ਗਉੜੀ ॥
ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥
ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥
ਗਈ ਬੁਨਾਵਨ ਮਾਹੋ ॥
ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥
ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥
ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥
ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥
ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥
ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥
Sahib Singh
ਗਜ ਨਵ = ਨੌ ਗਜ਼, ਨੌ ਗੋਲਕਾਂ ।
ਗਜ ਦਸ = ਦਸ ਇੰਦ੍ਰੇ ।
ਗਜ ਇਕੀਸ = ਇੱਕੀ ਗਜ਼ (ਪੰਜ ਸੂਖਮ ਤੱਤ, ਪੰਜ ਅਸਥੂਲ ਤੱਤ, ਦਸ ਪ੍ਰਾਣ, ਇਕ ਮਨ=੨੧) ।
ਪੁਰੀਆ ਤਨਾਈ = ਪੂਰੀ (੪੦ ਗਜ਼ ਦੀ) ਤਾਣੀ ।
ਸਾਠ ਸੂਤ = ਸੱਠ ਨਾੜੀਆਂ ਲੰਮੇ ਪਾਸੇ ਦਾ ਤਾਣਾ ।
ਨਵਖੰਡ = ਨੌ ਟੋਟੇ, ਨੌ ਜੋੜ ਤਾਣੀ ਦੇ (੪ ਜੋੜ ਬਾਹਾਂ ਦੇ, ੪ ਜੋੜ ਲੱਤਾਂ ਦੇ, ਇਕ ਧੜ=ਨੌ ।
ਬਹਤਰਿ = ਬਹੱਤਰ ਨਾੜੀਆਂ ਛੋਟੀਆਂ ।
ਪਾਟੁ = ਪੇਟਾ ।
ਲਗੋ ਅਧਿਕਾਈ = ਵਾਧੂ ਲੱਗਾ ਹੈ ।੧ ।
ਬੁਨਾਵਨ = (ਤਾਣੀ) ਉਣਾਉਣ ਲਈ ।
ਮਾਹੋ = ਵਾਸ਼ਨਾ ।
ਘਰਿ ਛੋਡਿਐ = ਘਰ ਛੱਡਣ ਦੇ ਕਾਰਨ, ਸ੍ਵੈ-ਸਰੂਪ ਛੱਡਣ ਕਰਕੇ, ਪ੍ਰਭੂ ਦੇ ਚਰਨ ਵਿਸਾਰਨ ਕਰਕੇ ।
ਜਾਇ = ਚੱਲ ਪੈਂਦਾ ਹੈ, ਜਨਮ ਵਿਚ ਆਉਂਦਾ ਹੈ ।
ਜੁਲਾਹੋ = ਜੀਵ = ਰੂਪ ਜੁਲਾਹਾ ।੧।ਰਹਾਉ ।
ਗਜੀ = ਗਜ਼ਾਂ ਨਾਲ ।
ਨ ਮਿਨੀਐ = ਨਹੀਂ ਮਿਣੀਦੀ ।
ਤੋਲਿ = ਤੋਲ ਨਾਲ, ਵੱਟੇ ਨਾਲ ।
ਪਾਚਨੁ = ਪਾਣ (ਜੋ ਕੱਪੜਾ ਉਣਨ ਤੋਂ ਪਹਿਲਾਂ ਤਾਣੀ ਨੂੰ ਲਾਈਦੀ ਹੈ ਤਾਕਿ ਧਾਗੇ ਪੱਕੇ ਰਹਿਣ ਤੇ ਉਣਨ ਵੇਲੇ ਨਾਹ ਟੁੱਟਣ), ਖ਼ੁਰਾਕ ।
ਜੌ ਕਰਿ = ਜੇ ।
ਬੇਗਿ = ਛੇਤੀ, ਵੇਲੇ ਸਿਰ ।
ਘਰ ਹਾਈ = ਘਰ ਵਿਚ ਹੀ ।
ਹਾਈ = ਹੀ ।੨ ।
ਦਿਨ ਕੀ ਬੈਠ = ਥੋੜੇ ਦਿਨਾਂ ਦੀ ਬੈਠਕ ਲਈ, ਥੋੜੇ ਦਿਨਾਂ ਦੇ ਜੀਊਣ ਲਈ ।
ਬਰਕਸਿ = ਬਰ = ਅਕਸ, ਉਲਟ, ਆਕੀ ।
ਖਸਮ ਕੀ ਬਰਕਸਿ = ਮਾਲਕ = ਪ੍ਰਭੂ ਤੋਂ ਆਕੀ ।
ਇਹ ਬੇਲਾ = (ਮਨੁੱਖਾ ਜਨਮ ਦਾ) ਇਹ ਸਮਾ ।
ਕਤ ਆਈ = ਕਿਥੋਂ ਆ ਸਕਦਾ ਹੈ ?
ਮੁੜ ਨਹੀਂ ਮਿਲਦਾ ।
ਛੂਟੇ = ਛੁੱਟ ਜਾਂਦੇ ਹਨ, ਖੁੱਸ ਜਾਂਦੇ ਹਨ ।
ਕੂੰਡੇ = (ਭਾਵ, ਜਗਤ ਦੇ ਪਦਾਰਥ) ਮਿੱਟੀ ਦੇ ਬਰਤਨ, ਜਿਨ੍ਹਾਂ ਵਿਚ ਪਾਣੀ ਪਾ ਕੇ ਸੂਤਰ ਦੀਆਂ ਨਲੀਆਂ ਕੱਪੜਾ ਉਣਨ ਵੇਲੇ ਭਿਉਂ ਰੱਖੀਦੀਆਂ ਹਨ ।
ਪੁਰੀਆ = ਨਲੀਆਂ, ਵਾਸ਼ਨਾ ।
ਰੀਸਾਈ = ਰਿਸ ਕੇ, ਖਿੱਝ ਕੇ ।੩ ।
ਛੋਛੀ = ਖ਼ਾਲੀ ।
ਨਲੀ = ਨਲਕੀ ।
ਤੰਤੁ = ਤੰਦ (ਭਾਵ, ਸੁਆਸ) ।
ਛੋਛੀ ਨਲੀ = ਨਲੀ ਖ਼ਾਲੀ ਹੋ ਜਾਂਦੀ ਹੈ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਜਾਂਦਾ ਹੈ) ।
ਤਰ = ਤੁਰ, ਜਿਸ ਦੇ ਦੁਆਲੇ ਉਣਿਆ ਕੱਪੜਾ ਵਲ੍ਹੇਟੀਦਾ ਹੈ ।
ਉਰਝਾਈ = ਉਲਝੀ ਹੋਈ ।
ਨ ਤਰ ਰਹੀ ਉਰਝਾਈ = ਨਾਭੀ ਭੀ ਉਲਝੀ ਨਹੀਂ ਰਹਿੰਦੀ, ਨਾਭੀ ਦਾ ਜੋਸੁਆਸਾਂ ਨਾਲ ਸੰਬੰਧ ਸੀ ਉਹ ਭੀ ਨਹੀਂ ਰਹਿੰਦਾ ।
ਪਸਾਰੁ = ਖਿਲਾਰਾ, ਫਸ = ਫਸਾ ।
ਈਹਾ = ਇਥੇ ਹੀ ।
ਬਪੁਰੀ = ਹੇ ਭੈੜੀ (ਵਾਸ਼ਨਾ) !
ਈਹਾ ਰਹੁ = ਇਥੇ ਹੀ ਟਿਕੀ ਰਹੁ, ਜੀਵ ਦਾ ਸਾਥ ਛੱਡ ਦੇਹ, ਖ਼ਲਾਸੀ ਕਰ ।੪ ।

ਜਦੋਂ ਜੀਵ-ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ, ਤਾਂ ਵਾਸ਼ਨਾ (ਇਹ ਸਰੀਰ ਦੀ ਤਾਣੀ) ਉਣਾਉਣ ਤੁਰ ਪੈਂਦੀ ਹੈ (ਭਾਵ, ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿਚ ਬੱਝ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿਚ ਲਿਆਉਣ ਦਾ ਕਾਰਨ ਬਣਦੀ ਹੈ) ।੧।ਰਹਾਉ ।
(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (੪੦ ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ—ਇਹ ੨੧ ਗਜ਼ ਤਾਣੀ ਦੇ ਹੋਰ ਹਨ) ।
ਸੱਠ ਨਾੜੀਆਂ (ਇਹ ਉਸ ਤਾਣੀ ਦੇ ਲੰਮੇ ਪਾਸੇ ਦਾ) ਸੂਤਰ ਹੁੰਦਾ ਹੈ, (ਸਰੀਰ ਦੇ ਨੌ ਜੋੜ ਉਸ ਤਾਣੀ ਦੇ) ਨੌ ਟੋਟੇ ਹਨ ਅਤੇ ਬਹੱਤਰ ਛੋਟੀਆਂ ਨਾੜੀਆਂ (ਇਹ ਉਸ ਤਾਣੀ ਨੂੰ) ਵਾਧੂ ਪੇਟਾ ਲੱਗਾ ਹੋਇਆ ਸਮਝੋ ।੧ ।
(ਸਰੀਰ-ਰੂਪ ਇਹ ਤਾਣੀ) ਗਜ਼ਾਂ ਨਾਲ ਨਹੀਂ ਮਿਣੀਦੀ, ਤੇ ਵੱਟੇ ਨਾਲ ਤੋਲੀਦੀ ਭੀ ਨਹੀਂ (ਉਂਞ ਇਸ ਤਾਣੀ ਨੂੰ ਭੀ ਹਰ ਰੋਜ਼) ਢਾਈ ਸੇਰ (ਖ਼ੁਰਾਕ-ਰੂਪ) ਪਾਣ ਚਾਹੀਦੀ ਹੈ ।
ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿਚ ਹੀ ਰੌਲਾ ਪਾ ਦੇਂਦੀ ਹੈ (ਭਾਵ, ਜੇ ਖ਼ੁਰਾਕ ਨਾਹ ਮਿਲੇ ਤਾਂ ਸਰੀਰ ਵਿਚ ਤਰਥੱਲ ਮੱਚ ਜਾਂਦੀ ਹੈ) ।੨ ।
(ਵਾਸ਼ਨਾ-ਬੱਧਾ ਜੀਵ) ਥੋੜੇ ਦਿਨਾਂ ਦੇ ਜੀਊਣ ਖ਼ਾਤਰ ਖਸਮ-ਪ੍ਰਭੂ ਤੋਂ ਆਕੀ ਹੋ ਜਾਂਦਾ ਹੈ (ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ ਤੇ ਫਿਰ) ਇਹ ਵੇਲਾ ਹੱਥ ਨਹੀਂ ਆਉਂਦਾ ।
(ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ ।੩ ।
(ਆਖ਼ਰ) ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੁਰ ਉਲਝੀ ਨਹੀਂ ਰਹਿੰਦੀ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ) ।
ਹੇ ਕਬੀਰ! ਹੁਣ ਤਾਂ ਇਸ ਵਾਸ਼ਨਾ ਨੂੰ ਮੱਤ ਦੇ ਕੇ ਆਖ—ਹੇ ਚੰਦਰੀ ਵਾਸ਼ਨਾ! ਇਹ ਜੰਜਾਲ ਛੱਡ ਦੇ, ਤੇ ਹੁਣ ਤਾਂ ਇਸ ਜੀਵ ਦੀ ਖ਼ਲਾਸੀ ਕਰ ।੪।੩।੫੪ ।
ਸ਼ਬਦ ਦਾ
ਭਾਵ:- ਜਦੋਂ ਜੀਵ ਪ੍ਰਭੂ ਦੀ ਯਾਦ ਵਿਸਾਰ ਦੇਂਦਾ ਹੈ ਤਾਂ ਵਾਸ਼ਨਾ ਵਿਚ ਬੱਝ ਜਾਂਦਾ ਹੈ ।
ਵਾਸ਼ਨਾ ਦਾ ਬੱਧਾ ਹੋਇਆ ਜੀਵ ਜਗਤ ਵਿਚ ਆਉਂਦਾ ਹੈ ।
ਇੱਥੇ ਭਾਵੇਂ ਥੋੜੇ ਹੀ ਦਿਨਾਂ ਲਈ ਰਹਿਣਾ ਹੁੰਦਾ ਹੈ, ਪਰ ਦੁਨੀਆ ਦੇ ਪਦਾਰਥਾਂ ਵਿਚ ਫਸ ਜਾਂਦਾ ਹੈ, ਤੇ ਪ੍ਰਭੂ ਤੋਂ ਆਕੀ ਹੀ ਰਹਿੰਦਾ ਹੈ ।
ਆਖ਼ਰ ਮੌਤ ਆ ਜਾਂਦੀ ਹੈ, ਪਰ ਫਿਰ ਭੀ ਵਾਸ਼ਨਾ ਇਸ ਦੀ ਖ਼ਲਾਸੀ ਨਹੀਂ ਕਰਦੀ ।੫੪ ।