ਸਲੋਕ ਮਃ ੫ ॥
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥
ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥
Sahib Singh
ਅਕ ਕੰਠਿ = ਅੱਕ ਦੇ ਗਲ ਨਾਲ ।
ਬਿਰਹ = ਵਿਜੋਗ ।
ਧਣੀ ਸਿਉ = ਮਾਲਕ ਨਾਲੋਂ ।
ਸਹਸੈ = ਹਜ਼ਾਰਾਂ ਹੀ ।
ਗੰਠਿ = ਗੰਢਾਂ, ਤੂੰਬੇ ।
ਬਿਰਹ = ਵਿਜੋਗ ।
ਧਣੀ ਸਿਉ = ਮਾਲਕ ਨਾਲੋਂ ।
ਸਹਸੈ = ਹਜ਼ਾਰਾਂ ਹੀ ।
ਗੰਠਿ = ਗੰਢਾਂ, ਤੂੰਬੇ ।
Sahib Singh
(ਅੱਕ ਦੀਆਂ) ਕੱਕੜੀਆਂ (ਤਦ ਤਕ) ਮੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ, ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ।੧ ।
ਨੋਟ: ਜਿਵੇਂ ਅੱਕ ਦੀ ਡਾਲ ਨਾਲੋਂ ਟੁੱਟ ਕੇ ਅੱਕ ਦੀਆਂ ਕੱਕੜੀਆਂ ਤੂੰਬੇ ਤੂੰਬੇ ਹੋ ਕੇ ਉੱਡਣ ਲੱਗ ਪੈਂਦੀਆਂ ਹਨ, ਤਿਵੇਂ ਪ੍ਰਭੂ-ਚਰਨਾਂ ਤੋਂ ਟੁੱਟੇ ਹੋਏ ਮਨ ਨੂੰ ਸੈਂਕੜੇ ਚਿੰਤਾ ਫ਼ਿਕਰ ਭਟਕਾਉਂਦੇ ਫਿਰਦੇ ਹਨ ।
ਨੋਟ: ਜਿਵੇਂ ਅੱਕ ਦੀ ਡਾਲ ਨਾਲੋਂ ਟੁੱਟ ਕੇ ਅੱਕ ਦੀਆਂ ਕੱਕੜੀਆਂ ਤੂੰਬੇ ਤੂੰਬੇ ਹੋ ਕੇ ਉੱਡਣ ਲੱਗ ਪੈਂਦੀਆਂ ਹਨ, ਤਿਵੇਂ ਪ੍ਰਭੂ-ਚਰਨਾਂ ਤੋਂ ਟੁੱਟੇ ਹੋਏ ਮਨ ਨੂੰ ਸੈਂਕੜੇ ਚਿੰਤਾ ਫ਼ਿਕਰ ਭਟਕਾਉਂਦੇ ਫਿਰਦੇ ਹਨ ।