ਸਲੋਕ ਮਃ ੫ ॥
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥
Sahib Singh
ਜਾਚਕੁ = ਮੰਗਤਾ ।
ਦਾਨੁ = (‘ਅਪਾਰ ਸ਼ਬਦ’ ਦਾ) ਖ਼ੈਰ ।
ਪਿਆਰਿਆ = ਹੇ ਪਿਆਰੇ !
ਚਿਤਾਰਿਆ = ਚੇਤੇ ਕਰਦਾ ਹਾਂ ।
ਅਤੁਲ = ਜੋ ਤੋਲਿਆ ਨਾਹ ਜਾ ਸਕੇ, ਬੇਅੰਤ ।
ਸਾਰਿਆ = ਸੰਵਾਰ ਦਿੱਤਾ ਹੈ ।
ਸਭੁ ਕਿਛੁ = ਹਰੇਕ ਕਾਰਜ ।
ਦਾਨੁ = (‘ਅਪਾਰ ਸ਼ਬਦ’ ਦਾ) ਖ਼ੈਰ ।
ਪਿਆਰਿਆ = ਹੇ ਪਿਆਰੇ !
ਚਿਤਾਰਿਆ = ਚੇਤੇ ਕਰਦਾ ਹਾਂ ।
ਅਤੁਲ = ਜੋ ਤੋਲਿਆ ਨਾਹ ਜਾ ਸਕੇ, ਬੇਅੰਤ ।
ਸਾਰਿਆ = ਸੰਵਾਰ ਦਿੱਤਾ ਹੈ ।
ਸਭੁ ਕਿਛੁ = ਹਰੇਕ ਕਾਰਜ ।
Sahib Singh
(ਹੇ ਪ੍ਰਭੂ!) ਮੈਂ ਮੰਗਤਾ (ਤੇਰੇ ‘ਅਪਾਰ ਸ਼ਬਦ’ ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ ।
ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ ।
ਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ ।
ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ ।੧ ।