲ ਵਧਦਾ ਹੈ, ਪਰ ਟੋਏ ਵਿਚ ਡਿੱਗ ਪੈਂਦਾ ਹੈ ਤੇ ਫੜਿਆ ਜਾਂਦਾ ਹੈ} ।
ਬਉਰਾ = ਕਮਲਾ ।
ਚਲਤੁ = ਖੇਡ, ਤਮਾਸ਼ਾ ।
ਜਗਦੀਸ = ਜਗਤ ਦਾ ਮਾਲਕ ਪ੍ਰਭੂ ।
ਸੁਆਇ = ਸੁਆਉ ਵਿਚ, ਸੁਆਉ ਦੇ ਕਾਰਨ, ਸੁਆਦ ਦੇ ਕਾਰਨ, ਚਸਕੇ ਵਿਚ, ਵਾਸ਼ਨਾ ਦੇ ਕਾਰਨ ।
ਬਸਿ ਪਰੇ = ਕਾਬੂ ਆ ਜਾਂਦਾ ਹੈ ।
ਅੰਕਸੁ = ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ ਮਹਾਵਤ ਉਸ ਦੀ ਧੌਣ ਉਤੇ ਮਾਰਦਾ ਹੈ ।
ਸੀਸਿ = ਸਿਰ ਉਤੇ ।੧ ।
ਬਿਖੈ = ਵਿਸ਼ੇ = ਵਿਕਾਰ ।
ਬਾਚੁ = ਬਚ ਕੇ ਰਹੁ ।
ਰਾਚੁ = ਲੀਨ ਹੋਹੁ ।
ਨਿਰਭੈ = ਨਿਡਰ {ਆਮ ਤੌਰ ਤੇ ਮਨੁੱਖ ਨੂੰ ਰੋਜ਼ੀ ਦਾ ਸਹਿਮ ਲੱਗਾ ਰਹਿੰਦਾ ਹੈ, ਲਾਲਚ ਵਿਚ ਫਸਦਾ ਹੈ; ਜੋ ਰੋਜ਼ੀ ਪਹਿਲਾਂ ਨਿਰਬਾਹ ਦੀ ਖ਼ਾਤਰ ਕਮਾਂਦਾ ਹੈ, ਉਸ ਨੂੰ ਸਹਿਜੇ ਸਹਿਜੇ ਜ਼ਿੰਦਗੀ ਦਾ ਆਸਰਾ ਸਮਝ ਬੈਠਦਾ ਹੈ ਤੇ ਇਸ ਤ੍ਰਹਾਂ ਇਹ ਸਹਿਮ ਬਣ ਜਾਂਦਾ ਹੈ ਕਿ ਮਤਾਂ ਕਿਤੇ ਇਹ ਮਾਇਆ ਗੁਆਚ ਨ ਜਾਏ, ਨੁਕਸਾਨ ਨ ਹੋ ਜਾਏ ।
ਬੱਸ !
ਸਾਰੀ ਉਮਰ ਇਸ ਸਹਿਮ ਵਿਚ ਹੀ ਲੰਘਦੀ ਹੈ} ।
ਗਹਿਓ ਨ = ਪਕੜਿਆ ਨਹੀਂ, ਆਸਰਾ ਨਹੀਂ ਲਿਆ ।੧।ਰਹਾਉ।ਮਰਕਟ—ਬਾਂਦਰ ।
ਮੁਸਟੀ = ਮੁੱਠੀ ।
ਪਸਾਰਿ = ਖਿਲਾਰ ਕੇ ।
ਸਹਸਾ = ਸਹਿਮ ।
ਘਰ ਘਰ ਬਾਰਿ = ਹਰੇਕ ਘਰ ਦੇ ਬੂਹੇ ਤੇ ।
ਬਾਰਿ = ਬੂਹੇ ਤੇ ।
{ਨੋਟ: = ਲੋਕ ਬਾਂਦਰਾਂ ਨੂੰ ਫੜਨ ਲਈ ਭੀੜੇ ਮੂੰਹ ਵਾਲਾ ਭਾਂਡਾ ਲੈ ਕੇ ਜ਼ਮੀਨ ਵਿਚ ਦੱਬ ਦੇਂਦੇ ਹਨ, ਉਸ ਵਿਚ ਭੁੱਜੇ ਹੋਏ ਛੋਲੇ ਪਾ ਕੇ ਮੂੰਹ ਨੰਗਾ ਰੱਖਦੇ ਹਨ ।
ਬਾਂਦਰ ਆਪਣਾ ਹੱਥ ਭਾਂਡੇ ਵਿਚ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਭੀੜੇ ਮੂੰਹ ਵਿਚੋਂ ਨਿਕਲ ਨਹੀਂ ਸਕਦੀ, ਤੇ ਲੋਭ ਵਿਚ ਫਸਿਆ ਹੋਇਆ ਬਾਂਦਰ ਦਾਣੇ ਭੀ ਨਹੀਂ ਛੱਡਦਾ ।
ਇਸ ਤ੍ਰਹਾਂ ਉੱਥੇ ਹੀ ਫੜਿਆ ਜਾਂਦਾ ਹੈ ।
ਇਹੀ ਹਾਲ ਮਨੁੱਖ ਦਾ ਹੁੰਦਾ ਹੈ, ਸਹਿਜੇ ਸਹਿਜੇ ਮਾਇਆ ਵਿਚ ਮਨ ਫਸਾ ਕੇ ਆਖ਼ਰ ਹੋਰ ਹੋਰ ਮਾਇਆ ਦੀ ਖ਼ਾਤਰ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਹੈ} ।੨ ।
ਨਲਨੀ = ਤੋਤਿਆਂ ਨੂੰ ਫੜਨ ਵਾਲੇ ਲੋਕ ਲੱਕੜੀ ਦਾ ਇੱਕ ਨਿੱਕਾ ਜਿਹਾ ਢੋਲ ਬਣਾ ਕੇ ਦੋ ਪਾਸੀਂ ਡੰਡਿਆਂ ਦੇ ਆਸਰੇ ਖੜਾ ਕਰ ਦੇਂਦੇ ਹਨ ।
ਵਿਚਕਾਰ ਤੋਤੇ ਲਈ ਚੋਗਾ ਪਾ ਦੇਂਦੇ ਹਨ, ਤੇ ਇਸ ਢੋਲ ਜਿਹੇ ਦੇ ਹੇਠਲੇ ਪਾਸੇ ਪਾਣੀ ਦਾ ਭਰਿਆ ਇਕ ਭਾਂਡਾ ਰੱਖਦੇ ਹਨ ।
ਤੋਤਾ ਚੋਗੇ ਦੀ ਖ਼ਾਤਰ ਉਸ ਚੱਕਰ ਉੱਤੇ ਆ ਬੈਠਦਾ ਹੈ ।
ਪਰ ਤੋਤੇ ਦੇ ਭਾਰ ਨਾਲ ਚੱਕਰ ਉਲਟ ਜਾਂਦਾ ਹੈ, ਤੋਤਾ ਹੇਠਲੇ ਪਾਸੇ ਲਮਕ ਪੈਂਦਾ ਹੈ ।
ਹੇਠਾਂ ਪਾਣੀ ਵੇਖ ਕੇ ਤੋਤਾ ਸਹਿਮ ਜਾਂਦਾ ਹੈ ਕਿ ਕਿਤੇ ਪਾਣੀ ਵਿਚ ਡਿੱਗ ਕੇ ਡੁੱਬ ਨਾਹ ਜਾਵਾਂ ।
ਇਸ ਡਰ ਦੇ ਕਾਰਨ ਲੱਕੜੀ ਦੇ ਯੰਤ੍ਰ ਨੂੰ ਘੁੱਟ ਕੇ ਪਕੜੀ ਰੱਖਦਾ ਹੈ ਤੇ ਫਸ ਜਾਂਦਾ ਹੈ ।
ਇਹੀ ਹਾਲ ਮਨੁੱਖ ਦਾ ਹੈ ।
ਪਹਿਲਾਂ ਇਹ ਰੋਜ਼ੀ ਸਿਰਫ਼ ਨਿਰਬਾਹ ਦੀ ਖ਼ਾਤਰ ਕਮਾਈਦੀ ਹੈ ।
ਸਹਿਜੇ ਸਹਿਜੇ ਇਹ ਸਹਿਮ ਬਣਦਾ ਹੈ ਕਿ ਜੇ ਇਹ ਕਮਾਈ ਰੁੜ੍ਹ ਗਈ ਤਾਂ ਕੀਹ ਹੋਵੇਗਾ, ਬਿਰਧ ਉਮਰ ਲਈ ਜੇ ਬਚਾਅ ਕੇ ਨਾਹ ਰੱਖਿਆ ਤਾਂ ਕਿਵੇਂ ਗੁਜ਼ਾਰਾ ਹੋਵੇਗਾ ।
ਇਸ ਸਹਿਮ ਵਿਚ ਪੈ ਕੇ ਮਨੁੱਖ ਮਾਇਆ ਦੇ ਮੋਹ ਦੇ ਪਿੰਜਰੇ ਵਿਚ ਫਸ ਜਾਂਦਾ ਹੈ} ।
ਸੂਅਟਾ = ਅੰਞਾਣ ਤੋਤਾ {ਸੰ: ਸ਼ੁਕ—ਤੋਤਾ ।
ਸ਼ੁਕਟਾ = ਨਿੱਕਾ ਜਿਹਾ ਤੋਤਾ, ਅੰਞਾਣ ਤੋਤਾ ।
ਸੰਸਕ੍ਰਿਤ ਲਫ਼ਜ਼ ‘ਸ਼ੁਕਟ’ ਤੋਂ ‘ਸੂਅਟਾ’ ਪ੍ਰਾਕਿ੍ਰਤ-ਰੂਪ ਹੈ} ।
ਗਹਿਓ = ਫੜਿਆ ਜਾਂਦਾ ਹੈ ।
ਬਿਉਹਾਰੁ = ਵਰਤਾਰਾ, ਸਲੂਕ ।
ਕਸੁੰਭ = ਇਕ ਕਿਸਮ ਦਾ ਫੁੱਲ ਹੈ, ਇਸ ਨਾਲ ਲੋਕ ਕੱਪੜੇ ਰੰਗਿਆ ਕਰਦੇ ਸਨ, ਰੰਗ ਚੰਗਾ ਸ਼ੋਖ ਹੁੰਦਾ ਹੈ, ਪਰ ਇਕ ਦੋ ਦਿਨ ਵਿਚ ਹੀ ਭੈੜਾ ਪੈ ਜਾਂਦਾ ਹੈ ।੩ ।
ਨਾਵਨ ਕਉ = ਇਸ਼ਨਾਨ ਕਰਨ ਲਈ ।
ਘਨੇ = ਬਥੇਰੇ ।
ਪੂਜਨ ਕਉ = ਪੂਜਾ ਕਰਨ ਲਈ ।
ਛੂਟਨੁ = ਖ਼ਲਾਸੀ, ਮਾਇਆ ਦੇ ਮੋਹ ਤੇ ਸਹਿਮ ਤੋਂ ਖ਼ਲਾਸੀ ।
ਸੇਵ = ਸੇਵਾ, ਬੰਦਗੀ ।੪ ।

ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ); (ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ।੧ ।
ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ ।
ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ ?
।੧।ਰਹਾਉ ।
ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ ।
(ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ।੨ ।
ਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ ।
ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤ੍ਰਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ।੩ ।
ਹੇ ਕਬੀਰ! ਆਖ—ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ) ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ ।
ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ।੪।੧।੬।੫੭ ।
ਸ਼ਬਦ ਦਾ
ਭਾਵ:- ਜੀਵ ਮਾਇਆ ਦੇ ਮੋਹ ਵਿਚ ਫਸ ਕੇ ਅਕਾਲ ਪੁਰਖ ਨੂੰ ਵਿਸਾਰ ਦੇਂਦਾ ਹੈ, ਤੇ ਕਈ ਕਿਸਮ ਦੇ ਦੁੱਖ ਸਹਿੰਦਾ ਹੈ ।
ਫਿਰ ਇਹਨਾਂ ਦੁੱਖਾਂ ਤੋਂ ਬਚਣ ਲਈ ਕਿਤੇ ਤੀਰਥਾਂ ਦੇ ਇਸ਼ਨਾਨ ਕਰਦਾ ਫਿਰਦਾ ਹੈ, ਕਿਤੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਪਰ ਦੁੱਖਾਂ ਤੋਂ ਬਚਾਅ ਨਹੀਂ ਹੁੰਦਾ ।
ਇਹਨਾਂ ਦਾ ਇਲਾਜ ਇਕ ਪ੍ਰਭੂ ਦੀ ਯਾਦ ਹੀ ਹੈ ਕਿਉਂਕਿ ਇਹ ਸਹਿਮ ਵਾਪਰਦੇ ਹੀ ਤਦੋਂ ਹਨ ਜਦੋਂ ਜੀਵ ਪ੍ਰਭੂ ਨੂੰ ਭੁਲਾ ਦੇਂਦਾ ਹੈ ।੫੭ ।