ਮਃ ੫ ॥
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥
ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥
Sahib Singh
ਦਿ੍ਰਸਟੀ ਆਇਆ = ਦਿੱਸ ਪਿਆ ਹੈ ।
ਪੂਰਨ = ਹਰ ਥਾਂ ਮੌਜੂਦ ।
ਅਗਮ = ਅਪਹੁੰਚ ।
ਬਿਸਮਾਦ = ਅਚਰਜ ।
ਪਰਸਾਦਿ = ਕਿਰਪਾ ਨਾਲ ।
ਪੂਰਨ = ਹਰ ਥਾਂ ਮੌਜੂਦ ।
ਅਗਮ = ਅਪਹੁੰਚ ।
ਬਿਸਮਾਦ = ਅਚਰਜ ।
ਪਰਸਾਦਿ = ਕਿਰਪਾ ਨਾਲ ।
Sahib Singh
ਹੇ ਨਾਨਕ! (ਜਿਸ ਮਨੁੱਖ ਨੇ) ਪੂਰੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੈ, ਉਸ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ ।੨ ।