ਸਲੋਕ ਮਃ ੫ ॥
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥
Sahib Singh
ਚੁਹਕੀ = ਬੋਲੀ ।
ਪਹ ਫੁਟੀ = ਪਹੁ = ਫੁਟਾਲਾ ਹੋਇਆ, ਅੰਮਿ੍ਰਤ ਵੇਲਾ ਹੋਇਆ ।
ਤਰੰਗ = ਲਹਿਰਾਂ, ਸਿਮਰਨ ਦੇ ਤਰੰਗ ।
ਨਾਮਹਿ = ਨਾਮ ਵਿਚ ।
ਪਹ ਫੁਟੀ = ਪਹੁ = ਫੁਟਾਲਾ ਹੋਇਆ, ਅੰਮਿ੍ਰਤ ਵੇਲਾ ਹੋਇਆ ।
ਤਰੰਗ = ਲਹਿਰਾਂ, ਸਿਮਰਨ ਦੇ ਤਰੰਗ ।
ਨਾਮਹਿ = ਨਾਮ ਵਿਚ ।
Sahib Singh
ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ, ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ) ।੧ ।