ਸਲੋਕ ਮਃ ੫ ॥
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥

Sahib Singh
ਹਭ ਠਾਇ = ਸਾਰੀਆਂ ਥਾਵਾਂ ਵਿਚ ।
ਠਾਉ = ਥਾਂ ।
ਠਾਇ = ਥਾਂ ਵਿਚ ।
ਊਣ = ਖ਼ਾਲੀ ।
ਜਾਇ = ਥਾਂ ।
ਸੁਆਉ = ਜੀਵਨ ਦਾ ਮਨੋਰਥ ।
    
Sahib Singh
ਮੈਂ (ਪ੍ਰਭੂ ਨੂੰ) ਹਰ ਥਾਂ ਮੌਜੂਦ ਵੇਖਿਆ ਹੈ, ਕੋਈ ਭੀ ਥਾਂ (ਪ੍ਰਭੂ ਤੋਂ) ਖ਼ਾਲੀ ਨਹੀਂ ਹੈ (ਭਾਵ, ਹਰੇਕ ਜੀਵ ਵਿਚ ਪ੍ਰਭੂ ਹੈ) ਪਰ; ਹੇ ਨਾਨਕ! ਜੀਵਨ ਦਾ ਮਨੋਰਥ (ਭਾਵ, ਪ੍ਰਭੂ ਦਾ ਨਾਮ ਸਿਮਰਨ) ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ।੧ ।
Follow us on Twitter Facebook Tumblr Reddit Instagram Youtube