ਗਉੜੀ ਕਬੀਰ ਜੀ ॥
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥
ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
ਤਟਿ ਤੀਰਥਿ ਨਹੀ ਮਨੁ ਪਤੀਆਇ ॥
ਚਾਰ ਅਚਾਰ ਰਹੇ ਉਰਝਾਇ ॥੨॥
ਪਾਪ ਪੁੰਨ ਦੁਇ ਏਕ ਸਮਾਨ ॥
ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
ਕਬੀਰ ਨਿਰਗੁਣ ਨਾਮ ਨ ਰੋਸੁ ॥
ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
Sahib Singh
ਜੋਤਿ = (ਰੱਬੀ) ਨੂਰ, ਪਰਮਾਤਮਾ ।
ਕੀ = ਦੀ (ਬਣਾਈ ਹੋਈ) ।
ਜਾਤਿ = ਪੈਦਾਇਸ਼, ਸਿ੍ਰ੍ਰਸ਼ਟੀ ।
ਜਾਤਿ ਕੀ ਜੋਤਿ = (ਇਸ) ਸਿ੍ਰਸ਼ਟੀ (ਦੇ ਜੀਵਾਂ) ਦੀ ਹੈ ਜੋ ਬੁੱਧ ।
ਤਿਤੁ = ਉਸ (ਬੁੱਧ) ਵਿਚ ।
ਕੰਚੂਆ = ਕੱਚ ।੧ ।
ਕਵਨੁ = ਕਿਹੜਾ ?
ਘਰੁ = ਟਿਕਾਣਾ ।
ਨਿਰਭਉ = ਡਰ ਤੋਂ ਖ਼ਾਲੀ ।
ਭਜਿ ਜਾਇ = ਦੂਰ ਹੋ ਜਾਏ ।
ਅਭੈ = {ਅ = ਭੈ} ਨਿਡਰ ।੧।ਰਹਾਉ ।
ਤਟਿ = ਤਟ ਉਤੇ, ਕੰਢੇ ਤੇ (ਕਿਸੇ ਪਵਿੱਤ੍ਰ ਨਦੀ ਦੇ) ਕਿਨਾਰੇ ਤੇ ।
ਤੀਰਥਿ = ਤੀਰਥ ਉਤੇ ।
ਪਤੀਆਇ = ਪਤੀਜਦਾ, ਧੀਰਜ ਕਰਦਾ, ਟਿਕਾਣੇ ਆਉਂਦਾ ।
ਚਾਰ = ਚੰਗੇ (ਕੰਮ) ।
ਅਚਾਰ = {ਅ = ਚਾਰ} ਮੰਦੇ ਕੰਮ ।
ਰਹੇ ਉਰਝਾਇ = ਉਲਝ ਰਹੇ ਹਨ, ਫਸ ਰਹੇ ਹਨ ।੨ ।
ਦੁਇ = ਦੋਵੇਂ ।
ਏਕ ਸਮਾਨ = ਇਕੋ ਜਿਹੇ (ਭਾਵ, ਦੋਵੇਂ ਹੀ ਮਨ ਨੂੰ ਵਾਸ਼ਨਾ ਦੇ ਵਿਚ ਹੀ ਰੱਖਦੇ ਹਨ) ।
ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਦਰ ਹੀ ।
ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾਉਣ ਵਾਲਾ (ਨੀਵੇਂ ਤੋਂ ਉੱਚਾ ਕਰਨ ਵਾਲਾ ਪ੍ਰਭੂ) ।
ਤਜਹੁ = ਛੱਡ ਦਿਓ ।
ਆਨ = ਹੋਰ ।੩ ।
ਨਿਰਗੁਣ = {ਨਿਰ = ਗੁਣ} ਤਿੰਨਾਂ ਗੁਣਾਂ ਤੋਂ ਰਹਿਤ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਹੈ ।
ਨਿਰਗੁਣ ਨਾਮ = ਮਾਇਆ ਦੇ ਪ੍ਰਭਾਵ ਤੋਂ ਉੱਚੇ ਪ੍ਰਭੂ ਦਾ ਨਾਮ ।
ਨ ਰੋਸੁ = ਨਾਹ ਰੁੱਸ, ਨਾਹ ਭੁਲਾ ।
ਇਸੁ = ਇਸ (ਮਨ) ਨੂੰ ।
ਪਰਚਾਇ = ਰੁਝ ਕੇ, ਲਾ ਕੇ ।
ਪਰਚਿ ਰਹੁ = ਪਤੀਜਿਆ ਰਹੁ, ਰੁੱਝਿਆ ਰਹੁ ।
ਏਸੁ = ਇਸ (ਨਾਮ) ਵਿਚ ।੪।੯ ।

ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸਿ੍ਰਸ਼ਟੀ ਹੈ; ਇਸ ਸਿ੍ਰਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ।੧।ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ ?
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ ?
।੧।ਰਹਾਉ ।
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ, ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ।੨ ।
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ), (ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ।੩ ।
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ; ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ।੪।੯ ।
ਸ਼ਬਦ ਦਾ
ਭਾਵ:- ਤੀਰਥਾਂ ਉੱਤੇ ਜਾ ਕੇ ਭੀ ਲੋਕ ਪੁੰਨ-ਪਾਪ ਆਦਿਕ ਕਰਮਾਂ ਵਿਚ ਰੁੱਝੇ ਰਹਿੰਦੇ ਹਨ, ਮਨ ਨੂੰ ਨਿਰਭੈਤਾ ਇਸ ਤ੍ਰਹਾਂ ਭੀ ਨਹੀਂ ਮਿਲਦੀ ।
ਪ੍ਰਭੂ ਦਾ ਇਕ ਨਾਮ ਹੀ ਹੈ ਜਿਸ ਵਿਚ ਜੁੜੇ ਰਿਹਾਂ ਮਨ ਅਡੋਲ ਰਹਿ ਸਕਦਾ ਹੈ ਤੇ ਉਹ ਨਾਮ ਮਨੁੱਖ ਦੇ ਅੰਦਰ ਹੀ ਹੈ ।੯ ।