ਮਃ ੫ ॥
ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥
ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥
Sahib Singh
ਨੀਹਿ = ਨਿਹੁˆ ਵਿਚ, ਪ੍ਰੇਮ ਵਿਚ ।
ਜਿ ਮੰਨੁ = ਜਿਸ ਦਾ ਮਨ ।
ਥਿਓ = ਹੁੰਦਾ ਹੈ ।
ਪਾਧਰੁ = ਰਸਤਾ ।
ਪਧਰੋ = ਸਿੱਧਾ ।
ਜਿ ਮੰਨੁ = ਜਿਸ ਦਾ ਮਨ ।
ਥਿਓ = ਹੁੰਦਾ ਹੈ ।
ਪਾਧਰੁ = ਰਸਤਾ ।
ਪਧਰੋ = ਸਿੱਧਾ ।
Sahib Singh
ਅਜੇਹਾ (ਰੱਬ ਦੀ) ਪਛਾਣ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ, ਜਿਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਵਿੰਨਿ੍ਹਆ ਹੋਵੇ, ਹੇ ਨਾਨਕ! ਅਜੇਹਾ ਸੰਤ (ਹੋਰਨਾਂ ਨੂੰ ਭੀ ਰੱਬ ਨਾਲ) ਜੋੜਨ ਤੇ ਸਮਰੱਥ ਹੁੰਦਾ ਹੈ ਤੇ (ਰੱਬ ਨੂੰ ਮਿਲਣ ਲਈ) ਸਿੱਧਾ ਰਾਹ ਵਿਖਾ ਦੇਂਦਾ ਹੈ ।੨ ।