ਗਉੜੀ ਕਬੀਰ ਜੀ ਤਿਪਦੇ ॥
ਕੰਚਨ ਸਿਉ ਪਾਈਐ ਨਹੀ ਤੋਲਿ ॥
ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥
ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥
ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥
ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥
ਰਾਮ ਭਗਤਿ ਬੈਠੇ ਘਰਿ ਆਇਆ ॥੨॥
ਕਹੁ ਕਬੀਰ ਚੰਚਲ ਮਤਿ ਤਿਆਗੀ ॥
ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥
Sahib Singh
ਕੰਚਨ ਸਿਉ = ਸੋਨੇ ਨਾਲ, ਸੋਨਾ ਦੇ ਕੇ, ਸੋਨ ਦੇ ਵੱਟੇ ।
ਪਾਈਐ ਨਹੀ = ਨਹੀਂ ਮਿਲਦਾ ।
ਤੋਲਿ = ਸਾਵਾਂ ਤੋਲ ਕੇ ।
ਦੇ = ਦੇ ਕੇ ।
ਮੋਲਿ = ਮੁੱਲ ਦੇ ਥਾਂ, ਮੁੱਲ ਵਜੋਂ ।੧ ।
ਮੋਹਿ = ਮੈਂ ।
ਅਪੁਨਾ ਕਰਿ = ਨਿਸ਼ਚੇ ਨਾਲ ਆਪਣਾ ।
ਸਹਜ ਸੁਭਾਇ = ਸੁਤੇ ਹੀ, ਬਿਨਾ ਯਤਨ ਕਰਨ ਦੇ ।
ਮਾਨਿਆ = ਪਤੀਜ ਗਿਆ ਹੈ ।੧।ਰਹਾਉ ।
ਬ੍ਰਹਮੈ = ਬ੍ਰਹਮਾ ਨੇ ।
ਕਥਿ ਕਥਿ = ਬਿਆਨ ਕਰ ਕਰ ਕੇ, ਗੁਣ ਵਰਨਣ ਕਰ ਕਰ ਕੇ ।
ਭਗਤਿ = ਭਗਤੀ (ਕਰਨ ਦੇ ਕਾਰਨ) ।
ਬੈਠੇ = ਬੈਠਿਆਂ ਹੀ, ਸਹਜਿ-ਸੁਭਾਇ ਹੀ, ਕੋਈ ਜਤਨ ਕਰਨ ਤੋਂ ਬਿਨਾ ਹੀ ।
ਘਰਿ = ਘਰ ਵਿਚ, ਹਿਰਦੇ ਵਿਚ ।੨ ।
ਚੰਚਲ = ਛੋਹਰ = ਛਿੰਨੀ ।
ਮਤਿ = ਅਕਲ, ਬੁੱਧੀ ।
ਤਿਆਗੀ = ਛੱਡ ਦਿੱਤੀ ਹੈ ।
ਕੇਵਲ = ਨਿਰੀ ।
ਨਿਜ ਭਾਗੀ = ਮੇਰੇ ਹਿੱਸੇ ਆਈ ਹੈ ।੩ ।

ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ।੧ ।
ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ; ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ ।੧।ਰਹਾਉ ।
ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ, ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ ।੨ ।
ਹੇ ਕਬੀਰ! (ਹੁਣ) ਆਖ—ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ, (ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ ।੩।੧੯ ।
ਸ਼ਬਦ ਦਾ
ਭਾਵ:- ਧਨ-ਪਦਾਰਥ ਆਦਿਕ ਦੇ ਵੱਟੇ ਰੱਬ ਦਾ ਨਾਮ ਨਹੀਂ ਮਿਲ ਸਕਦਾ ।
ਜਿਸ ਮਨੁੱਖ ਨੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੂੰ ਆਤਮਕ ਅਡੋਲਤਾ ਵਿਚ ਆ ਮਿਲਿਆ ਹੈ; ਉਹ ਮਨੁੱਖ ਮਨ ਦੀ ਚੰਚਲਤਾ ਛੱਡ ਕੇ ਸਦਾ ਸਿਮਰਨ ਵਿਚ ਜੁੜਿਆ ਰਹਿੰਦਾ ਹੈ ।੧੯ ।
ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ ‘ਤਿਪਦੇ’ ਦੇ ਹੇਠ ਨਿੱਕਾ ਜਿਹਾ ਅੰਕ ‘੧੫’ ਹੈ ।
ਇਸ ਦਾ ਭਾਵ ਇਹ ਹੈ ਕਿ ਸ਼ਬਦ ਨੰ: ੧੯ ਤੋਂ ੩੩ ਤਕ ਦੇ ੧੫ ਸ਼ਬਦ ਤਿੰਨ ਤਿੰਨ ‘ਬੰਦਾਂ’ ਵਾਲੇ ਹਨ ।