ਗਉੜੀ ॥
ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥
ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥
ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥
ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥
ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥
ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥
ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥
ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
Sahib Singh
ਜੇਤੇ = ਜਿਤਨੇ ਭੀ ਬੰਦੇ ।
ਤੇ = ਉਹ ਸਾਰੇ ।
ਭਵ ਸਾਗਰੁ = ਸੰਸਾਰ = ਸਮੁੰਦਰ ।
ਰੇ = ਹੇ ਭਾਈ !
ਕਰਮ = ਧਾਰਮਿਕ ਰਸਮਾਂ ।
ਧਰਮ = ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦਾ ਫ਼ਰਜ਼ ।
ਸੰਜਮ = ਧਾਰਮਿਕ ਪ੍ਰਣ ।
ਅਹੰਬੁਧਿ = {ਅਹੰ—ਮੈਂ ।
ਬੁਧਿ = ਅਕਲ} ‘ਮੈਂ, ਮੈਂ’ ਕਰਨ ਵਾਲੀ ਅਕਲ, ਹਉਮੈ, ਅਹੰਕਾਰ ।
ਜਾਰਿਓ = ਸਾੜ ਲਿਆ ।੧ ।
ਸਾਸ = ਸਾਹ, ਸੁਆਸ, ਜਿੰਦ ।
ਗ੍ਰਾਸ = ਗ੍ਰਾਹੀ, ਰੋਜ਼ੀ ।
ਕਉਡੀ ਬਦਲੈ = ਕੌਡੀ ਦੀ ਖ਼ਾਤਰ ।
ਹਾਰਿਓ = ਗੰਵਾ ਦਿੱਤਾ ।੧।ਰਹਾਉ ।
ਤਿ੍ਰਸਨਾ = ਤ੍ਰੇਹ, ਲਾਲਸਾ, ।
ਤਿ੍ਰਖਾ = ਤ੍ਰੇਹ, ਲਾਲਸਾ ।
ਭ੍ਰਮਿ = ਭਰਮ ਵਿਚ, ਭਟਕਣਾ ਦੇ ਕਾਰਨ ।
ਉਨਮਤ = ਮਸਤਿਆ ਹੋਇਆ ।
ਹਿਰਿਓ = ਠੱਗਿਆ ਹੋਇਆ ।
ਮਾਨ ਹਿਰਿਓ = ਹੰਕਾਰ ਦਾ ਠੱਗਿਆ ਹੋਇਆ ।੨ ।
ਲੁਭਤ = ਲੋਭੀ ।
ਰਸ = ਚਸਕੇ ।
ਮਦ = ਨਸ਼ਾ ।
ਕਰਮ = ਚੰਗੇ ਕੰਮ ।
ਕਰਮ ਭਾਗ = ਜਿਨ੍ਹਾਂ ਦੇ ਭਾਗਾਂ ਵਿਚ ਪਿਛਲੇ ਕੀਤੇ ਚੰਗੇ ਕੰਮ ਹਨ ।
ਕਾਸਟ = ਲੱਕੜੀ ।੩ ।
ਧਾਵਤ = ਦੌੜਦੇ ਦੌੜਦੇ ।
ਭ੍ਰਮਿ = ਭਟਕਣਾ ਵਿਚ ।
ਦੁਖ ਕਰਿ = ਦੁੱਖ ਪਾ ਪਾ ਕੇ ।
ਹਾਰਿਓ = ਹਾਰ ਗਿਆ ਹਾਂ, ਥੱਕ ਗਿਆ ਹਾਂ ।
ਕਹਿ = ਕਹੈ, ਆਖਦਾ ਹੈ ।
ਗੁਰ ਮਿਲਤ = ਗੁਰੂ ਨੂੰ ਮਿਲਦਿਆਂ ਹੀ ।੪ ।

ਹੇ ਭਾਈ! ਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ ।
ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ) ।੧ ।
ਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ ।
ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ ?
ਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ।੧।ਰਹਾਉ ।
ਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ ।
(ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ ।
ਗੁਰੂ ਦਾਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ ।੨ ।
(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ ।
ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ ।
ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ।੩ ।
ਕਬੀਰ ਆਖਦਾ ਹੈ—ਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ ।
ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ) ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ ।੪।੧।੫।੫੬ ।
ਸ਼ਬਦ ਦਾ
ਭਾਵ:- ਨਿਰੀਆਂ ਧਾਰਮਿਕ ਰਸਮਾਂ ਤੇ ਵਰਨ ਆਸ਼੍ਰਮਾਂ ਦੀਆਂ ਰਸਮਾਂ ਤਾਂ ਸਗੋਂ ਹਉਮੈ ਪੈਦਾ ਕਰਦੀਆਂ ਹਨ, ਮਾਇਆ ਵਿਚ ਹੀ ਫਸਾਉਂਦੀਆਂ ਹਨ ।
ਪ੍ਰਭੂ ਦੀ ਮਿਹਰ ਨਾਲ ਜੋ ਮਨੁੱਖ ਸਤ-ਸੰਗ ਵਿਚ ਆ ਕੇ ਨਾਮ ਸਿਮਰਦਾ ਹੈ, ਉਹੀ ਵਿਕਾਰਾਂ ਤੋਂ ਬਚਦਾ ਹੈ ।੫੬ ।