ਸਲੋਕ ਮਃ ੫ ॥
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥
Sahib Singh
ਸੁਖੁ ਸੋਇ = ਉਹੀ ਸੁਖ, ਭਾਵ, ਇਕ-ਸਾਰ ਸੁਖ ।
ਨਾਮਿ = (ਅਧਿਕਰਣ ਕਾਰਕ, ਇਕ-ਵਚਨ) ।
ਨਾਮਿ ਸਲਾਹਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਸਲਾਹਿਆ ਜਾਏ, ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕੀਤੀ ਜਾਏ ।
ਸੀਤਲੁ = ਠੰਢਾ ।
ਨਾਮਿ = (ਅਧਿਕਰਣ ਕਾਰਕ, ਇਕ-ਵਚਨ) ।
ਨਾਮਿ ਸਲਾਹਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਸਲਾਹਿਆ ਜਾਏ, ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕੀਤੀ ਜਾਏ ।
ਸੀਤਲੁ = ਠੰਢਾ ।
Sahib Singh
ਹੇ ਨਾਨਕ! ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਢੇ-ਠਾਰ ਰਹਿੰਦੇ ਹਨ ਤੇ ਇਹ ਸੁਖ ਇਕ-ਸਾਰ ਉੱਠਦਿਆਂ ਬੈਠਦਿਆਂ ਸੁੱਤਿਆਂ ਹਰ ਵੇਲੇ ਬਣਿਆ ਰਹਿੰਦਾ ਹੈ ।੧ ।