ਪਉੜੀ ॥
ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥
ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨਾ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥
ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥
Sahib Singh
ਅਗਮੁ = ਅ+ਗਮੁ, ਜਿਸ ਤਕ ਪਹੁੰਚ ਨਾ ਹੋ ਸਕੇ ।
ਦਾਣਾ = ਦਾਨਾ, ਸਿਆਣਾ ।
ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ ।
ਹੋਰਤੁ = ਹੋਰ ਥਾਂ ।
ਪਚਿ ਪਚਿ = ਸੜ ਸੜ ਕੇ ।੧੦ ।
ਦਾਣਾ = ਦਾਨਾ, ਸਿਆਣਾ ।
ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ ।
ਹੋਰਤੁ = ਹੋਰ ਥਾਂ ।
ਪਚਿ ਪਚਿ = ਸੜ ਸੜ ਕੇ ।੧੦ ।
Sahib Singh
ਹੇ ਪ੍ਰਭੂ! ਤੂੰ ਅਪਹੁੰਚ ਤੇ ਦਿਆਲ ਮਾਲਕ ਹੈਂ ਵੱਡਾ ਦਾਤਾ ਤੇ ਸਿਆਣਾ ਹੈਂ; ਮੈਨੂੰ ਤੇਰੇ ਜੇਡਾ ਵੱਡਾ ਹੋਰ ਕੋਈ ਭੀ ਦਿਖਾਈ ਨਹੀਂ ਦੇਂਦਾ, ਤੂੰ ਹੀ ਸਿਆਣਾ ਮੇਰੇ ਮਨ ਵਿਚ ਪਿਆਰਾ ਲੱਗਾ ਹੈਂ ।
(ਜੋ) ਮੋਹ (ਰੂਪ) ਕੁਟੰਬ ਦਿਖਾਈ ਦੇਂਦਾ ਹੈ ਸਭ ਬਿਨਸਨਹਾਰ ਹੈ ਤੇ (ਸੰਸਾਰ ਵਿਚ) ਜੰਮਣ ਮਰਨ (ਦਾ ਕਾਰਨ ਬਣਦਾ ਹੈ) ।
(ਇਸ ਕਰਕੇ) ਸੱਚੇ ਹਰੀ ਤੋਂ ਬਿਨਾ ਜੋ ਮਨੁੱਖ ਕਿਸੇ ਹੋਰ ਨਾਲ ਮਨ ਜੋੜਦੇ ਹਨ ਉਹ ਕੂੜ ਦੇ ਵਪਾਰੀ ਹਨ, ਤੇ ਉਹਨਾਂ ਦਾ (ਇਸ ਤੇ) ਮਾਣ ਝੂਠਾ ਹੈ ।
ਹੇ ਨਾਨਕ! ਸੱਚੇ ਪ੍ਰਭੂ ਦਾ ਸਿਮਰਨ ਕਰ, (ਕਿਉਂਕਿ) ਸੱਚੇ ਤੋਂ ਵਾਂਜੇ ਹੋਏ ਮੂਰਖ ਜੀਵ ਦੁਖੀ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ।੧੦ ।