ਗਉੜੀ ਕਬੀਰ ਜੀ ॥
ਮਾਧਉ ਜਲ ਕੀ ਪਿਆਸ ਨ ਜਾਇ ॥
ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
ਤੂੰ ਜਲਨਿਧਿ ਹਉ ਜਲ ਕਾ ਮੀਨੁ ॥
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
ਤੂੰ ਪਿੰਜਰੁ ਹਉ ਸੂਅਟਾ ਤੋਰ ॥
ਜਮੁ ਮੰਜਾਰੁ ਕਹਾ ਕਰੈ ਮੋਰ ॥੨॥
ਤੂੰ ਤਰਵਰੁ ਹਉ ਪੰਖੀ ਆਹਿ ॥
ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
Sahib Singh
ਮਾਧਉ = ਹੇ ਮਾਧਵ !
ਹੇ ਮਾਇਆ ਦੇ ਪਤੀ ਪ੍ਰਭੂ !
{ਮਾ = ਮਾਇਆ; ਧਵ—ਪਤੀ} ।
ਪਿਆਸ = ਤ੍ਰੇਹ ।
ਨ ਜਾਇ = ਮੁੱਕਦੀ ਨਹੀਂ ।
ਜਲ ਮਹਿ = ਨਾਮ = ਰੂਪ ਪਾਣੀ ਵਿਚ; ਨਾਮ-ਰੂਪ ਪਾਣੀ ਪੀਂਦਿਆਂ ਪੀਂਦਿਆਂ, ਨਾਮ ਜਪਦਿਆਂ ਜਪਦਿਆਂ ।
ਅਗਨਿ = ਤਾਂਘ = ਰੂਪ ਅੱਗ ।
ਉਠੀ = ਪੈਦਾ ਹੋ ਗਈ ਹੈ ।
ਅਧਿਕਾਇ = ਵਧੀਕ ।੧।ਰਹਾਉ ।
ਜਲ ਨਿਧਿ = ਸਮੁੰਦਰ {ਨਿਧਿ—ਖ਼ਜ਼ਾਨਾ} ।
ਮੀਨੁ = ਮੱਛ ।
ਰਹਉ = ਰਹਉਂ, ਮੈਂ ਰਹਿੰਦਾ ਹਾਂ ।
ਜਲਹਿ ਬਿਨੁ = ਜਲ ਤੋਂ ਬਿਨਾ ।
ਖੀਨੁ = ਕਮਜ਼ੋਰ, ਮੁਰਦਾ ।੧ ।
ਪਿੰਜਰੁ = ਪਿੰਜਰਾ ।
ਹਉ = ਮੈਂ ।
ਸੂਅਟਾ = ਕਮਜ਼ੋਰ ਜਿਹਾ ਤੋਤਾ {ਸੂਅ—ਸ਼ੁਕ, ਤੋਤਾ ।
ਪਿਛੇਤਰ = ‘ਟਾ’ ਛੋਟਾ = ਪਣ ਜ਼ਾਹਰ ਕਰਨ ਵਾਸਤੇ ਹੈ, ਜਿਵੇਂ ‘ਚਮਰੇਟਾ’ ਦਾ ਭਾਵ ਹੈ ਗ਼ਰੀਬ ਚਮਾਰ} ।
ਤੋਰ = ਤੇਰਾ ।
ਮੰਜਾਰੁ = ਬਿੱਲਾ ।
ਕਹਾ ਕਰੈ = ਕੀਹ ਕਰ ਸਕਦਾ ਹੈ ?
ਕੀਹ ਵਿਗਾੜ ਸਕਦਾ ਹੈ ?
ਮੋਰ = ਮੇਰਾ ।੨ ।
ਤਰਵਰੁ = ਸੋਹਣਾ ਰੁੱਖ {ਤਰ—ਰੁੱਖ ।
ਵਰ = ਸੋਹਣਾ, ਸ੍ਰੇਸ਼ਟ} ।
ਆਹਿ = ਹਾਂ ।
ਮੰਦ ਭਾਗੀ = ਮੰਦੇ ਭਾਗਾਂ ਵਾਲੇ ਨੂੰ ।
ਨਾਹਿ = ਨਹੀਂ ।੩ ।
ਨਉਤਨੁ = ਨਵਾਂ ।
ਚੇਲਾ = ਸਿੱਖ ।
ਕਹਿ = ਕਹੈ, ਆਖਦਾ ਹੈ ।
ਅੰਤ ਕੀ ਬੇਲਾ = ਅਖ਼ੀਰ ਦੇ ਵੇਲੇ (ਭਾਵ, ਇਸ ਮਨੁੱਖਾ ਜਨਮ ਵਿਚ ਜੋ ਕਈ ਜੂਨਾਂ ਵਿਚ ਭਟਕ ਕੇ ਅਖ਼ੀਰ ਵਿਚ ਮਿਲਿਆ ਹੈ) ।੪।੨ ।

ਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮਿ੍ਰਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ), ਤੇਰਾ ਨਾਮ-ਅੰਮਿ੍ਰਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ ।੧।ਰਹਾਉ ।
ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ ।
ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ।੧ ।
ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ, (ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ ?
।੨ ।
ਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ ।
(ਮੈਨੂੰ) ਮੰਦ-ਭਾਗੀ ਨੂੰ(ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ।੩ ।
ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤ੍ਰਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ) ।
ਕਬੀਰ ਆਖਦਾ ਹੈ—ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ।੪।੨ ।
ਸ਼ਬਦ ਦਾ
ਭਾਵ:- ਮਨੁੱਖ ਜਿਉਂ ਜਿਉਂ ਨਾਮ ਜਪਦਾ ਹੈ, ਤਿਉਂ ਤਿਉਂ ਉਸ ਨੂੰ ਨਾਮ ਦਾ ਵਧੀਕ ਰਸ ਆਉਂਦਾ ਹੈ, ਤੇ ਉਹ ਪ੍ਰਭੂ ਨੂੰ ਆਪਣੀ ਓਟ ਆਸਰਾ ਸਮਝਦਾ ਹੈ ।
ਪ੍ਰਭੂ ਭੀ ਉਸ ਦੇ ਸਿਰ ਤੇ ਹੱਥ ਰੱਖਦਾ ਹੈ, ਤੇ ਉਸ ਨੂੰ ਪਰਤੱਖ ਦੀਦਾਰ ਦੇਂਦਾ ਹੈ ।੨ ।