ਪਉੜੀ ॥
ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥
ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥
ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ ॥
ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥

Sahib Singh
ਹਉ = ਮੈਂ ।
ਸਾਲਾਹ = ਸਲਾਹੁਣ = ਜੋਗ ।
ਆਘਾਈ ਰਹੇ = ਆਘਾਇ ਰਹੇ, ਰੱਜੇ ਰਹਿੰਦੇ ਹਨ ।
ਗੁਰਿ = ਗੁਰੂ ਦੀ ਰਾਹੀਂ ।
ਵਜੀ ਵਾਧਾਈ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਜ਼ੋਰਾਂ ਵਿਚ ਹੁੰਦੀ ਹੈ ।
    
Sahib Singh
(ਜਿਸ) ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ, ਉਹ ਸੱਚਾ ਪ੍ਰਭੂ ਸਲਾਹੁਣ-ਜੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ, (ਇਸ ਵਾਸਤੇ ਮੇਰੀ ਭੀ ਇਹ ਅਰਦਾਸ ਹੈ ਕਿ) ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਆਖ ਕੇ ਸਲਾਹਵਾਂ ।
ਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਵਲੋਂ) ਤਿ੍ਰਪਤ ਹੋ ਕੇ ਰੱਜੇ ਰਹਿੰਦੇ ਹਨ, ਇਸ ਸੁਆਦ ਨੂੰ ਜਾਣਦੇ ਭੀ ਉਹੀ ਹਨ, (ਪਰ ਬਿਆਨ ਨਹੀਂ ਕਰ ਸਕਦੇ) ਜਿਵੇਂ ਗੂੰਗਾ ਮਿਠਿਆਈ ਖਾਂਦਾ ਹੈ (ਤੇ ਸੁਆਦ ਨਹੀਂ ਦੱਸ ਸਕਦਾ) ।
ਪੂਰੇ ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਦੇ ਮਨ ਵਿਚ ਉਤਸ਼ਾਹ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦੇ ਮਨ ਖਿੜੇ ਰਹਿੰਦੇ ਹਨ) ।੧੯ ।
Follow us on Twitter Facebook Tumblr Reddit Instagram Youtube