ਮਃ ੪ ॥
ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥
ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥
ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥
ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥
ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥

Sahib Singh
ਵਣੰਜਹਿ = ਵਣਜਦੇ ਹਨ ।
ਰੰਗ = ਪਿਆਰ ।
ਲਾਹਾ = ਲਾਭ, ਨਫ਼ਾ ।
ਤੋਟਾ = ਘਾਟਾ ।
    
Sahib Singh
(ਪ੍ਰਸ਼ਨ) ਹੇ ਸੰਤ ਜਨੋ! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ ?
ਜੋ ਮਨੁੱਖ ਪਿਆਰ ਨਾਲ ਸੱਚ ਨੂੰ (ਭਾਵ, ਸੱਚੇ ਦੇ ਨਾਮ ਨੂੰ) ਖ਼ਰੀਦਦੇ ਹਨ, ਉਹਨਾਂ ਦਾ ਇਹ ਸੌਦਾ ਸਦਾ ਨਾਲ ਨਿਭਦਾ ਹੈ, (ਇਸ ਸੌਦੇ ਵਿਚ) ਘਾਟਾ ਕਦੇ ਹੁੰਦਾ ਹੀ ਨਹੀਂ; (ਤੇ, ਸੌਦੇ ਵਿਚੋਂ) ਲਾਭ (ਇਹ ਮਿਲਦਾ) ਹੈ ਕਿ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ।
Follow us on Twitter Facebook Tumblr Reddit Instagram Youtube