ਪਉੜੀ ॥
ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥
ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥
ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥
ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥
ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥
Sahib Singh
ਦੂ = ਤੋਂ ।
ਉਪਰਿ = ਵੱਡਾ ।
ਦੀਬਾਣੁ = ਆਸਰਾ ।
ਉਜਲੇ = ਖਿੜੇ ਹੋਏ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
ਨੀਸਾਣੁ = ਨੀਸ਼ਾਨ, ਪਰਵਾਨਾ, ਰਾਹਦਾਰੀ ।੧੩ ।
ਉਪਰਿ = ਵੱਡਾ ।
ਦੀਬਾਣੁ = ਆਸਰਾ ।
ਉਜਲੇ = ਖਿੜੇ ਹੋਏ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
ਨੀਸਾਣੁ = ਨੀਸ਼ਾਨ, ਪਰਵਾਨਾ, ਰਾਹਦਾਰੀ ।੧੩ ।
Sahib Singh
ਹੇ ਸੱਚੇ ਪ੍ਰਭੂ! ਤੂੰ ਹੀ ਸਭ ਤੋਂ ਵੱਡਾ (ਜੀਵਾਂ ਦਾ) ਆਸਰਾ ਹੈਂ ।
ਜੋ ਤੇਰਾ ਸਿਮਰਨ ਕਰਦੇ ਹਨ, ਤੇਰੀ ਸੇਵਾ ਕਰਦੇ ਹਨ, ਉਹਨਾਂ ਨੂੰ ਤੇਰਾ ਹੀ ਮਾਣ ਹੈ ।
ਉਹਨਾਂ ਦੇ ਹਿਰਦੇ ਵਿਚ ਸੱਚ ਹੈ (ਇਸ ਕਰਕੇ ਉਹਨਾਂ ਦੇ) ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ! ਉਹ ਤੇਰਾ ਸਦਾ-ਥਿਰ ਨਾਮ ਉਚਾਰਦੇ ਹਨ, ਤੇ ਤੇਰਾ ਉਹਨਾਂ ਨੂੰ ਤਾਣ ਹੈ ।
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ-ਰੂਪ ਨਿਸ਼ਾਨ ਹੈ ।
ਮੈਂ ਸਦਕੇ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ ।੧੩ ।