ਮਃ ੪ ॥
ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥
ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥
ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥
ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥

Sahib Singh
ਬਹੁ ਬਿਧਿ = ਕਈ ਤ੍ਰਹਾਂ ।
ਰੰਗਿ = ਪਿਆਰ ਵਿਚ ।
ਸੁਭਾਇ = ਸੁਭਾਉ ਵਿਚ ।
ਸੇਤੀ = ਨਾਲ ।
    
Sahib Singh
(ਮਨ ਲੋਚਦਾ ਹੈ ਕਿ) ਕਈ ਤ੍ਰਹਾਂ (ਭਾਵ, ਕਈ ਤ੍ਰਹਾਂ ਦੇ ਵਲਵਲਿਆਂ ਨਾਲ) ਪਿਆਰੇ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਲੀਨ ਹੋ ਕੇ) ਉਸ ਦੀ ਸਿਫ਼ਤਿ-ਸਾਲਾਹ ਕਰਾਂ ।
ਮੇਰਾ ਮਨ ਪਿਆਰੇ ਸਤਿਗੁਰੂ ਨਾਲ ਰੰਗਿਆ ਗਿਆ ਹੈ, (ਗੁਰੂ ਨੇ ਮੇਰੇ ਮਨ ਨੂੰ) ਸਵਾਰ ਬਣਾ ਦਿੱਤਾ ਹੈ ।
ਮੇਰੀ ਜੀਭ ਸਿਫ਼ਤਿ-ਸਾਲਾਹ ਕਰ ਕੇ ਨਹੀਂ ਰੱਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ (ਨਿਹੁˆ) ਲਾ ਕੇ ਨਹੀਂ ਰੱਜਦਾ ।
(ਰੱਜੇ ਭੀ ਕਿਵੇਂ?) ਹੇ ਨਾਨਕ! ਮਨ ਵਿਚ ਤਾਂ ਨਾਮ ਦੀ ਭੁੱਖ ਹੈ, ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸੁਆਦ ਚੱਖ ਲਏ ।੨ ।
Follow us on Twitter Facebook Tumblr Reddit Instagram Youtube