ਪਉੜੀ ॥
ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥
ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥
ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥
ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥
ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥
Sahib Singh
ਵਸਤੂ = ਚੀਜ਼ਾਂ ।
ਸਾਦੁ = ਸੁਆਦ ।
ਸਾਧੀ = ਸਾਧੀ, ਸਾਧ ਜਨਾਂ ਨੇ ।
ਚਖਿ ਡਿਠਾ = ਚੱਖ ਵੇਖਿਆ ਹੈ ।
ਪਾਰਬ੍ਰਹਮਿ = ਪਾਰਬ੍ਰਹਮ ਨੇ ।
ਜਿਸੁ = ਜਿਸ (ਦੇ ਭਾਗਾਂ ਵਿਚ) ।
ਤਿਸੈ ਮਨਿ = ਉਸ ਦੇ ਮਨ ਵਿਚ ।
ਵੁਠਾ = ਆ ਵੱਸਿਆ ।
ਨਿਰੰਜਨੁ = ਨਿਰ = ਅੰਜਨ, ਮਾਇਆ-ਰਹਿਤ ।
ਰਵਿ ਰਹਿਆ = ਹਰ ਥਾਂ ਵਿਆਪਕ (ਦਿੱਸਦਾ) ਹੈ ।
ਦੁਯਾ = ਦੂਜਾ ।
ਕੁਠਾ = ਨਾਸ ਹੋ ਜਾਂਦਾ ਹੈ ।
ਕਰ = (ਦੋਵੇਂ) ਹੱਥ ।
ਤੁਠਾ = ਪ੍ਰਸੰਨ ਹੋ ਕੇ ।
ਸਾਦੁ = ਸੁਆਦ ।
ਸਾਧੀ = ਸਾਧੀ, ਸਾਧ ਜਨਾਂ ਨੇ ।
ਚਖਿ ਡਿਠਾ = ਚੱਖ ਵੇਖਿਆ ਹੈ ।
ਪਾਰਬ੍ਰਹਮਿ = ਪਾਰਬ੍ਰਹਮ ਨੇ ।
ਜਿਸੁ = ਜਿਸ (ਦੇ ਭਾਗਾਂ ਵਿਚ) ।
ਤਿਸੈ ਮਨਿ = ਉਸ ਦੇ ਮਨ ਵਿਚ ।
ਵੁਠਾ = ਆ ਵੱਸਿਆ ।
ਨਿਰੰਜਨੁ = ਨਿਰ = ਅੰਜਨ, ਮਾਇਆ-ਰਹਿਤ ।
ਰਵਿ ਰਹਿਆ = ਹਰ ਥਾਂ ਵਿਆਪਕ (ਦਿੱਸਦਾ) ਹੈ ।
ਦੁਯਾ = ਦੂਜਾ ।
ਕੁਠਾ = ਨਾਸ ਹੋ ਜਾਂਦਾ ਹੈ ।
ਕਰ = (ਦੋਵੇਂ) ਹੱਥ ।
ਤੁਠਾ = ਪ੍ਰਸੰਨ ਹੋ ਕੇ ।
Sahib Singh
(ਦੁਨੀਆ ਦੀਆਂ ਬਾਕੀ) ਸਾਰੀਆਂ ਚੀਜ਼ਾਂ (ਆਖ਼ਰ) ਕੌੜੀਆਂ (ਹੋ ਜਾਂਦੀਆਂ) ਹਨ (ਇਕ) ਸੱਚੇ ਪ੍ਰਭੂ ਦਾ ਨਾਮ (ਹੀ ਸਦਾ) ਮਿੱਠਾ (ਰਹਿੰਦਾ) ਹੈ, (ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ ਵੇਖਿਆ ਹੈ, ਤੇ ਉਸੇ ਮਨੁੱਖ ਦੇ ਮਨ ਵਿਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿਚ ਪਾਰਬ੍ਰਹਮ ਨੇ ਲਿਖ ਦਿੱਤਾ ਹੈ ।
(ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ ।
ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ ਹੈ ।੧੩ ।
(ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ ।
ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ ਹੈ ।੧੩ ।