ਮਃ ੫ ॥
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥
Sahib Singh
ਸੰਦੇ = ਦੇ ।
ਵਾਊ ਸੰਦੇ = ਹਵਾ ਦੇ, ਹਵਾ ਵਰਗੇ ਬਾਰੀਕ, ਸੋਹਣੇ ਸੋਹਣੇ ਬਾਰੀਕ ।
ਪਹਿਰਹਿ = ਪਹਿਨਦੇ ਹਨ ।
ਗਰਬਿ = ਅਹੰਕਾਰ ਵਿਚ, ਆਕੜ ਨਾਲ ।
ਗਵਾਰ = ਮੂਰਖ ਮਨੁੱਖ ।
ਛਾਰੁ = ਸੁਆਹ ।
ਵਾਊ ਸੰਦੇ = ਹਵਾ ਦੇ, ਹਵਾ ਵਰਗੇ ਬਾਰੀਕ, ਸੋਹਣੇ ਸੋਹਣੇ ਬਾਰੀਕ ।
ਪਹਿਰਹਿ = ਪਹਿਨਦੇ ਹਨ ।
ਗਰਬਿ = ਅਹੰਕਾਰ ਵਿਚ, ਆਕੜ ਨਾਲ ।
ਗਵਾਰ = ਮੂਰਖ ਮਨੁੱਖ ।
ਛਾਰੁ = ਸੁਆਹ ।
Sahib Singh
ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ, ਪਰ ਹੇ ਨਾਨਕ!(ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ ।੨ ।