ਮਃ ੫ ॥
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥
ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥
Sahib Singh
ਵਿਸਾਰੇਦੇ = ਵਿਸਾਰਨ ਵਾਲੇ ।
ਮੂਲਿ = ਉੱਕਾ ਹੀ, ਚੰਗੀ ਤ੍ਰਹਾਂ, ਮੁਕੰਮਲ ਤੌਰ ਤੇ ।
ਤਸਕਰ = ਚੋਰ ।
ਸੂਲਿ = ਸੂਲੀ ।
ਮੂਲਿ = ਉੱਕਾ ਹੀ, ਚੰਗੀ ਤ੍ਰਹਾਂ, ਮੁਕੰਮਲ ਤੌਰ ਤੇ ।
ਤਸਕਰ = ਚੋਰ ।
ਸੂਲਿ = ਸੂਲੀ ।
Sahib Singh
ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤ੍ਰਹਾਂ ਮਰ ਭੀ ਨਹੀਂ ਸਕਦੇ ।
ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ।੨ ।
ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ।੨ ।