ਗਉੜੀ ਪੰਚਪਦਾ ॥
ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥
ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥
ਕਹੁ ਡਡੀਆ ਬਾਧੈ ਧਨ ਖੜੀ ॥
ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥
ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥
ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥੩॥
ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥
ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥੪॥
ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥
ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥੫॥੬॥੫੦॥
Sahib Singh
ਪੇਵਕੜੈ = {ਪੇਵਕਾ—ਪਿਉ ਦਾ, ਪੇਵ ਕਾ (ਘਰ)} ਪਿਉ ਦੇ ਘਰ ਵਿਚ, ਇਸ ਸੰਸਾਰ ਵਿਚ ।
ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ ।
ਏਆਣਾ = ਅੰਞਾਣ ।੧ ।
ਕਹੁ = ਦੱਸੋ ।
ਡਡੀਆ = ਅੱਧੀ ਧੋਤੀ ਜੋ ਘਰ ਵਿਚ ਕੰਮ-ਕਾਜ ਕਰਨ ਵੇਲੇ ਬੰਨ੍ਹੀਦੀ ਹੈ ।
ਧਨ = ਇਸਤ੍ਰੀ ।
ਡਡੀਆ...ਖੜੀ = ਇਸਤ੍ਰੀ ਅਜੇ ਘਰ ਦੇ ਕੰਮ-ਕਾਜ ਵਾਲੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੋਈ ਹੈ, ਜੀਵ-ਇਸਤ੍ਰੀ ਅਜੇ ਲਾ-ਪ੍ਰਵਾਹ ਹੀ ਹੈ ।
ਪਾਹੂ = ਪ੍ਰਾਹੁਣੇ ।
ਘਰਿ = ਘਰ ਵਿਚ ।
ਮੁਕਲਾਊ = ਮੁਕਲਾਵਾ ਲੈ ਜਾਣ ਵਾਲੇ।੧।ਰਹਾਉ ।
ਓਹ ਖੂਹੜੀ = ਉਹ ਸੁੰਦਰ ਜਿਹੀ ਖੂਹੀ ।
ਜਿ ਦਿਸੈ = ਜੋ ਦਿੱਸ ਰਹੀ ਹੈ ।
ਉਹ...ਖੂਹੜੀ = ਇਹ ਜੋ ਸੋਹਣੀ ਖੂਹੀ ਦਿੱਸ ਰਹੀ ਹੈ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ ।
ਕਉਨ = ਕਿਹੜੀ ਜੀਵ = ਇਸਤ੍ਰੀ ?
ਲਾਜੁ = ਰੱਸੀ {ਲਫ਼ਜ਼ ‘ਲਾਜੁ’ ਅਤੇ ‘ਲਾਜ’ ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ ।
‘ਲਾਜੁ’ ਸੰਸਕ੍ਰਿਤ ਦੇ ਲਫ਼ਜ਼ ‘ਰੱਜੁ’ {ਰਖ਼ਜੁ} ਤੋਂ ਬਣਿਆ ਹੋਇਆ ਹੈ, ਇਸ ਦੇ ਅਖ਼ੀਰ ਵਿਚ ( ੁ ) ਹੈ ।
ਸੰਸਕ੍ਰਿਤ ਵਿਚ ਇਹ ਪੁਲਿੰਗ ਸੀ, ਪੁਰਾਣੀ ਤੇ ਨਵੀਂ ਪੰਜਾਬੀ ਵਿਚ ਇਸਤ੍ਰੀ-ਲਿੰਗ ਹੈ ।
ਲਫ਼ਜ਼ ‘ਲਾਜ’ ਦਾ ਅਰਥ ਹੈ ‘ਸ਼ਰਮ, ਹਯਾ’; ਇਸ ਦੇ ਅੰਤ ਵਿਚ ( ੁ ) ਨਹੀਂ ਹੈ} ।
ਵਹਾਰੀ = ਪਾ ਰਹੀ ਹੈ ।
ਸਿਉ = ਸਮੇਤ ।
ਪਨਿਹਾਰੀ = ਪਾਣੀ ਭਰਨ ਵਾਲੀ, ਵਿਸ਼ੇ ਭੋਗਣ ਵਾਲਾ ਜੀਵ ।੨ ।
ਸੋਹਾਗਣਿ = ਸੋਹਾਗ ਵਾਲੀ, ਖਸਮ ਵਾਲੀ, ਖਸਮ ਨੂੰ ਯਾਦ ਰੱਖਣ ਵਾਲੀ ।੩ ।
ਕਿਰਤ = ਕੀਤੇ ਹੋਏ (ਕੰਮ) ।
ਕਿਰਤ ਦੀ ਬਾਂਧੀ = ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ।
ਸਭ = ਸਾਰੀ ਸਿ੍ਰਸ਼ਟੀ ।
ਬੀਚਾਰੀ = ਵਿਚਾਰ ਕੇ ।
ਏਸ ਨੋ = ਇਸ ਜੀਵ ਨੂੰ ।
ਵਿਚਾਰੀ = ਨਿਤਾਣੀ ਜੀਵ = ਇਸਤ੍ਰੀ ।੪ ।
ਨਿਰਾਸੀ = ਆਸਾਂ ਪੂਰੀਆਂ ਹੋਣ ਤੋਂ ਬਿਨਾ ਹੀ ।
ਨ ਬੰਧਿ = ਨ ਬੰਧੈ, ਨਹੀਂ ਬੱਝਦੀ ।
ਧੀਰਾ = ਧੀਰਜ, ਟਿਕਾਉ ।
ਭਜੁ = ਪਉ ।੫ ।

ਅੰਞਾਣਾ ਮੂਰਖ ਅੰਨ੍ਹਾ ਜਗਤ ਨਹੀਂ ਜਾਣਦਾ ਕਿ (ਜੀਵ-ਇਸਤ੍ਰੀ ਨੇ ਇਸ ਸੰਸਾਰ-ਰੂਪ) ਪੇਕੇ ਘਰ ਵਿਚ ਚਾਰ ਦਿਨ (ਭਾਵ, ਥੋੜੇ ਦਿਨ) ਹੀ ਰਹਿਣਾ ਹੈ, (ਹਰੇਕ ਨੇ ਪਰਲੋਕ-ਰੂਪ) ਸਹੁਰੇ ਘਰ (ਜ਼ਰੂਰ) ਜਾਣਾ ਹੈ ।੧ ।
ਦੱਸੋ! (ਇਹ ਕੀਹ ਅਚਰਜ ਖੇਡ ਹੈ?) ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ (ਭਾਵ, ਜਿੰਦ ਨੂੰ ਲੈ ਜਾਣ ਵਾਲੇ ਜਮ) ਘਰ ਵਿਚ ਆਏ ਬੈਠੇ ਹਨ, ਤੇ ਇਸਤ੍ਰੀ ਅਜੇ ਘਰ ਦੇ ਕੰਮ-ਕਾਜ ਵਾਲੀ ਅੱਧੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੈ, ਅੱਧੜ ਵੰਜੇ ਹੀ ਫਿਰਦੀ ਹੈ, (ਭਾਵ, ਜੀਵ-ਇਸਤ੍ਰੀ ਇਸ ਸੰਸਾਰ ਦੇ ਮੋਹ ਵਿਚ ਹੀ ਲਾ-ਪਰਵਾਹ ਹੈ) ।੧।ਰਹਾਉ ।
ਇਹ ਜੋ ਸੁਹਣੀ ਖੂਹੀ ਦਿੱਸ ਰਹੀ ਹੈ (ਭਾਵ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ) ਇਸ ਵਿਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ (ਭਾਵ, ਇੱਥੇ ਜੋ ਭੀ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ) ।
ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ (ਭਾਵ, ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ) ਉਹ ਪਾਣੀ ਭਰਨ ਵਾਲੀ (ਭਾਵ, ਭੋਗਾਂ ਵਿਚ ਪ੍ਰਵਿਰਤ) ਇੱਥੋਂ ਉੱਠ ਕੇ (ਪਰਲੋਕ ਨੂੰ) ਤੁਰ ਪੈਂਦੀ ਹੈ ।੨ ।
ਜੇ ਪ੍ਰਭੂ-ਮਾਲਕ ਦਿਆਲ ਹੋ ਜਾਏ, (ਜੀਵ-ਇਸਤ੍ਰੀ ਉੱਤੇ) ਮਿਹਰ ਕਰੇ ਤਾਂ ਉਹ (ਜੀਵ-ਇਸਤ੍ਰੀ ਨੂੰ ਸੰਸਾਰ-ਖੂਹੀ ਵਿਚੋਂ ਭੋਗਾਂ ਦਾ ਪਾਣੀ ਕੱਢਣ ਤੋਂ ਬਚਾਣ ਦਾ) ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ; (ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ।੩ ।
(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, ਤਾਂ ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼ ?
ਇਹ ਨਮਾਣੀ ਕੀਹ ਕਰ ਸਕਦੀ ਹੈ ?
(ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।੪ ।
ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ ।
ਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ ।੫।੬।੫੦ ।
ਸ਼ਬਦ ਦਾ
ਭਾਵ:- ਅਚਰਜ ਖੇਡ ਬਣੀ ਪਈ ਹੈ ।
ਜੋ ਭੀ ਜੀਵ ਇੱਥੇ ਆਉਂਦਾ ਹੈ, ਮਾਲਕ-ਪ੍ਰਭੂ ਵਲੋਂ ਗ਼ਾਫਲ ਹੋ ਕੇ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ ।
ਪਰ ਫਿਰ ਭੀ ਮੌਜਾਂ ਦੀਆਂ ਮਿਥੀਆਂ ਹੋਈਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ ।
ਉਮਰ ਮੁੱਕ ਜਾਂਦੀ ਹੈ ਤੇ ਨਿਰਾਸਤਾ ਵਿਚ ਹੀ ਤੁਰਨਾ ਪੈਂਦਾ ਹੈ ।
ਜਿਸ ਜੀਵ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ ।੫੦ ।