ਪਉੜੀ ॥
ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥
ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥
ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥
ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥
ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥
Sahib Singh
ਲਾਹਾ = ਨਫ਼ਾ, ਲਾਭ ।
ਸੇ = ਉਹ ਬੰਦੇ ।
ਰਾਸਿ = ਪੂੰਜੀ ।
ਦੁਤੀਆ = {ਸੰ: ਦਿ੍ਵਤੀਯ} ਦੂਜਾ, ਕਿਸੇ ਹੋਰ ਦਾ ।
ਭਾਉ = ਪਿਆਰ ।
ਸਰੇਵਿਆ = ਸਿਮਰਿਆ ।
ਸਾਸੁ = ਸੁਆਸ, ਸਾਹ ।
ਕੰਠਿ = ਗਲ ਨਾਲ ।
ਜਨ = ਜਨਾਂ ਨੂੰ, ਸੇਵਕਾਂ ਨੂੰ ।
ਬਲਿ ਜਾਸੁ = ਸਦਕੇ ਹੁੰਦਾ ਹਾਂ ।
ਸੇ = ਉਹ ਬੰਦੇ ।
ਰਾਸਿ = ਪੂੰਜੀ ।
ਦੁਤੀਆ = {ਸੰ: ਦਿ੍ਵਤੀਯ} ਦੂਜਾ, ਕਿਸੇ ਹੋਰ ਦਾ ।
ਭਾਉ = ਪਿਆਰ ।
ਸਰੇਵਿਆ = ਸਿਮਰਿਆ ।
ਸਾਸੁ = ਸੁਆਸ, ਸਾਹ ।
ਕੰਠਿ = ਗਲ ਨਾਲ ।
ਜਨ = ਜਨਾਂ ਨੂੰ, ਸੇਵਕਾਂ ਨੂੰ ।
ਬਲਿ ਜਾਸੁ = ਸਦਕੇ ਹੁੰਦਾ ਹਾਂ ।
Sahib Singh
ਜਗਤ ਵਿਚ ਉਹੀ (ਮਨੁੱਖ-ਵਣਜਾਰੇ) ਲਾਭ ਖੱਟਦੇ ਹਨ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਰੂਪ ਧਨ ਹੈ, ਪੂੰਜੀ ਹੈ ।
ਉਹ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਇੱਕ ਪਰਮਾਤਮਾ ਦੀ ਹੀ ਆਸ ਹੁੰਦੀ ਹੈ ।
ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ (ਕਿਉਂਕਿ) ਹੋਰ ਸਾਰਾ ਜਗਤ (ਉਹਨਾਂ) ਨੂੰ ਨਾਸਵੰਤ (ਦਿੱਸਦਾ) ਹੈ ।
ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਸ ਦਾ (ਹਰੇਕ) ਸੁਆਸ ਵਿਅਰਥ ਜਾਂਦਾ ਹੈ, ਪਰਮਾਤਮਾ ਨੇ ਆਪਣੇ ਸੇਵਕਾਂ ਨੂੰ (“ਦੁਤੀਆ ਭਾਵ” ਵਲੋਂ) ਆਪ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ ।
ਹੇ ਨਾਨਕ! ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ।੧੫ ।