ਰਾਗੁ ਗਉੜੀ ਭਗਤਾਂ ਕੀ ਬਾਣੀ
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
ਅਬ ਮੋਹਿ ਜਲਤ ਰਾਮ ਜਲੁ ਪਾਇਆ ॥
ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
ਮਨੁ ਮਾਰਣ ਕਾਰਣਿ ਬਨ ਜਾਈਐ ॥
ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
ਜਿਹ ਪਾਵਕ ਸੁਰਿ ਨਰ ਹੈ ਜਾਰੇ ॥
ਰਾਮ ਉਦਕਿ ਜਨ ਜਲਤ ਉਬਾਰੇ ॥੨॥
ਭਵ ਸਾਗਰ ਸੁਖ ਸਾਗਰ ਮਾਹੀ ॥
ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
ਕਹਿ ਕਬੀਰ ਭਜੁ ਸਾਰਿੰਗਪਾਨੀ ॥
ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
Sahib Singh
ਮੋਹਿ = ਮੈਂ ।
ਜਲਤ = ਸੜਦਿਆਂ, ਤਪਦਿਆਂ ।
ਰਾਮ ਜਲੁ = ਪ੍ਰਭੂ ਦੇ ਨਾਮ ਦਾ ਪਾਣੀ ।
ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ ।
ਤਨੁ = ਸਰੀਰ ।
ਬੁਝਾਇਆ = ਬੁਝਾ ਦਿੱਤਾ ਹੈ, ਠੰਡ ਪਾ ਦਿੱਤੀ ਹੈ ।੧।ਰਹਾਉ ।
ਮਾਰਣ ਕਾਰਣਿ = ਮਾਰਨ ਵਾਸਤੇ, ਕਾਬੂ ਕਰਨ ਲਈ ।
ਬਨ = ਜੰਗਲਾਂ ਵਲ ।
ਜਾਈਐ = ਜਾਈਦਾ ਹੈ ।
ਸੋ ਜਲੁ = ਉਹ (ਨਾਮ = ਰੂਪ) ਪਾਣੀ (ਜੋ ਮਨ ਨੂੰ ਮਾਰ ਸਕੇ) ।
ਭਗਵੰਤ = ਪਰਮਾਤਮਾ ।੧ ।
ਜਿਹ ਪਾਵਕ = (ਵਿਸ਼ਿਆਂ ਦੀ) ਜਿਸ ਅੱਗ ਨੇ ।
ਪਾਵਕ = ਅੱਗ ।
ਸੁਰਿ = ਦੇਵਤੇ ।
ਨਰ = ਮਨੁੱਖ ।
ਹੈ ਜਾਰੇ = ਜਾਰੇ ਹੈਂ, ਸਾੜ ਦਿੱਤੇ ਹਨ ।
ਰਾਮ ਉਦਕਿ = ਪ੍ਰਭੂ (ਦੇ ਨਾਮ) ਦੇ ਪਾਣੀ ਨੇ ।
ਜਨ = ਸੇਵਕ ।
ਉਬਾਰੇ = ਬਚਾ ਲਏ ਹਨ ।੨ ।
ਭਵ ਸਾਗਰ = ਸੰਸਾਰ = ਸਮੁੰਦਰ ।
ਸੁਖ ਸਾਗਰ = ਸੁਖਾਂ ਦਾ ਸਮੁੰਦਰ ।
ਮਾਹੀ = ਵਿਚ ।
ਪੀਵਿ ਰਹੇ = ਲਗਾਤਾਰ ਪੀ ਰਹੇ ਹਨ ।
ਨਿਖੁਟਤ ਨਾਹੀ = ਮੁੱਕਦਾ ਨਹੀਂ ।੩ ।
ਭਜੁ = ਸਿਮਰ ।
ਸਾਰਿੰਗ ਪਾਨੀ = ਪਰਮਾਤਮਾ (ਜਿਸ ਦੇ ਹੱਥ ਵਿਚ ‘ਸਾਰਿੰਗ’ ਧਨੁਖ ਹੈ) ।
ਸਾਰਿੰਗ = ਵਿਸ਼ਨੂੰ ਦੇ ਧਨੁਖ ਦਾ ਨਾਮ ਹੈ ।
ਪਾਨੀ = ਹੱਥ ।
ਤਿਖਾ = ਤ੍ਰੇਹ, ਤ੍ਰਿਸ਼ਨਾ ।
ਬੁਝਾਨੀ = ਬੁਝਾ ਦਿੱਤੀ ਹੈ, ਸ਼ਾਂਤ ਕਰ ਦਿੱਤੀ ਹੈ ।
ਕਹਿ = ਕਹੈ, ਆਖਦਾ ਹੈ ।੪ ।

(ਭਾਲਦਿਆਂ ਭਾਲਦਿਆਂ) ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮਿ੍ਰਤ ਲੱਭ ਲਿਆ ਹੈ, ਉਸ ਨਾਮ-ਅੰਮਿ੍ਰਤ ਨੇ ਮੇਰੇ ਸੜਦੇ ਸਰੀਰ ਨੂੰ ਠੰਢ ਪਾ ਦਿੱਤੀ ਹੈ ।੧।ਰਹਾਉ ।
ਜੰਗਲਾਂ ਵਲ (ਤੀਰਥ ਆਦਿਕਾਂ ਤੇ) ਮਨ ਨੂੰ ਮਾਰਨ ਲਈ (ਸ਼ਾਂਤ ਕਰਨ ਲਈ) ਜਾਈਦਾ ਹੈ, ਪਰ ਉਹ (ਨਾਮ-ਰੂਪ) ਅੰਮਿ੍ਰਤ (ਜੋ ਮਨ ਨੂੰ ਸ਼ਾਂਤ ਕਰ ਸਕੇ) ਪ੍ਰਭੂ ਤੋਂ ਬਿਨਾ (ਪ੍ਰਭੂ ਦੇ ਸਿਮਰਨ ਤੋਂ ਬਿਨਾ) ਨਹੀਂ ਲੱਭ ਸਕਦਾ ।੧ ।
(ਤ੍ਰਿਸ਼ਨਾ ਦੀ) ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ, ਪ੍ਰਭੂ ਦੇ (ਨਾਮ-) ਅੰਮਿ੍ਰਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ।੨ ।
(ਉਹ ਭਗਤ ਜਨ ਜਿਨ੍ਹਾਂ ਨੂੰ ‘ਰਾਮ-ਉਦਕ’ ਨੇ ਸੜਨ ਤੋਂ ਬਚਾਇਆ ਹੈ) ਇਸ ਸੰਸਾਰ-ਸਮੁੰਦਰ ਵਿਚ (ਜੋ ਹੁਣ ਉਹਨਾਂ ਲਈ) ਸੁਖਾਂ ਦਾ ਸਮੁੰਦਰ (ਬਣ ਗਿਆ ਹੈ) ਨਾਮ-ਅੰਮਿ੍ਰਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮਿ੍ਰਤ ਮੁੱਕਦਾ ਨਹੀਂ ।੩ ।
ਕਬੀਰ ਆਖਦਾ ਹੈ—(ਹੇ ਮਨ!) ਪਰਮਾਤਮਾ ਦਾ ਸਿਮਰਨ ਕਰ, ਪਰਮਾਤਮਾ ਦੇ ਨਾਮ-ਅੰਮਿ੍ਰਤ ਨੇ ਮੇਰੀ(ਮਾਇਆ ਦੀ) ਤ੍ਰਿਸ਼ਨਾ ਮਿਟਾ ਦਿੱਤੀ ਹੈ ।੪।੧ ।
ਸ਼ਬਦ ਦਾ
ਭਾਵ:- ਸੰਸਾਰ-ਸਮੁੰਦਰ ਵਿਚ ਜੀਵਾਂ ਦੇ ਮਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਤਪਾ ਰਹੀ ਹੈ; ਤੀਰਥ ਆਦਿਕਾਂ ਦਾ ਇਸ਼ਨਾਨ ਇਸ ਅੱਗ ਨੂੰ ਬੁਝਾ ਨਹੀਂ ਸਕਦਾ ।
ਪਰਮਾਤਮਾ ਦਾ ਨਾਮ ਅੰਮਿ੍ਰਤ ਹੀ ਤਪੇ ਹੋਏ ਹਿਰਦਿਆਂ ਨੂੰ ਠੰਢਾ ਕਰ ਕੇ ਸੁਖ ਦੇ ਸਕਦਾ ਹੈ ।੧ ।