ਗਉੜੀ ਕਬੀਰ ਜੀ ॥
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥
ਬਿਧਵਾ ਕਸ ਨ ਭਈ ਮਹਤਾਰੀ ॥੧॥
ਜਿਹ ਨਰ ਰਾਮ ਭਗਤਿ ਨਹਿ ਸਾਧੀ ॥
ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥
ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥
ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥
ਕਹੁ ਕਬੀਰ ਜੈਸੇ ਸੁੰਦਰ ਸਰੂਪ ॥
ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥
Sahib Singh
ਜਿਹ ਕੁਲਿ = ਜਿਸ ਕੁਲ ਵਿਚ ।
ਬਿਧਵਾ = ਠੰਡੀ ।
ਕਸ = ਕਿਉਂ ?
ਮਹਤਾਰੀ = ਮਾਂ ।੧ ।
ਰਾਮ ਭਗਤਿ = ਪ੍ਰਭੂ ਦੀ ਬੰਦਗੀ ।
ਸਾਧੀ = ਕੀਤੀ ।
ਜਨਮਤ = ਜੰਮਦਾ ਹੀ ।
ਅਪਰਾਧੀ = ਪਾਪੀ ।੧।ਰਹਾਉ।ਮੁਚੁ ਮੁਚੁ—ਬਹੁਤ ਸਾਰੇ ।
ਕੀਨ = ਕਿਉਂ ?
ਬੁਡਭੁਜ ਰੂਪ = ਡੁਡੇ ਵਾਂਗ ।
ਮਝਿਆ = ਵਿਚ ।੨ ।
ਕੁਬਜ = ਕੁੱਬਾ ।
ਕੁਰੂਪ = ਕੋਝੇ ਰੂਪ ਵਾਲੇ, ਬਦ-ਸ਼ਕਲ ।੩ ।

ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ) ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ ?
।੧ ।
(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ ?
(ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ।੨ ।
ਹੇ ਕਬੀਰ! (ਬੇਸ਼ੱਕ) ਆਖ—ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ (ਪਰ ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ ।੩।੨੫ ।
ਸ਼ਬਦ ਦਾ
ਭਾਵ:- ਜੋ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹ ਬਾਹਰੋਂ ਵੇਖਣ ਨੂੰ ਭਾਵੇਂ ਸੋਹਣਾ ਹੋਵੇ, ਪਰ ਉਸ ਦਾ ਆਤਮਾ ਮਲੀਨ ਹੋਣ ਕਰਕੇ ਜਗਤ ਵਿਚ ਉਸ ਦਾ ਆਉਣਾ ਵਿਅਰਥ ਹੈ ।੨੫ ।